ਵੱਡੀ ਖ਼ਬਰ : ਗੈਂਗਸਟਰ ਰਾਜੂ ਨੂੰ ਸ਼ਰੇਆਮ ਮਾਰੀ ਗੋਲੀ, ਲਾਰੈਂਸ ਬਿਸ਼ਨੋਈ ਗੈਂਗ ਦੇ ਗੁਰਗੇ ਨੇ ਲਈ ਕਤਲ ਦੀ ਜ਼ਿੰਮੇਵਾਰੀ
Saturday, Dec 03, 2022 - 12:05 PM (IST)
ਸੀਕਰ- ਰਾਜਸਥਾਨ ਦੇ ਸੀਕਰ 'ਚ ਸ਼ਨੀਵਾਰ ਨੂੰ ਦਿਲ ਦਹਿਲਾ ਦੇਣ ਵਾਲੀ ਘਟਨਾ ਦੇਖਣ ਨੂੰ ਮਿਲੀ, ਜਿੱਥੇ ਗੈਂਗਸਟਰ ਰਾਜੂ ਠੇਹਟ ਨੂੰ ਅਣਪਛਾਤੇ ਬਦਮਾਸ਼ਾਂ ਨੇ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਹ ਵਾਰਦਾਤ ਸੀਕਰ ਦੇ ਉਦਯੋਗ ਨਗਰ ਖੇਤਰ 'ਚ ਵਾਪਰੀ। ਪੁਲਸ ਸੁਪਰਡੈਂਟ ਕੁੰਵਰ ਰਾਸ਼ਟਰਦੀਪ ਨੇ ਦੱਸਿਆ,''ਪਿਪਰਾਲੀ ਰੋਡ ਸਥਿਤ ਆਪਣੇ ਘਰ ਦੇ ਮੁੱਖ ਦੁਆਰ 'ਤੇ ਰਾਜੂ ਠੇਹਟ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ।'' ਕੁੰਵਰ ਨੇ ਦੱਸਿਆ ਕਿ ਘਟਨਾ ਕਰੀਬ ਸਵੇਰੇ 10.15 ਵਜੇ ਵਾਪਰੀ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਮੌਲਾਨਾ ਬਦਰੂਦੀਨ ਦੇ ਵਿਵਾਦਿਤ ਬੋਲ- ਹਿੰਦੂ ਗੈਰ ਕਾਨੂੰਨੀ ਢੰਗ ਨਾਲ ਰੱਖਦੇ ਹਨ 2-3 ‘ਪਤਨੀਆਂ’
ਲਾਰੈਂਸ ਬਿਸ਼ਨੋਈ ਗੈਂਗ ਦੇ ਗੁਰਗੇ ਰੋਹਿਤ ਗੋਦਾਰਾ ਨੇ ਕਤਲਕਾਂਡ ਦੀ ਜ਼ਿੰਮੇਵਾਰੀ ਲਈ ਹੈ। ਰੋਹਿਤ ਗੋਦਾਰਾ ਨੇ ਲਿਖਿਆ ਕਿ ਉਸ ਨੇ ਆਨੰਦਪਾਲ ਅਤੇ ਬਲਬੀਰ ਦੇ ਕਤਲ ਦਾ ਬਦਲਾ ਲੈ ਲਿਆ ਹੈ। ਜਿਵੇਂ ਹੀ ਸੂਚਨਾ ਪੁਲਸ ਨੂੰ ਮਿਲੀ ਹਾਦਸੇ ਵਾਲੀ ਜਗ੍ਹਾ 'ਤੇ ਪਹੁੰਚ ਗਈ। ਪੁਲਸ ਦੇ ਸੀਨੀਅਰ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਨੂੰ ਅੱਗੇ ਵਧਾਇਆ। ਹਰਿਆਣਾ ਅਤੇ ਝੁੰਝੁਨੂੰ ਦੀਆਂ ਸਰਹੱਦਾਂ ਨੂੰ ਪੁਲਸ ਵਲੋਂ ਸੀਲ ਕਰ ਦਿੱਤਾ ਗਿਆ ਹੈ। ਅਪਰਾਧ ਦੀ ਦੁਨੀਆ ਨੂੰ ਛੱਡ ਕੇ ਰਾਜੂ ਠੇਹਟ ਦੀ ਰਾਜਨੀਤੀ 'ਚ ਆਉਣ ਦੀ ਚਰਚਾ ਨੇ ਪਿਛਲੇ ਦਿਨੀਂ ਸੁਰਖੀਆਂ ਬਟੋਰੀਆਂ ਸਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ