ਗਣਪਤੀ ਵਿਸਰਜਨ ਲਈ ਨੋਇਡਾ ''ਚ ਬਣਨਗੇ ਨਕਲੀ ਤਾਲਾਬ

Wednesday, Sep 04, 2019 - 12:50 PM (IST)

ਗਣਪਤੀ ਵਿਸਰਜਨ ਲਈ ਨੋਇਡਾ ''ਚ ਬਣਨਗੇ ਨਕਲੀ ਤਾਲਾਬ

ਨੋਇਡਾ— ਨੋਇਡਾ ਅਥਾਰਟੀ ਨੇ ਤੈਅ ਕੀਤਾ ਹੈ ਕਿ ਗਣੇਸ਼ ਉਤਸਵ ਤੋਂ ਬਾਅਦ ਮੂਰਤੀ ਵਿਸਰਜਨ ਲਈ ਸ਼ਹਿਰ 'ਚ ਜਗ੍ਹਾ-ਜਗ੍ਹਾ ਨਕਲੀ ਤਾਲਾਬ ਬਣਾਏ ਜਾਣਗੇ, ਜਿਨ੍ਹਾਂ ਨੂੰ ਬਾਅਦ 'ਚ ਮਿੱਟੀ ਸੁੱਟ ਕੇ ਭਰ ਦਿੱਤਾ ਜਾਵੇਗਾ। ਨੋਇਡਾ ਅਥਾਰਟੀ ਦੀ ਮੁੱਖ ਕਾਰਜਪਾਲਕ ਅਧਿਕਾਰੀ (ਸੀ.ਈ.ਓ.) ਰਿਤੂ ਮਾਹੇਸ਼ਵਰੀ ਨੇ ਮੰਗਲਵਾਰ ਰਾਤ ਇਸ ਬਾਰੇ ਆਦੇਸ਼ ਜਾਰੀ ਕੀਤੇ। ਨੋਇਡਾ ਅਥਾਰਟੀ ਦੇ ਜਨਰਲ ਮੈਨੇਜਰ (ਸਿਵਲ) ਕੇ.ਕੇ. ਅਗਰਵਾਲ ਨੇ ਦੱਸਿਆ ਕਿ ਸੀ.ਈ.ਓ. ਨੇ ਉਨ੍ਹਾਂ ਨੂੰ ਅਤੇ ਡਿਪਟੀ ਜਨਰਲ ਮੈਨੇਜਰ (ਪਾਣੀ/ਸੀਵਰ) ਬੀ.ਐੱਮ. ਪੋਖਰਿਆਲ ਨੂੰ ਆਦੇਸ਼ ਦਿੱਤਾ ਹੈ ਕਿ ਉਹ ਆਪਣੇ-ਆਪਣੇ ਖੇਤਰਾਂ ਦਾ ਦੌਰਾ ਕਰ ਕੇ ਤਾਲਾਬ ਨਿਰਮਾਣ ਲਈ ਜਗ੍ਹਾ ਚਿੰਨ੍ਹਿਤ ਕਰਨ।

5 ਸਤੰਬਰ ਤੱਕ 40 ਫੁੱਟ ਲੰਬੇ, 40 ਫੁੱਟ ਚੌੜੇ ਅਤੇ 5 ਫੁੱਟ ਡੂੰਘੇ ਤਾਲਾਬ ਖੋਦ ਕੇ ਉਸ 'ਚ ਪਾਣੀ ਭਰ ਦਿੱਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਵਲੋਂ ਜੂਨ 2010 'ਚ ਮੂਰਤੀ ਵਿਸਰਜਨ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤਾ ਗਿਆ ਸੀ। ਇਸ ਤੋਂ ਇਲਾਵਾ ਨੈਸ਼ਨਲ ਗਰੀਨ ਟ੍ਰਿਬਿਊਨਲ (ਐੱਨ.ਜੀ.ਟੀ.) ਵਲੋਂ ਵੀ ਜਨਤਕ ਪਾਣੀ ਬਾਡੀਆਂ ਖਾਸ ਕਰ ਕੇ (ਨਦੀਆਂ) 'ਚ ਮੂਰਤੀ ਵਿਸਰਜਨ ਲਈ ਸਖਤ ਨਿਰਦੇਸ਼ ਦਿੱਤੇ ਗਏ ਸਨ। ਇਨ੍ਹਾਂ ਦੋਹਾਂ ਨਿਰਦੇਸ਼ਾਂ ਦੇ ਪਾਲਣ 'ਚ ਅਥਾਰਟੀ ਨੇ ਆਦੇਸ਼ ਜਾਰੀ ਕੀਤੇ ਹਨ।


author

DIsha

Content Editor

Related News