ਮਹਾਰਾਸ਼ਟਰ ’ਚ 10 ਸਾਲਾਂ ’ਚ 15,000 ਕਰੋੜ ਰੁਪਏ ਦਾ ਨਿਵੇਸ਼ ਕਰੇਗਾ ਮਹਿੰਦਰਾ ਸਮੂਹ
Saturday, Feb 07, 2026 - 02:02 PM (IST)
ਬਿਜ਼ਨੈੱਸ ਡੈਸਕ - ਮਹਿੰਦਰਾ ਸਮੂਹ ਨੇ ਕਿਹਾ ਕਿ ਉਹ ਅਗਲੇ 10 ਸਾਲਾਂ ’ਚ ਮਹਾਰਾਸ਼ਟਰ ’ਚ 15,000 ਕਰੋੜ ਰੁਪਏ ਦਾ ਨਿਵੇਸ਼ ਕਰੇਗਾ। ਇਸ ’ਚ ਨਾਗਪੁਰ ’ਚ ਇਕ ਵਾਹਨ ਅਤੇ ਟਰੈਕਟਰ ਨਿਰਮਾਣ ਪਲਾਂਟ ਸਥਾਪਤ ਕਰਨਾ ਸ਼ਾਮਲ ਹੈ।
ਇਹ ਵੀ ਪੜ੍ਹੋ : RBI MPC ਨੇ ਲਿਆ ਵੱਡਾ ਫੈਸਲਾ : ਹੁਣ ਧੋਖਾਧੜੀ ਵਾਲੇ ਲੈਣ-ਦੇਣ 'ਤੇ ਮਿਲੇਗਾ ਇੰਨਾ ਮੁਆਵਜ਼ਾ
ਇਹ ਵੀ ਪੜ੍ਹੋ : RBI ਨੇ ਛੋਟੇ ਕਾਰੋਬਾਰੀਆਂ ਨੂੰ ਦਿੱਤੀ ਵੱਡੀ ਰਾਹਤ, 10 ਲੱਖ ਤੋਂ ਵਧਾਈ ਕੋਲੈਟਰਲ-ਫਰੀ ਲੋਨ ਸੀਮਾ
ਮਹਿੰਦਰਾ ਮੌਜੂਦਾ ਉਤਪਾਦ ਅਤੇ ਇੰਜਣ ਸਮਰੱਥਾ ਦੇ ਵਿਸਥਾਰ ਦੇ ਨਾਲ-ਨਾਲ ਆਪਣੇ ‘ਐਡਵਾਂਸ ਟੈਕਨਾਲੋਜੀ’ ਕਾਰੋਬਾਰ ਦੇ ਵਿਕਾਸ ਲਈ ਇਗਤਪੁਰੀ-ਨਾਸਿਕ ਖੇਤਰ ’ਚ ਜ਼ਮੀਨ ਐਕਵਾਇਰ ਕਰੇਗਾ। ਸਮੂਹ ਨੇ ਕਿਹਾ ਕਿ ਨਾਗਪੁਰ ਪਲਾਂਟ ਵਾਹਨਾਂ ਅਤੇ ਟਰੈਕਟਰਾਂ ਲਈ ਸਮੂਹ ਦਾ ਸਭ ਤੋਂ ਵੱਡਾ ਏਕੀਕ੍ਰਿਤ ਨਿਰਮਾਣ ਕਾਰਖਾਨਾ ਹੋਵੇਗਾ ਅਤੇ ਇਸ ’ਚ 2028 ’ਚ ਉਤਪਾਦਨ ਸ਼ੁਰੂ ਹੋ ਜਾਵੇਗਾ। ਇਸ ਪਲਾਂਟ ਦੀ ਸਾਲਾਨਾ ਉਤਪਾਦਨ ਸਮਰੱਥਾ 5 ਲੱਖ ਤੋਂ ਵੱਧ ਵਾਹਨਾਂ ਅਤੇ 1 ਲੱਖ ਟਰੈਕਟਰਾਂ ਦੀ ਹੋਵੇਗੀ, ਜਿਸ ਨਾਲ ਇਹ ਦੇਸ਼ ’ਚ ਮਹਿੰਦਰਾ ਦਾ ਸਭ ਤੋਂ ਵੱਡਾ ਏਕੀਕ੍ਰਿਤ ਨਿਰਮਾਣ ਕੇਂਦਰ ਬਣ ਜਾਵੇਗਾ।
ਇਹ ਵੀ ਪੜ੍ਹੋ : ਹੁਣ ਵਿਦੇਸ਼ ਤੋਂ Gold ਸਮੇਤ ਜ਼ਿਆਦਾ ਸਾਮਾਨ ਲਿਆ ਸਕਣਗੇ ਯਾਤਰੀ, ਨਿਯਮਾਂ 'ਚ ਹੋ ਗਿਆ ਵੱਡਾ ਬਦਲਾਅ
ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੇ ਸੋਨੇ-ਚਾਂਦੀ ਦੇ ਭਾਅ, ਮਾਹਰਾਂ ਮੁਤਾਬਕ ਜਾਣੋ ਕਦੋਂ ਹੈ ਖ਼ਰੀਦਦਾਰੀ ਦਾ ਸਹੀ ਮੌਕਾ
ਇਹ ਵੀ ਪੜ੍ਹੋ : ਰਿਕਾਰਡ ਉੱਚਾਈ ਤੋਂ ਮੂਧੇ ਮੂੰਹ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ; ਜਾਣੋ ਕਿੰਨੇ ਹੋਏ ਭਾਅ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
