ਗੈਂਗਸਟਰ ਕਤਲ: ਦਿੱਲੀ-NCR ''ਚ ਕਈ ਥਾਵਾਂ ''ਤੇ ਪੁਲਸ ਦੀ ਛਾਪੇਮਾਰੀ ਜਾਰੀ

Wednesday, May 03, 2023 - 11:20 AM (IST)

ਗੈਂਗਸਟਰ ਕਤਲ: ਦਿੱਲੀ-NCR ''ਚ ਕਈ ਥਾਵਾਂ ''ਤੇ ਪੁਲਸ ਦੀ ਛਾਪੇਮਾਰੀ ਜਾਰੀ

ਨਵੀਂ ਦਿੱਲੀ- ਤਿਹਾੜ ਜੇਲ੍ਹ ਵਿਚ ਬੰਦ ਅਪਰਾਧੀ ਟਿੱਲੂ ਤਾਜਪੁਰੀਆ ਦਾ ਵਿਰੋਧੀ ਗਿਰੋਹ ਦੇ ਮੈਂਬਰਾਂ ਵਲੋਂ ਕਤਲ ਦੇ ਇਕ ਦਿਨ ਬਾਅਦ ਦਿੱਲੀ ਪੁਲਸ ਨੇ ਬੁੱਧਵਾਰ ਸਵੇਰੇ ਦਿੱਲੀ-ਐਨਸੀਆਰ (ਰਾਸ਼ਟਰੀ ਰਾਜਧਾਨੀ ਖੇਤਰ) ਵਿਚ 20 ਤੋਂ ਵੱਧ ਥਾਵਾਂ 'ਤੇ ਛਾਪੇਮਾਰੀ ਕੀਤੀ। ਪੁਲਸ ਦੇ ਡਿਪਟੀ ਕਮਿਸ਼ਨਰ (ਦਵਾਰਕਾ) ਐੱਮ ਹਰਸ਼ਵਰਧਨ ਨੇ ਕਿਹਾ ਕਿ ਦਿੱਲੀ ਅਤੇ ਹਰਿਆਣਾ 'ਚ ਛਾਪੇਮਾਰੀ ਅਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।

ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਛਾਪੇਮਾਰੀ ਵਿਚ 20 ਲੱਖ ਰੁਪਏ ਦੀ ਨਕਦੀ ਅਤੇ ਹਥਿਆਰ ਜ਼ਬਤ ਕੀਤੇ ਗਏ ਹਨ, ਜਦਕਿ ਕੁਝ ਲੋਕਾਂ ਨੂੰ ਹਿਰਾਸਤ ਵਿਚ ਵੀ ਲਿਆ ਗਿਆ ਹੈ। ਪੁਲਸ ਮੁਤਾਬਕ ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ। ਤਾਜਪੁਰੀਆ 2021 ਦੀ ਰੋਹਿਣੀ ਕੋਰਟ ਗੋਲੀਕਾਂਡ ਦਾ ਦੋਸ਼ੀ ਸੀ, ਜਿਸ ਵਿਚ ਗੈਂਗਸਟਰ ਜਤਿੰਦਰ ਗੋਗੀ ਮਾਰਿਆ ਗਿਆ ਸੀ। ਤਾਜਪੁਰੀਆ ਦੀ ਗੋਗੀ ਗਿਰੋਹ ਦੇ 4 ਮੈਂਬਰਾਂ ਨੇ ਮੰਗਲਵਾਰ ਤੜਕੇ ਇਕ ਤੇਜ਼ਧਾਰ ਚੀਜ਼ ਨੂੰ ਹਥਿਆਰ ਵਜੋਂ ਵਰਤ ਕੇ ਕਤਲ ਕਰ ਦਿੱਤਾ ਸੀ।


author

Tanu

Content Editor

Related News