'ਜੀ-20 ਸੰਮੇਲਨ' 'ਚ ਹਿੱਸਾ ਲੈਣ ਜਾਪਾਨ ਪੁੱਜੇ ਮੋਦੀ, ਹੋਇਆ ਨਿੱਘਾ ਸਵਾਗਤ

06/27/2019 8:54:02 AM

ਓਸਾਕਾ— ਜਾਪਾਨ 'ਚ ਹੋਣ ਵਾਲੇ ਜੀ-20 ਸਿਖਰ ਸੰਮੇਲਨ 'ਚ ਸ਼ਾਮਲ ਹੋਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ ਇੱਥੇ ਪੁੱਜੇ। ਇੱਥੇ ਉਨ੍ਹਾਂ ਦਾ ਨਿੱਘਾ ਸਵਾਗਤ ਹੋਇਆ। ਭਾਰਤੀ ਲੋਕ ਤਿਰੰਗੇ ਝੰਡੇ ਨਾਲ ਉਨ੍ਹਾਂ ਦਾ ਸਵਾਗਤ ਕਰਦੇ ਦਿਖਾਈ ਦਿੱਤੇ। ਇਸ ਸੰਮੇਲਨ ਦੌਰਾਨ ਉਹ ਮਹੱਤਵਪੂਰਣ ਬਹੁ-ਪੱਖੀ ਬੈਠਕਾਂ 'ਚ ਹਿੱਸਾ ਲੈਣ ਦੇ ਨਾਲ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸਮੇਤ ਦੁਨੀਆ ਦੇ ਮੁੱਖ ਨੇਤਾਵਾਂ ਨੂੰ ਵੀ ਮਿਲਣਗੇ।

PunjabKesari

ਪ੍ਰਧਾਨ ਮੰਤਰੀ ਦਫਤਰ ਨੇ ਟਵੀਟ ਕੀਤਾ ਕਿ ਪੀ. ਐੱਮ. ਮੋਦੀ ਓਸਾਕਾ ਪੁੱਜ ਗਏ ਹਨ। ਆਉਣ ਵਾਲੇ ਦਿਨਾਂ 'ਚ ਜੀ-20 ਸਿਖਰ ਸੰਮੇਲਨ, ਦੋ-ਪੱਖੀ ਅਤੇ ਬਹੁ-ਪੱਖੀ ਵਾਰਤਾ 'ਚ ਪ੍ਰਧਾਨ ਮੰਤਰੀ ਮੋਦੀ ਹਿੱਸਾ ਲੈਣਗੇ। ਉਹ ਗਲੋਬਲ ਮਹੱਤਵ ਦੇ ਮੁੱਦਿਆਂ 'ਤੇ ਜ਼ੋਰ ਦੇਣ ਦੇ ਨਾਲ ਹੀ ਭਾਰਤ ਦਾ ਨਜ਼ਰੀਆ ਵੀ ਪੇਸ਼ ਕਰਨਗੇ।

ਓਸਾਕਾ 'ਚ 28-29 ਜੂਨ ਨੂੰ ਹੋ ਰਹੇ ਜੀ-20 ਸਿਖਰ ਸੰਮੇਲਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਛੇਵੀਂ ਵਾਰ ਹਿੱਸਾ ਲੈਣਗੇ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕਰ ਕੇ ਕਿਹਾ,'ਜੀ-20 ਸਿਖਰ ਸੰਮੇਲਨ 'ਚ ਸ਼ਾਮਲ ਹੋਣ ਲਈ ਪ੍ਰਧਾਨ ਮੰਤਰੀ ਮੋਦੀ ਓਸਾਕਾ ਦੇ ਕੰਸਾਈ ਕੌਮਾਂਤਰੀ ਹਵਾਈ ਅੱਡੇ 'ਤੇ ਪੁੱਜੇ। ਅਗਲੇ ਤਿੰਨ ਦਿਨਾਂ ਤਕ ਗਲੋਬਲ ਮੰਚ 'ਤੇ ਭਾਰਤ ਦੇ ਨਜ਼ਰੀਏ ਨੂੰ ਰੱਖਣ ਲਈ ਪ੍ਰਧਾਨ ਮੰਤਰੀ ਕਈ ਦੋ-ਪੱਖੀ ਅਤੇ ਬਹੁ-ਪੱਖੀ ਚਰਚਾਵਾਂ ਦਾ ਹਿੱਸਾ ਹੋਣਗੇ।''


Related News