ਹਜ਼ੂਰ ਸਾਹਿਬ ਵਿਖੇ ਸਿੱਖ ਸੰਗਤ ਵਲੋਂ ਕੀਤੀ ਜਾਂਦੀ ਗਾਗਰ ਸੇਵਾ, ਵੀਡੀਓ 'ਚ ਵੇਖੋ ਮਨਮੋਹਕ ਦ੍ਰਿਸ਼

12/03/2023 5:12:56 AM

ਨਾਂਦੇੜ- 'ਜਗ ਬਾਣੀ' ਦੀ ਟੀਮ ਤਖ਼ਤ ਸ੍ਰੀ ਅਬਚਲ ਨਗਰ ਸੱਚਖੰਡ ਹਜ਼ੂਰ ਸਾਹਿਬ ਵਿਖੇ ਪਹੁੰਚੀ ਹੋਈ ਹੈ। ਜਿਨ੍ਹਾਂ ਨੇ ਹਜ਼ੂਰ ਸਾਹਿਬ ਵਿਖੇ ਗਾਗਰ ਸੇਵਾ ਦਾ ਸਵੇਰੇ 2.30 ਵਜੇ ਦਾ ਮਨਮੋਹਕ ਦ੍ਰਿਸ਼ ਵਿਖਾਇਆ। ਸਿੱਖ ਸੰਗਤ ਵਲੋਂ ਗੋਦਾਵਰੀ ਨਦੀ ਦੇ ਜਲ ਦੀ ਗਾਗਰ ਨਾਲ ਗੁਰੂ ਘਰ ਦੀ ਸੇਵਾ ਕੀਤੀ ਗਈ। ਸਿੱਖ ਮਰਿਆਦਾ ਅਨੁਸਾਰ ਅੰਮ੍ਰਿਤ ਵੇਲੇ ਰੋਜ਼ਾਨਾ ਗੁਰੂ ਸਾਹਿਬ ਦੇ ਸਿੰਙਾਸਨ ਸਥਾਨ ਦੇ ਇਸ਼ਨਾਨ ਲਈ ਗਾਗਰ ਸੇਵਾ ਕੀਤੀ ਜਾਂਦੀ ਹੈ।

ਇਕ ਗਾਗਰ ਗੋਦਾਵਰੀ ਨਦੀ ਅਤੇ ਇਕ ਗਾਗਰ ਬਾਉਲੀ 'ਚੋਂ ਭਰੀ ਜਾਂਦੀ ਹੈ। ਇਕ ਸਿੰਘ ਸਾਹਿਬ ਗਾਗਰ ਲੈ ਕੇ ਅੱਗੇ-ਅੱਗੇ ਚੱਲਦੇ ਹਨ ਅਤੇ ਉਨ੍ਹਾਂ ਦੇ ਪਿੱਛੇ ਸੰਗਤ ਚੱਲਦੀ ਹੈ। ਸੰਗਤ ਬਹੁਤ ਸ਼ਰਧਾ ਨਾਲ ਇਸ ਸੇਵਾ ਵਿਚ ਸ਼ਾਮਲ ਹੁੰਦੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News