ਚੇਨਈ ਏਅਰਪੋਰਟ ’ਤੇ 1.06 ਕਰੋੜ ਰੁਪਏ ਦਾ ਗਾਂਜਾ ਜ਼ਬਤ
Saturday, Nov 15, 2025 - 11:31 PM (IST)
ਚੇਨਈ, (ਭਾਸ਼ਾ)- ਚੇਨਈ ਹਵਾਈ ਅੱਡੇ ’ਤੇ 3 ਕਿੱਲੋ ਤੋਂ ਵੱਧ ਗਾਂਜਾ ਜ਼ਬਤ ਕਰ ਕੇ ਇਕ ਯਾਤਰੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕਸਟਮ ਵਿਭਾਗ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰਤ ਬਿਆਨ ’ਚ ਕਿਹਾ ਗਿਆ ਕਿ ਥਾਈਲੈਂਡ ਤੋਂ ਆਏ ਯਾਤਰੀ ਕੋਲੋਂ ਜ਼ਬਤ ਕੀਤੇ ਗਏ ਪਾਬੰਦੀਸ਼ੁਦਾ ਪਦਾਰਥ ਦਾ ਬਾਜ਼ਾਰ ਮੁੱਲ 1.06 ਕਰੋੜ ਰੁਪਏ ਹੈ। ਇਸ ਨੂੰ ਬਿਸਕੁਟ ਅਤੇ ਚਾਕਲੇਟ ਦੇ ਡੱਬਿਆਂ ’ਚ 9 ਪੈਕੇਟਾਂ ’ਚ ਲੁਕਾਇਆ ਗਿਆ ਸੀ।
