ਗੰਗਾ ਸਫਾਈ ਮੁਹਿੰਮ ਨੂੰ ਲੈ ਕੇ ਆਜ਼ਮ ਖਾਨ ਨੇ ਮੋਦੀ ''ਤੇ ਸਾਧਿਆ ਨਿਸ਼ਾਨਾ

04/29/2016 11:02:10 AM

ਬਿਜਨੌਰ— ਉੱਤਰ ਪ੍ਰਦੇਸ਼ ਦੇ ਮੰਤਰੀ ਆਜ਼ਮ ਖਾਨ ਨੇ ਗੰਗਾ ਦੀ ਸਫਾਈ ਨੂੰ ਲੈ ਕੇ ਪੀ. ਐੱਮ. ਨਰਿੰਦਰ ਮੋਦੀ ''ਤੇ ਨਿਸ਼ਾਨਾ ਸਾਧਿਆ ਹੈ। ਆਜ਼ਮ ਖਾਨ ਨੇ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਗੰਗਾ ਸਫਾਈ ਮੁਹਿੰਮ ''ਤੇ ਕਿਹਾ ਕਿ ਇੱਥੇ ਕੋਈ ਕੰਮ ਨਹੀਂ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਬਨਾਰਸ ਦੇ ਘਾਟ ਬਣਵਾਏ ਹਨ ਅਤੇ ਹੋਰ ਕਈ ਕੰਮ ਕੀਤੇ ਹਨ। 
ਆਜ਼ਮ ਖਾਨ ਨੇ ਕਿਹਾ ਕਿ ਗੰਗਾ ਦੀ ਸਫਾਈ ਦੇ ਇਕ ਪ੍ਰਾਜੈਕਟ ਕੇਂਦਰ ਨੂੰ ਭੇਜਿਆ ਸੀ ਪਰ ਕੋਈ ਪੈਸਾ ਨਹੀਂ ਮਿਲਿਆ। ਆਜ਼ਮ ਖਾਨ ਨੇ ਪੀ. ਐੱਮ. ਮੋਦੀ ''ਤੇ ਚੁਟਕੀ ਲੈਂਦੇ ਹੋਏ ਕਿਹਾ ਕਿ ਮੋਦੀ ਆਪਣੇ ਉਦਯੋਗਪਤੀਆਂ ਤੋਂ ਸਫਾਈ ਕਰਵਾ ਲੈਣ। ਉੱਥੇ ਹੀ ਦੂਜੇ ਪਾਸੇ ਸਮਾਜਵਾਦੀ ਪਾਰਟੀ ''ਚ ਅਮਰ ਸਿੰਘ ਦੀ ਵਾਪਸੀ ''ਤੇ ਆਜ਼ਮ ਖਾਨ ਨੇ ਕਿਹਾ ਕਿ ਜਿਸ ਆਦਮੀ ਦਾ ਸਮਾਜ ''ਚ ਸਨਮਾਨ ਖਤਮ ਹੋ ਜਾਵੇ, ਉਹ ਕਿਸੇ ਲਈ ਫਾਇਦੇ ਦਾ ਸੌਦਾ ਨਹੀਂ ਹੋ ਸਕਦਾ। ਦੱਸਣ ਯੋਗ ਹੈ ਕਿ ਆਜ਼ਮ ਖਾਨ ਬਿਜਨੌਰ ਤੋਂ ਵਿਧਾਇਕ ਰੁੱਚੀ ਵੀਰਾ ਦੇ ਘਰ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਮੀਡੀਆ ਦੇ ਸਵਾਲਾਂ ਦੇ ਜਵਾਬ ''ਚ ਮੋਦੀ ਨੂੰ ਘੇਰਿਆ।


Tanu

News Editor

Related News