ਪੁਲਸ ਐਨਕਾਊਂਟਰ ''ਚ ਇਨਾਮੀ ਗੈਂਗਸਟਰ ਢੇਰ, ਅਨਿਲ ਦੁਜਾਨਾ ਗੈਂਗ ਨਾਲ ਜੁੜਿਆ ਸੀ ਬਦਮਾਸ਼

Sunday, Nov 01, 2026 - 03:00 AM (IST)

ਪੁਲਸ ਐਨਕਾਊਂਟਰ ''ਚ ਇਨਾਮੀ ਗੈਂਗਸਟਰ ਢੇਰ, ਅਨਿਲ ਦੁਜਾਨਾ ਗੈਂਗ ਨਾਲ ਜੁੜਿਆ ਸੀ ਬਦਮਾਸ਼

ਨੋਇਡਾ : ਉੱਤਰ ਪ੍ਰਦੇਸ਼ ਦੇ ਨੋਇਡਾ ਵਿੱਚ ਪੁਲਸ ਅਤੇ ਇੱਕ ਖਤਰਨਾਕ ਗੈਂਗਸਟਰ ਵਿਚਕਾਰ ਹੋਈ ਮੁੱਠਭੇੜ ਦੌਰਾਨ 50 ਹਜ਼ਾਰ ਰੁਪਏ ਦਾ ਇਨਾਮੀ ਬਦਮਾਸ਼ ਮਾਰਿਆ ਗਿਆ ਹੈ। ਮ੍ਰਿਤਕ ਦੀ ਪਛਾਣ ਅਮਨ ਉਰਫ਼ ਮਾਇਆ ਤਿਆਗੀ ਵਜੋਂ ਹੋਈ ਹੈ। ਪੁਲਸ ਮੁਤਾਬਕ ਐਨਕਾਊਂਟਰ ਦੌਰਾਨ ਉਸ ਨੂੰ ਕਈ ਗੋਲੀਆਂ ਲੱਗੀਆਂ ਸਨ, ਜਿਸ ਤੋਂ ਬਾਅਦ ਉਸ ਨੂੰ ਜ਼ਖ਼ਮੀ ਹਾਲਤ ਵਿੱਚ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਇਹ ਮੁੱਠਭੇੜ ਨੋਇਡਾ ਦੇ ਥਾਣਾ ਸੈਕਟਰ-126 ਇਲਾਕੇ ਵਿੱਚ ਹੋਈ। ਨੋਇਡਾ ਪੁਲ ਸ ਅਤੇ ਜ਼ਿਲ੍ਹੇ ਦੀ ਸੀ.ਆਰ.ਟੀ. (ਕ੍ਰਾਈਮ ਰਿਸਪਾਂਸ ਟੀਮ) ਵੱਲੋਂ ਸਾਂਝੇ ਤੌਰ 'ਤੇ ਇਹ ਕਾਰਵਾਈ ਅੰਜਾਮ ਦਿੱਤੀ ਗਈ। ਦੋਸ਼ੀ ਅਮਨ ਉਰਫ਼ ਮਾਇਆ ਤਿਆਗੀ ਗ੍ਰੇਟਰ ਨੋਇਡਾ ਦੇ ਬਾਦਲਪੁਰ ਥਾਣਾ ਖੇਤਰ ਤੋਂ ਵਾਂਟੇਡ (ਲੋੜੀਂਦਾ) ਚੱਲ ਰਿਹਾ ਸੀ।

ਪੁਲਸ ਅਨੁਸਾਰ ਮਾਰੇ ਗਏ ਬਦਮਾਸ਼ ਅਮਨ ਉਰਫ਼ ਮਾਇਆ ਤਿਆਗੀ ਦਾ ਸਬੰਧ ਇਲਾਕੇ ਦੇ ਖਤਰਨਾਕ ਰਣਦੀਪ ਭਾਟੀ ਅਤੇ ਅਨਿਲ ਦੁਜਾਨਾ ਗੈਂਗ ਨਾਲ ਸੀ। ਉਹ ਬਾਦਲਪੁਰ ਥਾਣੇ 'ਚ ਦਰਜ ਮਾਮਲਿਆਂ ਵਿੱਚ ਲੋੜੀਂਦਾ ਸੀ ਅਤੇ ਉਸ 'ਤੇ 50 ਹਜ਼ਾਰ ਰੁਪਏ ਦਾ ਇਨਾਮ ਘੋਸ਼ਿਤ ਕੀਤਾ ਗਿਆ ਸੀ। ਪੁਲਸ ਵੱਲੋਂ ਮਾਮਲੇ ਦੀ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
 


author

Inder Prajapati

Content Editor

Related News