ਗੈਂਗਸਟਰ ਨੀਰਜ ਬਵਾਨਾ ਦਾ ਪਿਤਾ ਹਥਿਆਰਾਂ ਨਾਲ ਗ੍ਰਿਫ਼ਤਾਰ

Friday, Sep 30, 2022 - 05:40 PM (IST)

ਗੈਂਗਸਟਰ ਨੀਰਜ ਬਵਾਨਾ ਦਾ ਪਿਤਾ ਹਥਿਆਰਾਂ ਨਾਲ ਗ੍ਰਿਫ਼ਤਾਰ

ਨਵੀਂ ਦਿੱਲੀ (ਭਾਸ਼ਾ)- ਦਿੱਲੀ ਪੁਲਸ ਨੇ ਜੇਲ੍ਹ 'ਚ ਬੰਦ ਗੈਂਗਸਟਰ ਨੀਰਜ ਬਵਾਨਾ ਦੇ ਪਿਤਾ ਨੂੰ ਗ੍ਰਿਫ਼ਤਾਰ ਕੀਤਾ ਹੈ। ਕਾਰਤੂਸ ਨਾਲ ਗੈਰ-ਕਾਨੂੰਨੀ ਪਿਸਤੌਲ ਦੀ ਬਰਾਮਦਗੀ ਤੋਂ ਬਾਅਦ ਉਨ੍ਹਾਂ ਦੀ ਗ੍ਰਿਫ਼ਤਾਰੀ ਹੋਈ ਹੈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ : 8ਵੀਂ ਦੀ ਵਿਦਿਆਰਥਣ ਨਾਲ 8 ਮੁਲਜ਼ਮਾਂ ਨੇ ਜਬਰ ਜ਼ਿਨਾਹ ਕਰ ਬਣਾਇਆ ਅਸ਼ਲੀਲ ਵੀਡੀਓ

ਉਨ੍ਹਾਂ ਦੱਸਿਆ ਕਿ ਪੁਲਸ ਨੇ ਉਨ੍ਹਾਂ ਕੋਲੋਂ ਕਾਰਤੂਸ ਨਾਲ ਚਾਰ ਦੇਸੀ ਕੱਟੇ ਬਰਾਮਦ ਕੀਤੇ। ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਇਕ ਬੁਲੇਟਪਰੂਫ ਵਾਹਨ ਨਾਲ 2 ਕਾਰਾਂ ਵੀ ਬਰਾਮਦ ਕੀਤੀਆਂ। ਨੀਰਜ ਬਵਾਨਾ ਅਤੇ ਉਸ ਦੇ ਗਿਰੋਹ ਦੇ ਕੁਝ ਮੈਂਬਰ ਕਤਲ ਅਤੇ ਜ਼ਬਰਨ ਵਸੂਲੀ ਦੇ ਕਈ ਮਾਮਲਿਆਂ 'ਚ ਫਿਲਹਾਲ ਤਿਹਾੜ ਜੇਲ੍ਹ 'ਚ ਬੰਦ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News