ਬੁਨਿਆਦੀ ਢਾਂਚਾ ਅਤੇ MSME ਖੇਤਰ ''ਚ ਅੰਤਰਰਾਸ਼ਟਰੀ ਨਿਵੇਸ਼ ਵਧਾਉਣਾ ਜ਼ਰੂਰੀ: ਗਡਕਰੀ

08/13/2020 1:30:25 AM

ਨਵੀਂ ਦਿੱਲੀ : ਕੇਂਦਰੀ ਆਵਾਜਾਈ ਮੰਤਰੀ ਨਿਤੀਨ ਗਡਕਰੀ ਨੇ ਅੰਤਰਰਾਸ਼ਟਰੀ ਸੰਸਥਾਨਾਂ ਅਤੇ ਅਦਾਰਿਆਂ ਤੋਂ ਭਾਰਤੀ ਕੌਮੀ ਮਾਰਗਾਂ ਅਤੇ ਐੱਮ.ਐੱਸ.ਐੱਮ.ਈ. ਖੇਤਰਾਂ 'ਚ ਨਿਵੇਸ਼ ਵਧਾਉਣ ਦਾ ਐਲਾਨ ਕੀਤਾ ਹੈ। ਇਹ ਦੋਵੇਂ ਖੇਤਰ ਭਾਰਤੀ ਅਰਥਵਿਵਸਥਾ ਦੇ ਵਿਕਾਸ ਇੰਜਣ ਹਨ। ਉਨ੍ਹਾਂ ਕਿਹਾ ਕਿ ਭਾਰਤ ਅਤੇ ਆਸਟਰੇਲੀਆ ਪਹਿਲਾਂ ਤੋਂ ਹੀ ਸੜਕ ਸੁਰੱਖਿਆ ਖੇਤਰ 'ਚ ਸਹਿਯੋਗ ਕਰ ਰਹੇ ਹਨ। ਇਸ ਸਹਿਯੋਗ ਨੇ ਜਨਤਾ ਲਈ ਬਿਹਤਰ ਡਿਜ਼ਾਈਨ ਅਤੇ ਜਾਗਰੂਕਤਾ ਦੇ ਮੌਕੇ ਉਪਲੱਬਧ ਕਰਵਾਏ ਹਨ। ਭਾਰਤੀ ਸੜਕ ਸੁਰੱਖਿਆ ਵਿਸ਼ਲੇਸ਼ਣ ਪ੍ਰੋਗਰਾਮ ਦੇ ਤਹਿਤ 21,000 ਕਿਲੋਮੀਟਰ ਲੰਬੀਆਂ ਸੜਕਾਂ ਦਾ ਮੁਲਾਂਕਣ ਕੀਤਾ ਗਿਆ ਹੈ ਅਤੇ ਲੱਗਭੱਗ 3,000 ਕਿਲੋਮੀਟਰ ਲੰਬੀਆਂ ਸੜਕਾਂ ਦਾ ਤਕਨੀਕੀ ਅਪਗ੍ਰੇਡ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਿਹਤਰ ਸੜਕ ਇੰਜੀਨੀਅਰਿੰਗ ਅਤੇ ਜਨਤਕ ਜਾਗਰੂਕਤਾ 'ਚ ਵਾਧੇ ਨਾਲ ਇਹ ਸੁਧਾਰ ਆਇਆ ਹੈ। ਅਨੁਮਾਨ ਹੈ ਕਿ ਇਨ੍ਹਾਂ ਅਪਗ੍ਰੇਡ ਪ੍ਰੋਗਰਾਮਾਂ ਨਾਲ ਸੜਕ ਹਾਦਸਿਆਂ 'ਚ ਲੱਗਭੱਗ 50 ਫ਼ੀਸਦੀ ਕਮੀ ਆਵੇਗੀ। ਗਡਕਰੀ ਨੇ ਇਹ ਵੀ ਦੱਸਿਆ ਕਿ ਸਾਡਾ ਟੀਚਾ 2030 ਤੱਕ ਸਿਫ਼ਰ ਸੜਕ ਮੌਤ ਦਰ ਪ੍ਰਾਪਤ ਕਰਨਾ ਹੈ।

ਕੇਂਦਰੀ ਮੰਤਰੀ ਨਿਤੀਨ ਗਡਕਰੀ ਬੁੱਧਵਾਰ ਨੂੰ ਸੜਕ ਬੁਨਿਆਦੀ ਢਾਂਚਾ ਅਤੇ ਐੱਮ.ਐੱਸ.ਐੱਮ.ਈ. 'ਚ ਵਪਾਰ ਨਿਵੇਸ਼ ਅਤੇ ਸਹਿਯੋਗ 'ਤੇ ਇੰਡੋ-ਆਸਟਰੇਲੀਅਨ ਚੈਂਬਰਸ ਆਫ ਕਾਮਰਸ ਅਤੇ ਵੋਮੇਨੋਵੇਟਰ ਨੂੰ ਸੰਬੋਧਿਤ ਕਰ ਰਹੇ ਸਨ। ਗਡਕਰੀ ਨੇ ਦੱਸਿਆ ਕਿ ਉਨ੍ਹਾਂ ਦੇ ਮੰਤਰਾਲਾ ਨੇ ਸੜਕ ਹਾਦਸਿਆਂ 'ਚ ਕਮੀ ਲਿਆਉਣ ਲਈ ਕਈ ਪਹਿਲ ਕੀਤੀਆਂ ਹਨ। ਵਿਸ਼ਵ ਬੈਂਕ ਅਤੇ ਏ.ਡੀ.ਬੀ. ਨੇ ਇਸ ਮੁਹਿੰਮ ਲਈ 7,000-7,000 ਕਰੋੜ ਰੁਪਏ ਦੇਣ ਦਾ ਵਾਅਦਾ ਕੀਤਾ ਹੈ।


Inder Prajapati

Content Editor

Related News