ਫਰਜ਼ੀ ਵੀਜ਼ਾ ਬਣਾਉਣ ਵਾਲੇ ਗਿਰੋਹ ਦਾ ਪਰਦਾਫਾਸ਼, 6 ਗ੍ਰਿਫਤਾਰ

Sunday, Sep 15, 2024 - 02:47 PM (IST)

ਫਰਜ਼ੀ ਵੀਜ਼ਾ ਬਣਾਉਣ ਵਾਲੇ ਗਿਰੋਹ ਦਾ ਪਰਦਾਫਾਸ਼, 6 ਗ੍ਰਿਫਤਾਰ

ਨਵੀਂ ਦਿੱਲੀ - ਪੱਛਮੀ ਦਿੱਲੀ ਦੇ ਤਿਲਕ ਨਗਰ ਇਲਾਕੇ 'ਚ ਫਰਜ਼ੀ ਵੀਜ਼ਾ ਬਣਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ ਅਤੇ ਇਸ 'ਚ ਸ਼ਾਮਲ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਇਸ ਦੀ ਜਾਣਕਾਰੀ ਦਿੱਲੀ ਪੁਲਸ ਨੇ ਐਤਵਾਰ ਨੂੰ ਦਿੱਤੀ। ਪੁਲਸ ਅਨੁਸਾਰ ਇੰਦਰਾ ਗਾਂਧੀ ਕੌਮਾਂਤਰੀ  ਹਵਾਈ ਅੱਡੇ ਤੋਂ ਇਕ ਟੀਮ ਨੇ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ 14 ਨੇਪਾਲੀ ਅਤੇ ਦੋ ਭਾਰਤੀ ਪਾਸਪੋਰਟ ਅਤੇ ਜਾਅਲੀ ਸ਼ੈਂਗੇਨ ਵੀਜ਼ੇ ਬਰਾਮਦ ਕੀਤੇ ਹਨ। ਇਸ ਦੌਰਾਨ ਇਕ ਪੁਲਸ ਅਧਿਕਾਰੀ ਨੇ ਦੱਸਿਆ, "ਦੋਸ਼ੀਆਂ ਦੇ ਕਬਜ਼ੇ 'ਚੋਂ 14 ਨੇਪਾਲੀ ਅਤੇ ਦੋ ਭਾਰਤੀ ਪਾਸਪੋਰਟ, ਨਕਲੀ ਸ਼ੈਂਗੇਨ ਵੀਜ਼ਾ, ਜਾਅਲੀ ਵੀਜ਼ਾ ਬਣਾਉਣ ’ਚ ਵਰਤੇ ਜਾਂਦੇ ਯੰਤਰ, ਸਟੈਂਪ ਅਤੇ ਵਾਟਰਮਾਰਕ ਸਮੱਗਰੀ ਜ਼ਬਤ ਕੀਤੀ ਗਈ ਹੈ।"

ਇਹ ਵੀ ਪੜ੍ਹੋ ਵੱਡਾ ਹਾਦਸਾ: ਤੇਜ਼ ਰਫ਼ਤਾਰ ਸਕਾਰਪੀਓ ਦੀ ਪਿਕਅੱਪ ਨਾਲ ਟੱਕਰ, 4 ਨੌਜਵਾਨਾਂ ਦੀ ਦਰਦਨਾਕ ਮੌਤ

ਇਹ ਵੀ ਪੜ੍ਹੋ ਸਰਕਾਰ ਨੇ ਮੁਲਾਜ਼ਮਾਂ ਨੂੰ ਦਿੱਤੀ ਵੱਡੀ ਰਾਹਤ, ਆਇਆ ਨਵਾਂ ਆਰਡਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 


author

Sunaina

Content Editor

Related News