ਗੈਂਗਸਟਰ ਸੰਦੀਪ ਨੇ ਹਿਸਟਰੀਸ਼ੀਟਰ ਅਨੁਰਾਧਾ ਚੌਧਰੀ ਨਾਲ ਲਏ ਸੱਤ ਫੇਰੇ

Tuesday, Mar 12, 2024 - 08:34 PM (IST)

ਗੈਂਗਸਟਰ ਸੰਦੀਪ ਨੇ ਹਿਸਟਰੀਸ਼ੀਟਰ ਅਨੁਰਾਧਾ ਚੌਧਰੀ ਨਾਲ ਲਏ ਸੱਤ ਫੇਰੇ

ਨਵੀਂ ਦਿੱਲੀ, (ਭਾਸ਼ਾ)- ਗੈਂਗਸਟਰ ਸੰਦੀਪ ਉਰਫ਼ ਕਾਲਾ ਜਠੇੜੀ ਤੇ ਹਿਸਟਰੀਸ਼ੀਟਰ ਅਨੁਰਾਧਾ ਚੌਧਰੀ ਉਰਫ਼ ‘ਮੈਡਮ ਮਿੰਜ’ ਨੇ ਪੁਲਸ ਦੀ ਭਾਰੀ ਮੌਜੂਦਗੀ ਦਰਮਿਆਨ ਮੰਗਲਵਾਰ ਦਿੱਲੀ ’ਚ ਸੱਤ ਫੇਰੇ ਲਏ।

ਪੁਲਸ ਨੇ ਦੁਆਰਕਾ ਸੈਕਟਰ-3 ਦੇ ਸੰਤੋਸ਼ ਗਾਰਡਨ ਇਲਾਕੇ ’ਚ ਵਿਆਹ ਵਾਲੀ ਥਾਂ ਦੇ ਆਲੇ-ਦੁਆਲੇ ਸੁਰੱਖਿਆ ਦੇ ਭਾਰੀ ਪ੍ਰਬੰਧ ਕੀਤੇ ਹੋਏ ਸਨ। ਸੰਦੀਪ ਦੇ ਵਕੀਲ ਨੇ 51,000 ਰੁਪਏ ’ਚ ਵਿਆਹ ਵਾਲੀ ਥਾਂ ਬੁੱਕ ਕਰਵਾਈ ਸੀ

ਸੂਤਰਾਂ ਅਨੁਸਾਰ ਦਿੱਲੀ ਪੁਲਸ ਨੇ ਗੈਂਗਸਟਰ ਦੇ ਅਪਰਾਧਿਕ ਅਕਸ ਤੇ ਉਸ ਦੇ ਪੁਰਾਣੇ ਰਿਕਾਰਡ ਨੂੰ ਧਿਆਨ ’ਚ ਰੱਖਦਿਆਂ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਸਾਰੇ ਪ੍ਰਬੰਧ ਕੀਤੇ ਸਨ। ਸੰਦੀਪ, ਜੋ ਕਦੇ ਲੋੜੀਂਦਾ ਅਪਰਾਧੀ ਸੀ ਤੇ ਉਸ ’ਤੇ 7 ਲੱਖ ਰੁਪਏ ਦਾ ਇਨਾਮ ਸੀ, ਨੂੰ ਦਿੱਲੀ ਦੀ ਅਦਾਲਤ ਤੋਂ ਆਪਣੇ ਵਿਆਹ ਲਈ 6 ਘੰਟਿਆਂ ਦੀ ਪੈਰੋਲ ਮਿਲੀ ਸੀ। ਅਨੁਰਾਧਾ ਚੌਧਰੀ ਵਿਰੁੱਧ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ।


author

Rakesh

Content Editor

Related News