ਤਿਹਾੜ ਤੋਂ ਗੈਂਗਸਟਰ ਸੰਪਤ ਨਹਿਰਾ ਦੀ ਧਮਕੀ - ਇਕ ਦੇ ਬਦਲੇ 4 ਮਾਰਾਂਗੇ

Thursday, Aug 12, 2021 - 01:50 AM (IST)

ਤਿਹਾੜ ਤੋਂ ਗੈਂਗਸਟਰ ਸੰਪਤ ਨਹਿਰਾ ਦੀ ਧਮਕੀ - ਇਕ ਦੇ ਬਦਲੇ 4 ਮਾਰਾਂਗੇ

ਨਵੀਂ ਦਿੱਲੀ - ਅਕਾਲੀ ਆਗੂ ਵਿਕਰਮਜੀਤ ਸਿੰਘ ਉਰਫ਼ ਵਿੱਕੀ ਦੀ 7 ਅਗਸਤ ਨੂੰ ਹੱਤਿਆ ਕਰ ਦਿੱਤੀ ਗਈ ਸੀ। ਉਸ ਨੂੰ ਮੋਹਾਲੀ ਦੇ ਸੈਕਟਰ-71 ’ਚ 15 ਗੋਲੀਆਂ ਮਾਰੀਆਂ ਗਈਆਂ ਸਨ। ਵਿੱਕੀ ਦੀ ਹੱਤਿਆ ਦੇ ਅਗਲੇ ਹੀ ਦਿਨ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਫੇਸਬੁੱਕ ਪੋਸਟ ਸਾਹਮਣੇ ਆਈ ਸੀ, ਜਿਸ ’ਚ ਉਸ ਨੇ ਵਿੱਕੀ ਦੀ ਹੱਤਿਆ ਦਾ ਬਦਲਾ ਲੈਣ ਦੀ ਗੱਲ ਕਹੀ ਸੀ।

ਹੁਣ ਸੰਪਤ ਨਹਿਰਾ ਦੀ ਪੋਸਟ ਸਾਹਮਣੇ ਆਈ ਹੈ। ਸੰਪਤ ਨਹਿਰਾ ਰਾਜਸਥਾਨ ਦੇ ਚੁਰੂ ਦਾ ਰਹਿਣ ਵਾਲਾ ਹੈ ਅਤੇ ਇਸ ਵੇਲੇ ਮਕੋਕਾ ਦੇ ਦੋਸ਼ ’ਚ ਤਿਹਾੜ ਜੇਲ ’ਚ ਬੰਦ ਹੈ। ਸੰਪਤ ਨਹਿਰਾ ਲਾਰੈਂਸ ਬਿਸ਼ਨੋਈ ਅਤੇ ਕਾਲਾ ਜਠੇੜੀ ਗੈਂਗ ਨਾਲ ਜੁੜਿਆ ਹੋਇਆ ਹੈ। ਸੰਪਤ ਨਹਿਰਾ ਦੀ ਜੋ ਫੇਸਬੁੱਕ ਪੋਸਟ ਸਾਹਮਣੇ ਆਈ ਹੈ, ਉਸ ’ਚ ਉਹ ਵਿੱਕੀ ਦੀ ਹੱਤਿਆ ਦਾ ਬਦਲਾ ਲੈਣ ਦੀ ਗੱਲ ਕਰ ਰਿਹਾ ਹੈ।

ਸੰਪਤ ਨੇ ਲਿਖਿਆ ਹੈ- ‘ਤੇਰੀ ਮੌਤ ਦਾ ਬਦਲਾ... ਇਕ ਦੇ ਬਦਲੇ 4 ਮਾਰ ਕੇ ਲਵਾਂਗੇ...ਵੇਟ ਐਂਡ ਵਾਚ। ਵਿੱਕੀ ਅਕਾਲੀ ਨੇਤਾ ਅਜੈ ਮਿੱਡੂਖੇੜਾ ਦਾ ਛੋਟਾ ਭਰਾ ਸੀ। ਅਜੇ ਮਿੱਡੂਖੇੜਾ ਨੇ ਹਾਲ ਹੀ ’ਚ ਨਗਰ ਨਿਗਮ ਚੋਣਾਂ ’ਚ ਸਾਬਕਾ ਮੇਅਰ ਕੁਲਵੰਤ ਦੇ ਬੇਟੇ ਖਿਲਾਫ ਚੋਣ ਲੜੀ ਸੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News