ਕਸ਼ਮੀਰ ''ਚ ਮਨਾਈ ਗਈ ਗਣੇਸ਼ ਚਤੁਰਥੀ, ਅੱਤਵਾਦ ਫੈਲਣ ਤੋਂ ਬਾਅਦ ਪਹਿਲੀ ਵਾਰ ਜੇਹਲਮ ਨਦੀ ''ਚ ਮੂਰਤੀ ਵਿਸਰਜਨ
Wednesday, Sep 20, 2023 - 12:42 PM (IST)
ਸ਼੍ਰੀਨਗਰ (ਭਾਸ਼ਾ)- ਕਸ਼ਮੀਰ 'ਚ ਮੰਗਲਵਾਰ ਨੂੰ ਧੂਮਧਾਮ ਨਾਲ ਗਣੇਸ਼ ਚਤੁਰਥੀ ਮਨਾਈ ਗਈ ਅਤੇ ਭਗਵਾਨ ਦੀ ਮੂਰਤੀ ਨੂੰ ਘਾਟੀ 'ਚ ਅੱਤਵਾਦ ਫੈਲਣ ਤੋਂ ਬਾਅਦ ਪਹਿਲੀ ਇੱਥੇ ਜੇਹਲਮ ਨਦੀ 'ਚ ਵਿਸਰਜਿਤ ਕੀਤਾ ਗਿਆ। ਸ਼ਹਿਰ ਦੇ ਹੱਬਾ ਕਦਲ ਇਲਾਕੇ 'ਚ ਸਥਿਤ ਗਣਪਤੀਆਰ ਮੰਦਰ 'ਚ ਸਭ ਤੋਂ ਵੱਡੇ ਉਤਸਵ ਅਤੇ ਪੂਜਾ ਦਾ ਆਯੋਜਨ ਹੋਇਆ। ਕਸ਼ਮੀਰੀ ਪੰਡਿਤ ਨੇਤਾ ਸੰਜੇ ਟਿਕੂ ਨੇ ਦੱਸਿਆ ਕਿ ਭਗਵਾਨ ਗਣੇਸ਼ ਦੇ ਜਨਮਦਿਨ 'ਤੇ ਮੰਦਰ 'ਚ ਹਵਨ ਨਾਲ ਵਿਸ਼ੇਸ਼ ਪੂਜਾ ਕੀਤੀ ਗਈ।
ਟਿਕੂ ਨੇ ਕਿਹਾ,''ਅੱਜ ਕਸ਼ਮੀਰ 'ਚ ਉਸ ਤਰ੍ਹਾਂ ਨਾਲ ਵਿਨਾਇਕ ਚਤੁਰਥੀ ਮਨਾਈ ਗਈ ਜਿਵੇਂ ਮਹਾਰਾਸ਼ਟਰ ਅਤੇ ਦੇਸ਼ ਦੇ ਹੋਰ ਹਿੱਸਿਆਂ 'ਚ ਮਨਾਈ ਜਾਂਦੀ ਹੈ। ਇਸ ਦਿਨ ਇਸ ਸਿੱਧੀਵਿਨਾਇਕ ਮੰਦਰ 'ਚ ਅਸੀਂ ਇਕ ਯੱਗ ਕਰਦੇ ਹਾਂ, ਜੋ ਲਗਭਗ 12-14 ਘੰਟੇ ਤੱਕ ਚੱਲਦਾ ਹੈ।'' ਸਥਾਨਕ ਭਾਈਚਾਰੇ ਨੇ ਦੱਸਿਆ ਕਿ ਭਗਵਾਨ ਗਣੇਸ਼ ਦੀ ਵਾਤਾਵਰਣ ਅਨੁਕੂਲ ਮੂਰਤੀ ਨੂੰ ਸ਼ਾਮ ਦੇ ਸਮੇਂ ਗਣਪਤੀਆਰ 'ਚ ਜੇਹਲਮ ਨਦੀ 'ਚ ਵਿਸਰਜਿਤ ਕੀਤਾ ਗਿਆ। ਘਾਟੀ 'ਚ ਸਾਲ 1989 'ਚ ਅੱਤਵਾਦ ਫੈਲਣ ਤੋਂ ਬਾਅਦ ਪਹਿਲੀ ਵਾਰ ਅਜਿਹਾ ਕੀਤਾ ਗਿਆ। ਮੂਰਤੀ ਨੂੰ ਵਿਸਰਜਿਤ ਕਰਨ ਲਈ ਧੂਮਧਾਮ ਨਾਲ ਇਕ ਜੁਲੂਸ ਕੱਢਿਆ ਗਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8