ਗੈਂਗਸਟਰ ਅਮਰਜੀਤ ਬਿਸ਼ਨੋਈ ਇਟਲੀ ''ਚ ਗ੍ਰਿਫਤਾਰ, ਭਾਰਤ ਲਿਆਉਣ ਦੀ ਕੋਸ਼ਿਸ਼ ਜਾਰੀ
Thursday, Jul 18, 2024 - 08:42 PM (IST)
ਜੈਪੁਰ : ਰਾਜਸਥਾਨ ਵਿਚ ਲੋੜੀਂਦੇ ਇਕ ਇਮਾਨੀ ਬਦਮਾਸ਼ ਨੂੰ ਇਟਲੀ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਤੇ ਉਸ ਨੂੰ ਭਾਰਤ ਲਿਆਉਣ ਦੀ ਕਾਰਵਾਈ ਕੀਤੀ ਜਾ ਰਹੀ ਹੈ। ਰਾਜਸਥਾਨ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ।
ਰਾਜਸਥਾਨ ਪੁਲਿਸ ਦੇ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ) ਦੇ ਵਧੀਕ ਡਾਇਰੈਕਟਰ ਜਨਰਲ ਦਿਨੇਸ਼ ਐੱਮਐੱਨ ਨੇ ਦੱਸਿਆ ਕਿ ਇਨਾਮੀ ਬਦਮਾਸ਼ ਅਮਰਜੀਤ ਬਿਸ਼ਨੋਈ ਨੂੰ ਇਟਲੀ ਦੇ ਸਿਸਲੀ ਸ਼ਹਿਰ 'ਚ ਗ੍ਰਿਫਤਾਰ ਕੀਤਾ ਗਿਆ ਹੈ।ਉਸ 'ਤੇ ਰਾਜਸਥਾਨ ਵਿਚ 50 ਹਜ਼ਾਰ ਰੁਪਏ ਦਾ ਇਨਾਮ ਹੈ। ਉਨ੍ਹਾਂ ਨੇ ਦੱਸਿਆ ਕਿ ਅਮਰਜੀਤ ਗੈਂਗਸਟਰ ਰੋਹਿਤ ਗੋਦਾਰਾ ਗੈਂਗ ਦਾ ਸਰਗਰਮ ਮੈਂਬਰ ਹੈ ਜਿਸ ਦੇ ਖਿਲਾਫ ਰਾਜਸਥਾਨ ਦੇ ਵੱਖ-ਵੱਖ ਥਾਣਿਆਂ ਵਿਚ ਕਈ ਅਪਰਾਧਿਕ ਮਾਮਲੇ ਦਰਜ ਹਨ। ਉਸ ਦੇ ਇਟਲੀ 'ਚ ਤਰਪਾਨੀ ਕਸਬੇ 'ਚ ਹੋਣ ਦੀ ਜਾਣਕਾਰੀ ਲਈ ਕੇਂਦਰੀ ਏਜੰਸੀ ਰਾਹੀਂ ਇੱਕ ‘ਹਵਾਲਾ ਪੱਤਰ’ ਜਾਰੀ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸੂਚਨਾ ਮਿਲਣ 'ਤੇ ਅਪਰਾਧੀ ਅਮਰਜੀਤ ਵਿਸ਼ਨੋਈ ਨੂੰ ਪੁਲਿਸ ਨੇ 8 ਜੁਲਾਈ ਨੂੰ ਇਟਲੀ ਦੇ ਸ਼ਹਿਰ ਤਰਪਾਣੀ ਤੋਂ ਕਾਬੂ ਕੀਤਾ ਸੀ | ਉਨ੍ਹਾਂ ਕਿਹਾ ਕਿ ਏਜੀਟੀਐੱਫ ਵੱਲੋਂ ਉਸ ਨੂੰ ਭਾਰਤ ਵਾਪਸ ਲਿਆਉਣ ਲਈ ਹਵਾਲਗੀ ਦੀ ਕਾਰਵਾਈ ਕੀਤੀ ਜਾ ਰਹੀ ਹੈ।