ਚੋਰਾਂ ਦੇ ਗਿਰੋਹ ਨੇ SBI ਦੇ 3 ATM ''ਚ ਮਾਰਿਆ ਡਾਕਾ, 70 ਲੱਖ ਲੁੱਟ ਕੇ ਹੋਏ ਫ਼ਰਾਰ

Friday, Sep 27, 2024 - 01:53 PM (IST)

ਤ੍ਰਿਸ਼ੂਰ- ਕੇਰਲ ਦੇ ਤ੍ਰਿਸ਼ੂਰ ਜ਼ਿਲ੍ਹੇ 'ਚ ਸ਼ੁੱਕਰਵਾਰ ਨੂੰ ਇਕ ਅਣਪਛਾਤੇ ਚੋਰਾਂ ਦੇ ਗਿਰੋਹ  ਤਿੰਨ ATM ਨੂੰ ਨਿਸ਼ਾਨਾ ਬਣਾਇਆ ਅਤੇ ਕਰੀਬ 70 ਲੱਖ ਰੁਪਏ ਲੁੱਟ ਲਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ATM ਦੇ ਕੇਂਦਰੀ ਕੰਟਰੋਲ ਰੂਮ ਤੋਂ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ ਗਈ। ਪੁਲਸ ਨੇ ਦੱਸਿਆ ਕਿ ਗਿਰੋਹ ਨੇ ਮਪ੍ਰਾਣਮ, ਤ੍ਰਿਸ਼ੂਰ ਈਸਟ ਅਤੇ ਕੋਲਾਝੀ 'ਚ ਸਟੇਟ ਬੈਂਕ ਆਫ਼ ਇੰਡੀਆ (SBI) ਦੇ ATM ਨੂੰ ਨਿਸ਼ਾਨਾ ਬਣਾਇਆ। ਸਿਟੀ ਪੁਲਸ ਕਮਿਸ਼ਨਰ ਆਰ. ਇਲਾਂਗੋ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਘਟਨਾ ਰਾਤ 2 ਵਜੇ ਤੋਂ ਸਵੇਰੇ 4 ਵਜੇ ਦਰਮਿਆਨ ਵਾਪਰੀ।

ਇਕ ATM ਦਿਹਾਤੀ ਥਾਣੇ ਅਧੀਨ ਪੈਂਦੇ ਖੇਤਰ ਵਿਚ ਹੈ ਜਦਕਿ ਦੋ ਹੋਰ ਥਾਣਾ ਸਿਟੀ ਅਧੀਨ ਪੈਂਦੇ ਖੇਤਰ ਵਿਚ ਹਨ। ਉਨ੍ਹਾਂ ਨੇ ਸੀ. ਸੀ. ਟੀ. ਵੀ ਕੈਮਰੇ ਤੋੜ ਦਿੱਤੇ ਅਤੇ  ATM ਮਸ਼ੀਨ ਨੂੰ ਕੱਟਣ ਲਈ ਗੈਸ ਕਟਰ ਦੀ ਵਰਤੋਂ ਕੀਤੀ। ਪੁਲਸ ਨੂੰ ਇਸ ਗਿਰੋਹ ਦੇ ਸਬੰਧ ਵਿਚ ਕੁਝ ਸਬੂਤ ਮਿਲੇ ਹਨ ਅਤੇ ਗੁਆਂਢੀ ਸੂਬੇ ਤਾਮਿਲਨਾਡੂ ਵਿਚ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਸ ਮੁਤਾਬਕ ਇਹ ਗਿਰੋਹ ਪਹਿਲਾਂ ਮਪ੍ਰਾਣਮ ਸਥਿਤ ATM ਪਹੁੰਚਿਆ ਅਤੇ ਉਥੋਂ ਕਰੀਬ 35 ਲੱਖ ਰੁਪਏ ਲੁੱਟ ਲਏ। ਇਸ ਤੋਂ ਬਾਅਦ ਉਹ ਸ਼ਹਿਰ ਪਹੁੰਚੇ ਅਤੇ ਸ਼ੋਰਨੂਰ ਰੋਡ 'ਤੇ ਸਥਿਤ SBI ਦੇ ATM ਨੂੰ ਨਿਸ਼ਾਨਾ ਬਣਾ ਕੇ ਕਰੀਬ 9.5 ਲੱਖ ਰੁਪਏ ਲੁੱਟ ਲਏ। ਪੁਲਸ ਨੇ ਦੱਸਿਆ ਕਿ ਪਿਛਲੀ ਵਾਰ ਉਨ੍ਹਾਂ ਨੇ SBI ਦੀ ਕੋਲਾਝੀ ਸ਼ਾਖਾ ਦੇ ATM ਨੂੰ ਨਿਸ਼ਾਨਾ ਬਣਾਇਆ, ਜਿੱਥੋਂ ਉਨ੍ਹਾਂ ਨੇ ਕਰੀਬ 25 ਲੱਖ ਰੁਪਏ ਲੁੱਟ ਲਏ। ਪੁਲਸ ਨੇ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ।


Tanu

Content Editor

Related News