ਵਿਕਾਸ ਦੁਬੇ ਵਰਗੇ ਖ਼ਤਰਨਾਕ ਗੈਂਗਸਟਰ ਨੂੰ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ-ਸੁਪਰੀਮ ਕੋਰਟ

Tuesday, Jul 28, 2020 - 04:01 PM (IST)

ਵਿਕਾਸ ਦੁਬੇ ਵਰਗੇ ਖ਼ਤਰਨਾਕ ਗੈਂਗਸਟਰ ਨੂੰ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ-ਸੁਪਰੀਮ ਕੋਰਟ

ਨਵੀਂ ਦਿੱਲੀ- ਕਾਨਪੁਰ ਦੇ ਗੈਂਗਸਟਰ ਵਿਕਾਸ ਦੁਬੇ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸੁਪਰੀਮ ਕੋਰਟ ਕਾਫ਼ੀ ਸਖਤ ਹੋ ਗਿਆ ਹੈ। ਇਹੀ ਕਾਰਨ ਹੈ ਕਿ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਇਕ ਗੈਂਗਸਟਰ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਗੈਂਗਸਟਰ 'ਤੇ 13 ਅਪਰਾਧਕ ਮੁਕੱਦਮੇ ਦਰਜ ਹਨ। ਸੁਪਰੀਮ ਕੋਰਟ ਨੇ ਵਿਕਾਸ ਦੁਬੇ ਦਾ ਹਵਾਲਾ ਦਿੰਦੇ ਹੋਏ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਸੁਣਵਾਈ ਦੌਰਾਨ ਚੀਫ਼ ਜਸਟਿਸ ਆਫ਼ ਇੰਡੀਆ (ਸੀ.ਜੇ.ਆਈ.) ਐੱਸ.ਏ. ਬੋਬੜੇ ਨੇ ਕਿਹਾ ਕਿ ਤੂੰ ਖਤਰਨਾਕ ਇਨਸਾਨ ਹੈਂ। ਅਸੀਂ ਤੈਨੂੰ ਜ਼ਮਾਨਤ 'ਤੇ ਰਿਹਾਅ ਨਹੀਂ ਕਰ ਸਕਦੇ ਹਾਂ। ਦੇਖੋ ਦੂਜੇ ਕੇਸ 'ਚ ਕੀ ਹੋਇਆ। 64 ਅਪਰਾਧਕ ਮੁਕੱਦਮੇ ਦਰਜ ਹੋਣ ਤੋਂ ਬਾਅਦ ਵੀ ਇਕ ਸ਼ਖਸ (ਵਿਕਾਸ ਦੁਬੇ) ਨੂੰ ਜ਼ਮਾਨਤ ਦੇ ਦਿੱਤੀ ਗਈ ਸੀ। ਇਸ ਦਾ ਨਤੀਜਾ ਅੱਜ ਉੱਤਰ ਪ੍ਰਦੇਸ਼ ਭੁਗਤ ਰਿਹਾ ਹੈ। ਸੀ.ਜੇ.ਆਈ. ਐੱਸ.ਏ. ਬੋਬੜੇ ਨੇ ਕਿਹਾ ਕਿ ਅਜਿਹੇ ਵਿਅਕਤੀ ਨੂੰ ਰਿਹਾਅ ਕਰਨ 'ਚ ਖਤਰੇ ਹਨ, ਜਿਨ੍ਹਾਂ ਵਿਰੁੱਧ ਕਈ ਅਪਰਾਧਕ ਮਾਮਲੇ ਹਨ।

ਸੀ.ਜੇ.ਆਈ. ਨੇ ਵਿਕਾਸ ਦੁਬੇ ਨੂੰ ਸਾਰੇ ਮੁਕੱਦਮਿਆਂ 'ਚ ਜ਼ਮਾਨਤ 'ਤੇ ਰਿਹਾਅ ਕਰਨ ਦਾ ਜ਼ਿਕਰ ਵੀ ਕੀਤਾ। ਵਿਕਾਸ ਦੁਬੇ ਦੇ ਮਾਮਲੇ ਦਾ ਹਵਾਲਾ ਦਿੰਦੇ ਹੋਏ ਸੁਪਰੀਮ ਕੋਰਟ ਨੇ ਪਟੀਸ਼ਨਕਰਤਾ ਨੂੰ ਜ਼ਮਾਨਤ 'ਤੇ ਰਿਹਾਅ ਕਰਨ ਤੋਂ ਇਨਕਾਰ ਕਰ ਦਿੱਤਾ। ਦੱਸਣਯੋਗ ਹੈ ਕਿ ਵਿਕਾਸ ਦੁਬੇ ਐਨਕਾਊਂਟਰ ਮਾਮਲੇ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਤਲੱਖ ਟਿੱਪਣੀ ਕੀਤੀ ਸੀ। ਕੋਰਟ ਨੇ ਕਿਹਾ ਸੀ ਕਿ ਅਸੀਂ ਇਸ ਗੱਲ ਤੋਂ ਹੈਰਾਨ ਹਾਂ ਕਿ ਇੰਨੇ ਮਾਮਲਿਆਂ 'ਚ ਅਪਰਾਧੀ ਜ਼ਮਾਨਤ 'ਤੇ ਕਿਵੇਂ ਰਿਹਾਅ ਹੋ ਗਿਆ ਅਤੇ ਉਸ ਨੇ ਇੰਨੇ ਵੱਡੇ ਅਪਰਾਧ ਨੂੰ ਅੰਜਾਮ ਦੇ ਦਿੱਤਾ।


author

DIsha

Content Editor

Related News