ਗੰਗਾ ਨਦੀ ''ਚ ਦਾ ਪਾਣੀ ਇਸ਼ਨਾਨ ਕਰਨ ਯੋਗ ਹੋਇਆ : ਸਰਕਾਰ

03/14/2022 5:56:36 PM

ਨਵੀਂ ਦਿੱਲੀ (ਭਾਸ਼ਾ)- ਸਰਕਾਰ ਨੇ ਸੋਮਵਾਰ ਨੂੰ ਦੱਸਿਆ ਕਿ ਗੰਗਾ ਨਦੀ 'ਚ ਘੁਲਣਸ਼ੀਲ ਆਕਸੀਜਨ ਦਾ ਪੱਧਰ ਨਦੀ ਦੇ ਪਾਣੀ 'ਚ ਇਸ਼ਨਾਨ ਕਰਨ ਦੀ ਮਨਜ਼ੂਰ ਹੱਦ ਦੇ ਅੰਦਰ ਪਾਇਆ ਗਿਆ ਹੈ। ਘੁਲਣਸ਼ੀਲ ਆਕਸੀਜਨ ਪੱਧਰ ਉਹ ਪੈਮਾਨਾ ਹੈ, ਜਿਸ ਨਾਲ ਕਿਸੇ ਵੀ ਜਲ ਖੇਤਰ ਦੇ ਪਾਣੀ ਦੀ ਗੁਣਵੱਤਾ ਮਾਪੀ ਜਾਂਦੀ ਹੈ। ਜਲ ਸ਼ਕਤੀ ਰਾਜ ਮੰਤਰੀ ਵਿਸ਼ਵੇਸ਼ਵਰ ਟੁਡੁ ਨੇ ਇਕ ਪ੍ਰਸ਼ਨ ਦੇ ਲਿਖਤੀ ਉੱਤਰ 'ਚ ਰਾਜ ਸਭਾ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਾਲ 2021 ਨਾਲ ਸੰਬੰਧਤ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਦੇ ਅੰਕੜਿਆਂ ਅਨੁਸਾਰ, ਗੰਗਾ ਨਦੀ ਦੇ ਪਾਣੀ ਦੀ ਗੁਣਵੱਤਾ ਦੱਸਦੀ ਹੈ ਕਿ ਘੁਲਣਸ਼ੀਲ ਆਕਸੀਜਨ (ਡੀ.ਓ.) ਦਾ ਪੱਧਰ, ਜੋ ਨਦੀ ਸਵਸਥ ਦਾ ਇਕ ਸੰਕੇਤਕ ਹੈ, ਦਰਸਾਉਂਦਾ ਹੈ ਕਿ ਇਸ ਦਾ ਪਾਣੀ ਨਹਾਉਣ ਦੇ ਪਾਣੀ ਦੇ ਮਨਜ਼ੂਰ ਮਾਪਦੰਡਾਂ ਦੇ ਅੰਦਰ ਹੈ।

ਉਨ੍ਹਾਂ ਕਿਹਾ ਕਿ ਗੰਗਾ ਨਦੀ ਦੀ ਸਫ਼ਾਈ ਇਕ ਪ੍ਰਕਿਰਿਆ ਹੈ ਅਤੇ ਰਾਸ਼ਟਰੀ ਸਵੱਛ ਗੰਗਾ ਮਿਸ਼ਨ ਗੰਗਾ ਅਤੇ ਉਸ ਦੀਆਂ ਸਹਾਇਕ ਨਦੀਆਂ ਦੀ ਸੁਰੱਖਿਆ ਲਈ ਵੱਖ-ਵੱਖ ਪ੍ਰਾਜੈਕਟ ਲਾਗੂ ਕਰ ਰਿਹਾ ਹੈ। ਮੰਤਰੀ ਨੇ ਕਿਹਾ ਕਿ ਨਮਾਮਿ ਗੰਗੇ ਪ੍ਰੋਗਰਾਮ ਦੇ ਅਧੀਨ ਸੀ.ਪੀ.ਸੀ.ਬੀ. 5 ਸੂਬਿਆਂ ਦੇ 97 ਥਾਂਵਾਂ 'ਤੇ ਗੰਗਾ ਨਦੀ 'ਚ ਪਾਣੀ ਦੀ ਗੁਣਵੱਤਾ ਦੀ ਜਾਂਚ, ਸੰਬੰਧਤ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮਾਧਿਅਮ ਨਾਲ ਕਰ ਰਿਹਾ ਹੈ।


DIsha

Content Editor

Related News