ਦਿੱਲੀ ਕ੍ਰਾਈਮ ਬ੍ਰਾਂਚ ਨੇ ਬਿਹਾਰ ਦੇ ਗੈਂਗਸਟਰ ਸਿੰਘ ਨੂੰ ਕੀਤਾ ਗ੍ਰਿਫਤਾਰ
Monday, Aug 27, 2018 - 03:13 PM (IST)

ਨਵੀਂ ਦਿੱਲੀ— ਦਿੱਲੀ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਬਿਹਾਰ ਦੇ ਇਕ ਵੱਡੇ ਗੈਂਗਸਟਰ ਵਿਕਾਸ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਵਿਕਾਸ ਨੇ ਸਾਲ 2017 'ਚ ਆਪਣੇ ਸਾਥੀ ਨਾਲ ਗੈਂਗਸਟਰ ਬਬਲੂ ਦੁਬੇ ਦਾ ਕੋਰਟ ਦੇ ਅੰਦਰ ਕਤਲ ਕਰ ਦਿੱਤਾ ਹੈ। ਗੈਂਗਸਟਰ ਵਿਕਾਸ ਸਿੰਘ 'ਤੇ ਕਤਲ, ਫਿਰੌਤੀ ਅਤੇ ਅਗਵਾ ਵਰਗੇ ਕਈ ਮਾਮਲੇ ਦਰਜ ਹਨ। ਬਿਹਾਰ ਪੁਲਸ ਨੂੰ ਕਾਫੀ ਸਮੇਂ ਤੋਂ ਗੈਂਗਸਟਰ ਵਿਕਾਸ ਸਿੰਘ ਦੀ ਭਾਲ ਸੀ।
ਜਾਣਕਾਰੀ ਮੁਤਾਬਕ ਦਿੱਲੀ ਪੁਲਸ ਦੀ ਕ੍ਰਾਈਮ ਬ੍ਰਾਂਚ ਨੂੰ ਸੂਚਨਾ ਮਿਲੀ ਸੀ ਕਿ ਬਿਹਾਰ ਦਾ ਗੈਂਗਸਟਰ ਵਿਕਾਸ ਸਿੰਘ ਦਿੱਲੀ 'ਚ ਲੁਕ ਕੇ ਰਹਿ ਰਿਹਾ ਹੈ। ਪੁਲਸ ਨੇ ਖੁਫੀਆ ਜਾਣਕਾਰੀ ਦੇ ਆਧਾਰ 'ਚੇ ਛਾਪਾ ਮਾਰ ਕੇ ਵਿਕਾਸ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਮਾਰਚ 2017 'ਚ ਬਿਹਾਰ ਦੇ ਡਾਨ ਕਹੇ ਜਾਣ ਵਾਲੇ ਬਬਲੂ ਦੁਬੇ ਦਾ ਕੋਰਟ ਦੇ ਅੰਦਰ ਵਿਕਾਸ ਸਿੰਘ ਨੇ ਕਤਲ ਕਰ ਦਿੱਤਾ ਸੀ। ਵਿਕਾਸ ਸਿੰਘ ਨੇ ਬਿਹਾਰ ਦੇ ਇਕ ਵੱਡੇ ਵਪਾਰੀ ਨੂੰ ਅਗਵਾ ਕਰਕੇ ਫਿਰੌਤੀ ਵਸੂਲੀ ਸੀ। ਇਸ ਤੋਂ ਇਲਾਵਾ ਵੀ ਬਿਹਾਰ 'ਚ ਵਿਕਾਸ ਖਿਲਾਫ ਕਈ ਮਾਮਲੇ ਦਰਜ ਹਨ।