58 ਕਰੋੜ ਲੋਕਾਂ ਦੀ ਡੁਬਕੀ ਤੋਂ ਬਾਅਦ ਵੀ ਕਿੰਨਾ ਸ਼ੁੱਧ ਹੈ ਗੰਗਾ ਜਲ, ਵਿਗਿਆਨੀ ਨੇ ਕੀਤਾ ਵੱਡਾ ਦਾਅਵਾ
Friday, Feb 21, 2025 - 01:58 PM (IST)

ਨੈਸ਼ਨਲ ਡੈਸਕ- ਪ੍ਰਯਾਗਰਾਜ ਮਹਾਕੁੰਭ ਦੀ ਸ਼ੁਰੂਆਤ ਤੋਂ ਹੀ ਇੱਥੇ ਆਸਥਾ ਦਾ ਸੈਲਾਬ ਆ ਗਿਆ ਹੈ। ਹਰ ਰੋਜ਼ ਵੱਡੀ ਗਿਣਤੀ 'ਚ ਸ਼ਰਧਾਲੂ ਇੱਥੇ ਪਹੁੰਚਦੇ ਹਨ ਅਤੇ ਪਵਿੱਤਰ ਡੁਬਕੀ ਲਗਾਉਂਦੇ ਹਨ। ਵੀਰਵਾਰ ਰਾਤ 8 ਵਜੇ ਤੱਕ 1.28 ਕਰੋੜ ਸ਼ਰਧਾਲੂਆਂ ਨੇ ਗੰਗਾ ਅਤੇ ਸੰਗਮ 'ਚ ਇਸ਼ਨਾਨ ਦੇ ਨਾਲ ਹੀ ਇਸ਼ਨਾਨ ਕਰਨ ਵਾਲਿਆਂ ਦੀ ਕੁੱਲ ਗਿਣਤੀ 58 ਕਰੋੜ ਤੋਂ ਵੱਧ ਹੋ ਗਈ ਹੈ। ਇੰਨੇ ਸਾਰੇ ਲੋਕਾਂ ਦੇ ਇਸ਼ਨਾਨ ਕਰਨ ਤੋਂ ਬਾਅਦ ਵੀ ਗੰਗਾ ਦੇ ਪਾਣੀ ਦੀ ਸ਼ੁੱਧਤਾ 'ਤੇ ਕੋਈ ਅਸਰ ਨਹੀਂ ਪਿਆ ਹੈ। ਇਕ ਵਿਗਿਆਨੀ ਦਾ ਦਾਅਵਾ ਹੈ ਕਿ ਗੰਗਾ ਜਲ ਅਲਕਲਾਈਨ (ਖਾਰੇ) ਪਾਣੀ ਨਾਲੋਂ ਵੀ ਬਿਹਤਰ ਹੈ।
ਇਹ ਵੀ ਪੜ੍ਹੋ : Birth Certificate ਨੂੰ ਲੈ ਕੇ ਹਾਈ ਕੋਰਟ ਨੇ ਸੁਣਾਇਆ ਅਹਿਮ ਫ਼ੈਸਲਾ
ਤੁਹਾਨੂੰ ਦੱਸ ਦੇਈਏ ਕਿ ਮਿਜ਼ਾਈਲ ਮੈਨ ਏਪੀਜੇ ਅਬਦੁੱਲ ਕਲਾਮ ਨਾਲ ਵਿਗਿਆਨਕ ਚਰਚਾ ਕਰਨ ਵਾਲੇ ਪਦਮਸ਼੍ਰੀ ਵਿਗਿਆਨਕ ਡਾ. ਅਜੇ ਕੁਮਾਰ ਸੋਨਕਰ ਨੇ ਆਪਣੀ ਪ੍ਰਯੋਗਸ਼ਾਲਾ 'ਚ ਇਹ ਸਾਬਿਤ ਕਰ ਦਿੱਤਾ ਹੈ ਕਿ ਗੰਗਾ ਜਲ ਨਾ ਸਿਰਫ਼ ਇਸ਼ਨਾਨ ਯੋਗ ਹੈ ਸਗੋਂ ਅਲਕਾਈਨ (ਖਾਰੇ) ਪਾਣੀ ਵਰਗਾ ਸ਼ੁੱਧ ਹੈ। ਗੰਗਾ ਨਦੀ ਦੇ ਪਾਣੀ ਦੀ ਸ਼ੁੱਧਤਾ 'ਤੇ ਸਵਾਲ ਚੁੱਕਣ ਵਾਲਿਆਂ ਨੂੰ ਦੇਸ਼ ਦੇ ਸੀਨੀਅਰ ਵਿਗਿਆਨੀ ਨੇ ਪ੍ਰਯੋਗਸ਼ਾਲਾ 'ਚ ਝੂਠਾ ਸਾਬਿਤ ਕੀਤਾ ਹੈ।
ਇਹ ਵੀ ਪੜ੍ਹੋ : 3 ਆਲੀਸ਼ਾਨ ਘਰਾਂ ਦਾ ਮਾਲਕ ਹੈ ਗਲੀ-ਗਲੀ ਪਾਪੜ ਵੇਚਣ ਵਾਲਾ, ਕਮਾਈ ਜਾਣ ਉੱਡ ਜਾਣਗੇ ਹੋਸ਼
ਵਿਗਿਆਨੀ ਡਾ. ਅਜੇ ਕੁਮਾਰ ਸੋਨਕਰ ਨੇ ਆਪਣੇ ਸਾਹਮਣੇ ਗੰਗਾ ਜਲ ਲੈ ਕੇ ਪ੍ਰਯੋਗਸ਼ਾਲਾ 'ਚ ਜਾਂਚਣ ਦੀ ਖੁੱਲ੍ਹੀ ਚੁਣੌਤੀ ਦਿੱਤੀ ਹੈ। ਉਨ੍ਹਾਂ ਕਿਹਾ,''ਜਿਸ ਨੂੰ ਥੋੜ੍ਹਾ ਜਿਹਾ ਵੀ ਸ਼ੱਕ ਹੈ, ਮੇਰੇ ਸਾਹਮਣੇ ਗੰਗਾ ਜਲ ਲੈ ਆਏ ਅਤੇ ਪ੍ਰਯੋਗਸ਼ਾਲਾ 'ਚ ਜਾਂਚ ਕਰ ਕੇ ਸੰਤੁਸ਼ਟ ਹੋ ਜਾਵੇ। ਮੋਤੀ ਉਗਾਉਣ ਵਾਲੀ ਦੁਨੀਆ 'ਚ ਜਾਪਾਨੀ ਸਰਵਉੱਚਤਾ ਨੂੰ ਚੁਣਮੌਤੀ ਦੇਣ ਵਾਲੇ ਵਿਗਿਆਨੀ ਨੇ ਸੰਗਮ-ਅਰੈਲ ਸਮੇਤ ਇਕ-ਦੋ ਨਹੀਂ ਸਗੋਂ 5 ਘਾਟਾਂ ਤੋਂ ਗੰਗਾ ਜਲ ਇਕੱਠਾ ਕਰ ਕੇ ਜਾਂਚ ਕੀਤੀ ਹੈ। ਸੋਧ 'ਚ ਸਾਬਿਤ ਹੋ ਗਿਆ ਹੈ ਕਿ ਗੰਗਾ ਜਲ ਸਭ ਤੋਂ ਸ਼ੁੱਧ, ਇੱਥੇ ਨਹਾਉਣ ਨਾਲ ਕੋਈ ਨੁਕਸਾਨ ਨਹੀਂ ਹੋ ਸਕਦਾ। ਬੈਕਟੀਰੀਓਫੇਜ ਕਾਰਨ ਗੰਗਾ ਜਲ ਦੀ ਅਦਭੁੱਤ ਸਵੱਛਤਾ ਸਮਰੱਥਾ ਹਰ ਤਰ੍ਹਾਂ ਨਾਲ ਬਰਕਰਾਰ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8