ਗੈਂਗਸਟਰ ਰਵੀ ਪੁਜਾਰੀ ਦਾ ਕਰੀਬੀ ਮੁੰਬਈ ਏਅਰਪੋਰਟ ਤੋਂ ਗ੍ਰਿਫ਼ਤਾਰ, ਜ਼ਬਰਨ ਵਸੂਲੀ ਮਾਮਲੇ ''ਚ ਸੀ ਲੋੜੀਂਦਾ

Friday, Oct 20, 2023 - 05:25 PM (IST)

ਗੈਂਗਸਟਰ ਰਵੀ ਪੁਜਾਰੀ ਦਾ ਕਰੀਬੀ ਮੁੰਬਈ ਏਅਰਪੋਰਟ ਤੋਂ ਗ੍ਰਿਫ਼ਤਾਰ, ਜ਼ਬਰਨ ਵਸੂਲੀ ਮਾਮਲੇ ''ਚ ਸੀ ਲੋੜੀਂਦਾ

ਠਾਣੇ (ਭਾਸ਼ਾ)- ਪੁਲਸ ਨੇ ਗੈਂਗਸਟਰ ਰਵੀ  ਪੁਜਾਰੀ ਦੇ ਇਕ ਕਰੀਬੀ ਨੂੰ ਮੁੰਬਈ 'ਚ ਛਤਰਪਤੀ ਸ਼ਿਵਾਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਹੈ, ਜੋ ਜ਼ਬਰਨ ਵਸੂਲੀ ਦੇ ਇਕ ਮਾਮਲੇ 'ਚ ਲੋੜੀਂਦੇ ਸਨ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਪਰਾਧ ਸ਼ਾਖਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਵੀਰਵਾਰ ਨੂੰ ਵਿਜੇ ਪੁਰਸ਼ੋਤਮ ਸਾਲਵੀ ਉਰਫ਼ ਵਿਜੇ ਤਾਂਬਟ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਜਿਸ ਦੇ ਖ਼ਿਲਾਫ਼ ਮਹਾਰਾਸ਼ਟਰ ਸੰਗਠਿਤ ਅਪਰਾਧ ਕੰਟਰੋਲ ਐਕਟ (ਮਕੋਕਾ) ਦੇ ਅਧੀਨ ਦਰਜ ਕੀਤਾ ਗਿਆ ਸੀ। ਪੁਲਸ ਨੇ ਕਿਹਾ ਕਿ ਦੇਸ਼ ਤੋਂ ਦੌੜੇ ਸਾਲਵੀ ਖ਼ਿਲਾਫ਼ ਭਾਰਤੀ ਦੰਡਾਵਲੀ ਅਤੇ ਮਕੋਕਾ ਦੀ ਧਾਰਾ 385 (ਜ਼ਬਰਨ ਵਸੂਲੀ), ਹੋਰ ਸੰਬੰਧਤ ਧਾਰਾਵਾਂ ਅਤੇ ਮਕੋਕਾ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਪੁਲਸ ਨੇ ਉਸ ਲਈ ਲੁੱਕਆਊਟ ਸਰਕੂਲਰ ਜਾਰੀ ਕੀਤਾ ਸੀ।

ਇਹ ਵੀ ਪੜ੍ਹੋ : ਅਨੋਖੀ ਮਿਸਾਲ! ਸਹੁਰਾ ਪਰਿਵਾਰ ਧੀ ਨੂੰ ਦਿੰਦਾ ਸੀ ਤਸੀਹੇ ਤਾਂ ਪਿਓ ਬੈਂਡ-ਵਾਜਿਆਂ ਨਾਲ ਵਾਪਸ ਲੈ ਆਇਆ ਪੇਕੇ

ਅਧਿਕਾਰੀ ਨੇ ਦੱਸਿਆ ਕਿ ਸਾਲਵੀ ਜਦੋਂ ਸੰਯੁਕਤ ਅਰਬ ਅਮੀਰਾਤ ਤੋਂ ਹਵਾਈ ਅੱਡੇ ਪਹੁੰਚਿਆ ਤਾਂ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਸ ਨੂੰ ਫੜ ਕੇ ਠਾਣੇ ਪੁਲਸ ਦੀ ਅਪਰਾਧ ਸ਼ਾਖਾ ਦੇ ਅਧਿਕਾਰੀਆਂ ਨੂੰ ਸੌਂਪ ਦਿੱਤਾ। ਪੁਲਸ ਅਨੁਸਾਰ, ਸਾਲਵੀ ਜ਼ਬਰਨ ਵਸੂਲੀ ਦੇ ਇਕ ਮਾਮਲੇ 'ਚ ਲੋੜੀਂਦਾ ਸੀ। ਇਸ ਮਾਮਲੇ 'ਚ ਗੈਂਗਸਟਰ ਰਵੀ ਪੁਜਾਰੀ ਨੇ 2017 'ਚ ਰੋਮਾ ਬਿਲਡਰਜ਼ ਦੇ ਮਹਿੰਦਰ ਪਮਨਾਨੀ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਸੀ ਅਤੇ ਠਾਣੇ 'ਚ ਬਿਲਡਰ ਦੇ ਦਫ਼ਤਰ 'ਚ ਸ਼ਾਰਪਸ਼ੂਟਰ ਭੇਜੇ ਸਨ। ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਦੋਸ਼ੀ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਸਾਲਵੀ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਅਤੇ ਆਰਮਜ਼ ਐਕਟ ਦੇ ਅਧੀਨ ਕਸਤੂਰਬਾ ਮਾਰਗ, ਸਮਤਾ ਨਗਰ ਅਤੇ ਕਾਸਾਰਵਡਾਵਲੀ ਥਾਣਿਆਂ 'ਚ ਵੀ ਮਾਮਲੇ ਦਰਜ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News