ਬਾਰਡਰ ਸੀਲ ਦੇ ਦਾਅਵੇ ਠੁੱਸ, ਹਰ ਕੀ ਪੈੜੀ ’ਚ ‘ਗੰਗਾ ਦਸ਼ਹਿਰਾ’ ਇਸ਼ਨਾਨ ਲਈ ਪਹੁੰਚੀ ਭੀੜ

Monday, Jun 21, 2021 - 12:21 PM (IST)

ਬਾਰਡਰ ਸੀਲ ਦੇ ਦਾਅਵੇ ਠੁੱਸ, ਹਰ ਕੀ ਪੈੜੀ ’ਚ ‘ਗੰਗਾ ਦਸ਼ਹਿਰਾ’ ਇਸ਼ਨਾਨ ਲਈ ਪਹੁੰਚੀ ਭੀੜ

ਹਰਿਦੁਆਰ– ਗੰਗਾ ਦਸ਼ਹਿਰਾ ’ਤੇ ਹਰਿਦੁਆਰ ’ਚ ਪ੍ਰਸ਼ਾਸਨ ਅਤੇ ਪੁਲਸ ਦੇ ਢਿੱਲੇ ਰਵੱਈਏ ਕਾਰਨ ਸਾਰੀਆਂ ਪਾਬੰਦੀਆਂ ਠੁੱਸ ਹੋ ਗਈਆਂ। ਬਾਰਡਰ ’ਤੇ ਸਖਤੀ ਦੇ ਸਾਰੇ ਦਾਅਵਿਆਂ ਨੂੰ ਤਹਿਸ-ਨਹਿਸ ਕਰਦੇ ਹੋਏ ਐਤਵਾਰ ਨੂੰ ਵੱਡੀ ਗਿਣਤੀ ’ਚ ਲੋਕਾਂ ਨੇ ਗੰਗਾ ’ਚ ਇਸ਼ਨਾਨ ਕੀਤਾ। ਮਜ਼ੇਦਾਰ ਗੱਲ ਇਹ ਸੀ ਕਿ ਹਰ ਕੀ ਪੈੜੀ ਦੇ ਸਾਹਮਣੇ ਦੀ ਪਾਰਕਿੰਗ ਕਾਰਾਂ ਨਾਲ ਫੁੱਲ ਹੋ ਗਈ ਸੀ। ਪ੍ਰਸ਼ਾਸਨ ਨੇ ਸ਼ਨੀਵਾਰ ਸ਼ਾਮ ਤੋਂ ਹੀ ਜ਼ਿਲੇ ਦੀਆਂ ਹੱਦਾਂ ਸੀਲ ਕਰਨ ਦੇ ਦਾਅਵੇ ਕਰਦੇ ਹੋਏ ਕੋਰੋਨਾ ਇਨਫੈਕਸ਼ਨ ਨੂੰ ਦੇਖਦੇ ਹੋਏ ਗੰਗਾ ਦਸ਼ਹਿਰਾ ਦਾ ਇਸ਼ਨਾਨ ਮੁਲਤਵੀ ਕਰਨ ਦੇ ਹੁਕਮ ਦਿੱਤੇ ਸਨ ਪਰ ਇਹ ਦਾਅਵੇ ਠੁੱਸ ਹੋ ਗਏ। ਸਵੇਰ ਤੋਂ ਹੀ ਵੱਡੀ ਗਿਣਤੀ ’ਚ ਲੋਕ ਹਰ ਕੀ ਪੈੜੀ ’ਤੇ ਗੰਗਾ ’ਚ ਡੁੱਬਕੀ ਲਗਾਉਣ ਪਹੁੰਚਣ ਲੱਗੇ। ਇਸ ਤੋਂ ਬਾਅਦ ਪੁਲਸ ਹਰਕਤ ’ਚ ਆਈ ਅਤੇ ਸਵੇਰੇ 7 ਵਜੇ ਹਰ ਕੀ ਪੈੜੀ ਨੂੰ ਖਾਲੀ ਕਰਵਾ ਕੇ ਬੈਰੀਕੇਡਿੰਗ ਲਗਾਈ ਗਈ।

PunjabKesariਹਾਲਾਂਕਿ ਬਾਅਦ ’ਚ ਗੰਗਾ ਸਭਾ ਦੇ ਦਬਾਅ ’ਤੇ ਝੁਕੇ ਪ੍ਰਸ਼ਾਸਨ ਤੇ ਪੁਲਸ ਨੇ ਦੁਪਹਿਰ ਨੂੰ ਸੀਮਤ ਗਿਣਤੀ ’ਚ ਲੋਕਾਂ ਨੂੰ ਹਰ ਕੀ ਪੈੜੀ ’ਤੇ ਇਸ਼ਨਾਨ ਦੀ ਇਜਾਜ਼ਤ ਦੇ ਦਿੱਤੀ। ਉੱਧਰ ਹਰਿਦੁਆਰ ਦੇ ਘਾਟਾਂ ’ਤੇ ਭੀੜ ਪਹੁੰਚ ਜਾਣ ਤੋਂ ਬਾਅਦ ਜਾਗੇ ਪ੍ਰਸ਼ਾਸਨ ਤੇ ਪੁਲਸ ਨੇ ਨਾਰਸਨ ਬਾਰਡਰ ਤੋਂ ਕਈ ਵਾਹਨਾਂ ਨੂੰ ਵਾਪਸ ਮੋੜ ਦਿੱਤਾ। 

PunjabKesari


author

DIsha

Content Editor

Related News