UP:ਕਿਸਾਨਾਂ ਨੇ UPCIDA ਦੇ ਗੋਦਾਮ ''ਚ ਲਾਈ ਅੱਗ

11/17/2019 4:07:38 PM

ਲਖਨਊ—ਉਨਾਵ ਜ਼ਿਲੇ 'ਚ ਟ੍ਰਾਂਸ ਗੰਗਾ ਸਿਟੀ ਲਈ ਗਈ ਜ਼ਮੀਨ ਦੇ ਮੁਆਵਜ਼ੇ ਨੂੰ ਲੈ ਕੇ ਜਾਰੀ ਕਿਸਾਨਾਂ ਦੇ ਅੰਦੋਲਨ ਨੇ ਅੱਜ ਭਾਵ ਐਤਵਾਰ ਨੂੰ ਉਤਰ ਪ੍ਰਦੇਸ਼ ਸੂਬਾ ਉਦਯੋਗਿਕ ਵਿਕਾਸ ਅਥਾਰਿਟੀ (ਯੂ.ਪੀ.ਸੀ.ਆਈ.ਡੀ.ਏ) ਦੇ ਗੋਦਾਮ 'ਚ ਅੱਗ ਲਗਾ ਦਿੱਤੀ, ਜਿਸ ਕਾਰਨ ਲੱਖਾਂ ਰੁਪਏ ਦਾ ਪਲਾਸਟਿਕ ਪਾਈਪ ਸੜ ਕੇ ਰਾਖ ਹੋ ਗਿਆ।

ਐਡੀਸ਼ਨਲ ਜ਼ਿਲਾ ਅਧਿਕਾਰੀ ਰਾਕੇਸ਼ ਸਿੰਘ ਨੇ ਦੱਸਿਆ ਹੈ ਕਿ ਮੁਆਵਜ਼ੇ ਨੂੰ ਲੈ ਕੇ ਅੰਦੋਲਨ ਕਰ ਰਹੇ ਕਿਸਾਨਾਂ ਵਿਚਾਲੇ ਮੌਜੂਦ ਕੁਝ ਅਰਾਜਕ ਤੱਤਾਂ ਨੇ ਟ੍ਰਾਂਸ ਗੰਗਾ ਸਿਟੀ ਦਾ ਨਿਰਮਾਣ ਕਰਵਾ ਰਹੇ ਯੂ.ਪੀ.ਸੀ.ਆਈ.ਡੀ.ਏ ਦੇ ਗੋਦਾਮ ਅਤੇ ਮਿਕਸਰ ਵਾਹਨ 'ਚ ਅੱਗ ਲਗਾ ਦਿੱਤੀ ।

ਦੱਸਣਯੋਗ ਹੈ ਕਿ ਗੋਦਾਮ 'ਚ ਰੱਖੇ ਪਲਾਸਟਿਕ ਪਾਈਪ ਦੇ ਸੜਨ ਕਾਰਨ ਅੱਗ ਨੇ ਕਾਫੀ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਕਾਫੀ ਉਚਾਈ ਤੱਕ ਧੂੰਏ ਦੇ ਗੁਬਾਰ ਦੇਖ ਕੇ ਪਿੰਡ ਦੇ ਲੋਕਾਂ 'ਚ ਦਹਿਸ਼ਤ ਫੈਲ ਗਈ। ਮੌਕੇ 'ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਾਫੀ ਪਰੇਸ਼ਾਨੀਆਂ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਪਰ ਇਸ ਦੌਰਾਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।

ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਉਨਾਂਵ ਦੇ ਗੰਗਾ ਬੈਰਾਜ ਰੋਜ ਸਥਿਤ ਟ੍ਰਾਂਸਗੰਗਾ ਸਿਟੀ 'ਚ ਕੰਮ ਕਰਵਾਉਣ ਪਹੁੰਚੀ ਪ੍ਰਸ਼ਾਸਨ ਅਤੇ ਯੂ.ਪੀ.ਸੀ.ਆਈ.ਡੀ.ਏੇ ਦੀ ਟੀਮ 'ਤੇ ਕਿਸਾਨਾਂ ਨੇ ਹਮਲਾ ਕਰ ਦਿੱਤਾ ਸੀ।


Iqbalkaur

Content Editor

Related News