ਸ਼ਰਧਾਲੂ ਹੁਣ ਨਹੀਂਂ ਜਾ ਸਕਣਗੇ ਗੰਗੋਤਰੀ ਮੰਦਰ !

Friday, Nov 09, 2018 - 11:52 AM (IST)

ਸ਼ਰਧਾਲੂ ਹੁਣ ਨਹੀਂਂ ਜਾ ਸਕਣਗੇ ਗੰਗੋਤਰੀ ਮੰਦਰ !

ਉੱਤਰਕਾਸ਼ੀ-ਗੰਗੋਤਰੀ ਧਾਮ ਦੇ ਕਪਾਟ ਵੀਰਵਾਰ ਅਨਕੂਟ ਦੇ ਪਵਿੱਤਰ ਪੁਰਬ ’ਤੇ ਸਰਦੀਆਂ ਦੀ ਰੁਤ ਲਈ ਬੰਦ ਕਰ ਦਿੱਤੇ ਗਏ। ਸਰਦੀਆਂ ਦੇ ਮੌਸਮ ਦੌਰਾਨ ਸ਼ਰਧਾਲੂ ਮਾਂ ਗੰਗਾ ਦੇ ਦਰਸ਼ਨ ਉਨ੍ਹਾਂ ਦੇ ਸਰਦ ਰੁੱਤ ਦੇ ਪ੍ਰਵਾਸ ਵਾਲੀ ਥਾਂ ਮੁਖਬਾ ਵਿਖੇ ਕਰ ਸਕਣਗੇ। ਉੱਤਰਕਾਸ਼ੀ ਜ਼ਿਲੇ ਵਿਚ ਹੀ ਸਥਿਤ ਇਕ ਹੋਰ ਧਾਮ ਯਮੁਨੋਤਰੀ ਅਤੇ ਰੁਦਰਪ੍ਰਯਾਗ ਜ਼ਿਲੇ ਵਿਚ ਸਥਿਤ ਕੇਦਾਰਨਾਥ ਧਾਮ ਦੇ ਕਪਾਟ ਸ਼ੁੱਕਰਵਾਰ ਭਈਆ ਦੂਜ ਦੇ ਮੌਕੇ ’ਤੇ ਸਰਦੀਆਂ ਦੀ ਰੁੱਤ ਲਈ ਬੰਦ ਹੋ ਜਾਣਗੇ। ਬਦਰੀਨਾਥ ਮੰਦਰ ਦੇ ਕਪਾਟ 20 ਨਵੰਬਰ ਨੂੰ ਬੰਦ ਕੀਤੇ ਜਾਣਗੇ।


Related News