22 ਸਾਲ ਬਾਅਦ ਗੈਂਗਰੇਪ ਦਾ ਦੋਸ਼ੀ ਗ੍ਰਿਫ਼ਤਾਰ, ਇਸ ਮਾਮਲੇ ''ਚ ਓਡੀਸ਼ਾ ਦੇ CM ਨੂੰ ਦੇਣਾ ਪਿਆ ਸੀ ਅਸਤੀਫ਼ਾ

02/23/2021 2:21:12 PM

ਭੁਵਨੇਸ਼ਵਰ- ਓਡੀਸ਼ਾ 'ਚ ਆਈ.ਐੱਫ.ਐੱਸ. ਅਫ਼ਸਰ ਦੀ ਪਤਨੀ ਨਾਲ ਸਮੂਹਕ ਜਬਰ ਜ਼ਿਨਾਹ ਦੇ ਮਾਮਲੇ ਦੇ ਮੁੱਖ ਦੋਸ਼ੀ ਨੂੰ ਮਹਾਰਾਸ਼ਟਰ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਮਾਮਲੇ ਕਾਰਨ ਓਡੀਸ਼ਾ ਦੇ ਸਾਬਕਾ ਮੁੱਖ ਮੰਤਰੀ ਜੇ.ਬੀ. ਪਟਨਾਇਕ ਨੂੰ 1999 'ਚ ਅਸਤੀਫ਼ਾ ਦੇਣਾ ਪਿਆ ਸੀ। ਭੁਵਨੇਸ਼ਵਰ-ਕਟਕ ਦੇ ਪੁਲਸ ਸੁਪਰਡੈਂਟ ਐੱਸ. ਸਾਰੰਗੀ ਨੇ ਸੋਮਵਾਰ ਨੂੰ ਦੱਸਿਆ ਕਿ ਬਿਬੇਕਾਨੰਦ ਵਿਸਵਾਲ ਉਰਫ਼ ਬਿਬਨ ਨੂੰ ਮਹਾਰਾਸ਼ਟਰ ਦੋ ਲੋਣਾਵਲਾ 'ਚ ਐਂਬੀ ਘਾਟੀ ਤੋਂ ਫੜਿਆ ਗਿਆ। ਉਨ੍ਹਾਂ ਦੱਸਿਆ ਕਿ ਬਿਬਨ ਉੱਥੇ ਜਲੰਧਰ ਸਵੈਨ ਦੀ ਫਰਜ਼ੀ ਪਛਾਣ ਨਾਲ ਪਲੰਬਰ ਦੇ ਰੂਪ 'ਚ ਕੰਮ ਕਰ ਰਿਹਾ ਸੀ। ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਨੂੰ ਫੜਨ ਲਈ ਤਿੰਨ ਮਹੀਨੇ ਪਹਿਲਾਂ 'ਆਪਰੇਸ਼ਨ ਸਾਈਲੈਂਟ ਵਾਈਪਰ' ਸ਼ੁਰੂ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ ਫੜਿਆ ਜਾ ਸਕਿਆ।

ਇਸ ਮਾਮਲੇ 'ਚ ਤਿੰਨ ਲੋਕ ਦੋਸ਼ੀ ਹਨ
ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ 'ਚ ਤਿੰਨ ਲੋਕ ਦੋਸ਼ੀ ਹਨ, ਜਿਨ੍ਹਾਂ 'ਚੋਂ 2 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਦੋਸ਼ੀ ਠਹਿਰਾਇਆ ਗਿਆ ਸੀ। ਬਿਬਨ 2 ਦਹਾਕੇ ਤੋਂ ਵੱਧ ਸਮੇਂ ਤੋਂ ਫਰਾਰ ਸਨ। ਮਾਮਲੇ ਦੇ ਇਕ ਦੋਸ਼ੀ ਪ੍ਰਦੀਪ ਸਾਹੂ ਉਰਫ਼ ਪਾਡੀਆ ਦੀ ਪਿਛਲੇ ਸਾਲ ਫਰਵਰੀ 'ਚ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ ਸੀ। ਇਸ ਮਾਮਲੇ 'ਚ ਸਭ ਤੋਂ ਪਹਿਲਾਂ 15 ਜਨਵਰੀ 1999 ਨੂੰ ਪਾਡੀਆ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। 

ਜਨਾਨੀ ਨੇ ਮੁੱਖ ਦੋਸ਼ੀ ਨੂੰ ਫਾਂਸੀ ਦੇਣ ਦੀ ਮੰਗ ਕੀਤੀ ਹੈ
ਇਨ੍ਹਾਂ ਤਿੰਨਾਂ ਲੋਕਾਂ ਨੇ 1999 'ਚ 9 ਜਨਵਰੀ ਦੀ ਦੇਰ ਰਾਤ ਬਾਰੰਗਾ ਕੋਲ ਜਨਾਨੀ ਦੀ ਕਾਰ ਰੋਕ ਲਈ ਸੀ ਅਤੇ ਉਸ ਨਾਲ ਸਮੂਹਕ ਜਬਰ ਜ਼ਿਨਾਹ ਕੀਤਾ ਸੀ। ਜਨਾਨੀ ਆਪਣੇ ਇਕ ਪੱਤਰਕਾਰ ਦੋਸਤ ਨਾਲ ਕਾਰ 'ਤੇ ਕਟਕ ਜਾ ਰਹੀ ਸੀ। ਇਸ ਮਾਮਲੇ ਦੀ ਜਾਂਚ ਸੀ.ਬੀ.ਆਈ. ਨੂੰ ਸੌਂਪੀ ਗਈ ਸੀ। ਸੂਤਰਾਂ ਨੇ ਦੱਸਿਆ ਕਿ ਪੁਲਸ ਹੁਣ ਬਿਬਨ ਨੂੰ ਸੀ.ਬੀ.ਆਈ. ਨੂੰ ਸੌਂਪੇਗੀ, ਜੋ ਉਸ ਨੂੰ ਅਧਿਕਾਰਤ ਰੂਪ ਨਾਲ ਗ੍ਰਿਫ਼ਤਾਰ ਕਰੇਗੀ। ਜਨਾਨੀ ਨੇ ਮੁੱਖ ਦੋਸ਼ੀ ਨੂੰ ਫਾਂਸੀ ਦੇਣ ਦੀ ਮੰਗ ਕੀਤੀ ਹੈ।


DIsha

Content Editor

Related News