ਗੈਂਗਰੇਪ ਦੀ ਸ਼ਿਕਾਰ ਨਾਬਾਲਗ ਲੜਕੀ ਹੋਈ ਗਰਭਵਤੀ, 5 ਵਿਰੁੱਧ ਮਾਮਲਾ ਦਰਜ

Wednesday, Jul 10, 2019 - 03:51 PM (IST)

ਗੈਂਗਰੇਪ ਦੀ ਸ਼ਿਕਾਰ ਨਾਬਾਲਗ ਲੜਕੀ ਹੋਈ ਗਰਭਵਤੀ, 5 ਵਿਰੁੱਧ ਮਾਮਲਾ ਦਰਜ

ਮੰਗਲੁਰੂ— ਦੱਖਣ ਕੰਨੜ ਦੇ ਵਿਠੱਲ 'ਚ 5 ਲੋਕਾਂ ਵਿਰੁੱਧ ਇਕ ਨਾਬਾਲਗ ਦਲਿਤ ਲੜਕੀ ਨਾਲ ਕਥਿਤ ਤੌਰ 'ਤੇ ਬਲਾਤਕਾਰ ਕਰਨ ਦਾ ਮਾਮਲਾ ਦਰਜ ਕੀਤਾ ਹੈ। ਪੁਲਸ ਸੂਤਰਾਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਸੂਤਰਾਂ ਨੇ ਦੱਸਿਆ ਕਿ ਖੇਤਰ ਦੇ ਹੀ ਇਨ੍ਹਾਂ 5 ਵਿਅਕਤੀਆਂ ਵਲੋਂ ਲਗਾਤਾਰ ਯੌਨ ਉਤਪੀੜਨ ਕਰਨ ਕਰ ਕੇ 17 ਸਾਲਾ ਲੜਕੀ ਹੁਣ 6 ਮਹੀਨੇ ਦੀ ਗਰਭਵਤੀ ਹੈ। ਉਨ੍ਹਾਂ ਨੇ ਦੱਸਿਆ ਕਿ 5 ਪੰਜ ਦੋਸ਼ੀ ਪਿਛਲੇ ਸਾਲ ਦਸੰਬਰ 'ਚ ਉਸ ਤੋਂ ਉਸ ਦਾ ਯੌਨ ਉਤਪੀੜਨ ਕਰ ਰਹੇ ਸਨ।

ਦੋਸ਼ੀਆਂ ਵਿਰੁੱਧ ਭਾਰਤੀ ਸਜ਼ਾ ਦੀ ਧਾਰਾ 376, 506 ਅਤੇ ਪਾਕਸੋ ਕਾਨੂੰਨ ਅਤੇ ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ ਅੱਤਿਆਚਾਰ (ਰੋਕਥਾਮ) ਕਾਨੂੰਨ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲਾ ਉਸ ਸਮੇਂ ਸਾਹਮਣੇ ਆਇਆ, ਜਦੋਂ ਇਕ ਆਸ਼ਾ ਵਰਕਰ ਪੀੜਤਾ ਦੇ ਘਰ ਉਸ ਨੂੰ ਮਿਲਣ ਪਹੁੰਚੀ ਸੀ। ਇਸ ਦੌਰਾਨ ਪੀੜਤਾ ਨੇ ਆਸ਼ਾ ਵਰਕਰ ਨੂੰ ਆਪਣੀ ਆਪਬੀਤੀ ਸੁਣਾਈ ਅਤੇ ਬਾਅਦ 'ਚ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ। ਉਸ ਨੇ ਆਪਣੀ ਸ਼ਿਕਾਇਤ 'ਚ ਉਨ੍ਹਾਂ 5 ਦਾ ਨਾਂ ਵੀ ਦਰਜ ਕਰਵਾਇਆ। ਇਨ੍ਹਾਂ 5 ਦੋਸ਼ੀਆਂ 'ਚ ਲੜਕੀ ਦੇ ਰਿਸ਼ਤੇ ਦਾ ਇਕ ਭਰਾ ਵੀ ਸ਼ਾਮਲ ਹੈ। ਆਪਣੀ ਸ਼ਿਕਾਇਤ 'ਚ ਲੜਕੀ ਨੇ ਕਿਹਾ ਕਿ ਦੋਸ਼ੀਆਂ ਨੇ ਉਸ ਨੂੰ ਧਮਕੀ ਵੀ ਦਿੱਤੀ ਸੀ ਕਿ ਜੇਕਰ ਉਸ ਨੇ ਕਿਸੇ ਨੂੰ ਇਸ ਬਾਰੇ ਦੱਸਿਆ ਤਾਂ ਉਸ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ। ਸੂਤਰਾਂ ਨੇ ਦੱਸਿਆ ਕਿ ਮਾਮਲੇ 'ਚ ਜਾਂਚ ਜਾਰੀ ਹੈ ਅਤੇ ਪੁਲਸ ਦੋਸ਼ੀਆਂ ਦੀ ਤਲਾਸ਼ ਕਰ ਰਹੀ ਹੈ।


author

DIsha

Content Editor

Related News