ਗੰਗੋਤਰੀ ਧਾਮ ਦੇ ਕਪਾਟ 22 ਅਪ੍ਰੈਲ ਨੂੰ ਖੁੱਲ੍ਹਣਗੇ, ਇਹ ਰਹੇਗਾ ਸ਼ੁੱਭ ਮਹੂਰਤ

Thursday, Mar 23, 2023 - 11:39 AM (IST)

ਗੰਗੋਤਰੀ ਧਾਮ ਦੇ ਕਪਾਟ 22 ਅਪ੍ਰੈਲ ਨੂੰ ਖੁੱਲ੍ਹਣਗੇ, ਇਹ ਰਹੇਗਾ ਸ਼ੁੱਭ ਮਹੂਰਤ

ਮੁਖੀਮਠ (ਉੱਤਰਕਾਸ਼ੀ), (ਭਾਸ਼ਾ)- ਉੱਤਰਾਖੰਡ ਸਥਿਤ ਪਵਿੱਤਰ ਸ਼੍ਰੀ ਗੰਗੋਤਰੀ ਧਾਮ ਦੇ ਕਪਾਟ ਅਕਸ਼ੈ ਤ੍ਰਿਤੀਆ ਸ਼ਨੀਵਾਰ 22 ਅਪ੍ਰੈਲ ਨੂੰ ਦਿਨ ’ਚ 12.35 ਵਜੇ ਖੁੱਲ੍ਹਣਗੇ। ਬੁੱਧਵਾਰ ਨੂੰ ਚੇਤ ਨਰਾਤਿਆਂ ਦੇ ਸ਼ੁੱਭ ਮੌਕੇ ’ਤੇ ਮਾਂ ਗੰਗਾ ਦੇ ਸ਼ੀਤਕਾਲੀਨ ਪ੍ਰਵਾਸ ਮੁਖਵਾ (ਮੁਖੀਮਠ) ’ਚ ਮੰਦਰ ਕਮੇਟੀ ਵੱਲੋਂ ਮਾਂ ਗੰਗਾ ਭਗਵਤੀ ਦੁਰਗਾ ਦੀ ਪੂਜਾ-ਅਰਚਨਾ ਅਤੇ ਵਿਧੀ-ਵਿਧਾਨ ਨਾਲ ਪੰਚਾਗ ਗਣਨਾ ਤੋਂ ਬਾਅਦ ਵਿਦਵਾਨ, ਆਚਾਰੀਆ-ਤੀਰਥ ਪੁਰੋਹਿਤਾਂ ਵੱਲੋਂ ਕਪਾਟ ਖੁੱਲ੍ਹਣ ਦੀ ਤਾਰੀਖ ਅਤੇ ਸਮਾਂ ਨਿਸ਼ਚਿਤ ਕੀਤਾ ਗਿਆ। ਕਮੇਟੀ ਪ੍ਰਧਾਨ ਅਤੇ ਤੀਰਥ ਪੁਰੋਹਿਤ ਹਰੀਸ਼ ਸੇਮਵਾਲ ਅਤੇ ਮੰਦਰ ਕਮੇਟੀ ਸਕੱਤਰ ਤੀਰਥ ਪੁਰੋਹਿਤ ਸੁਰੇਸ਼ ਸੇਮਵਾਲ ਨੇ ਵਿਧੀਵਤ ਕਪਾਟ ਖੁੱਲ੍ਹਣ ਦੀ ਤਾਰੀਖ ਦਾ ਐਲਾਨ ਕੀਤਾ।

ਜਾਣਕਾਰੀ ਮੁਤਾਬਕ, 21 ਅਪ੍ਰੈਲ ਨੂੰ ਸਰਦੀਆਂ ਦੇ ਸਥਾਨ ਮੁਖਬਾ ਪਿੰਡ ਤੋਂ ਦੁਪਹਿਰ 1:30 ਵਜੇ ਮਾਂ ਗੰਗਾ ਦੀ ਡੋਲੀ ਬੈਂਡ ਸਾਜ਼ਾਂ ਦੀ ਧੁਨ 'ਤੇ ਗੰਗੋਤਰੀ ਲਈ ਰਵਾਨਾ ਹੋਵੇਗੀ। ਰਾਤ ਨੂੰ ਭੈਰੋਂ ਘਾਟੀ ਸਥਿਤ ਭੈਰਵ ਮੰਦਰ ਵਿੱਚ ਮਾਂ ਗੰਗਾ ਦੀ ਡੋਲੀ ਆਰਾਮ ਕਰੇਗੀ। ਅਗਲੇ ਦਿਨ ਡੋਲੀ ਸਵੇਰੇ ਇੱਥੋਂ ਗੰਗੋਤਰੀ ਧਾਮ ਪਹੁੰਚੇਗੀ। ਇਸ ਦੇ ਨਾਲ ਹੀ ਗੰਗੋਤਰੀ ਧਾਮ ਦੇ ਕਪਾਟ ਨਿਯਮਾਂ ਅਨੁਸਾਰ ਖੋਲ੍ਹੇ ਜਾਣਗੇ।


author

Rakesh

Content Editor

Related News