G20 ਸੰਮੇਲਨ: PM ਮੋਦੀ ਬਾਲੀ ’ਚ ਰਿਸ਼ੀ ਸੁਨਕ ਤੇ ਮੈਕਰੋਨ ਨਾਲ ਕਰਨਗੇ ਮੁਲਾਕਾਤ

Saturday, Nov 12, 2022 - 06:06 PM (IST)

G20 ਸੰਮੇਲਨ: PM ਮੋਦੀ ਬਾਲੀ ’ਚ ਰਿਸ਼ੀ ਸੁਨਕ ਤੇ ਮੈਕਰੋਨ ਨਾਲ ਕਰਨਗੇ ਮੁਲਾਕਾਤ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਵਿਚਾਲੇ ਪਹਿਲੀ ਮੁਲਾਕਾਤ ਅਗਲੇ ਹਫ਼ਤੇ ਬਾਲੀ ’ਚ ਹੋਵੇਗੀ। ਦੱਸ ਦੇਈਏ ਕਿ ਬਾਲੀ ’ਚ ਦੋਵੇਂ ਨੇਤਾ ਜੀ-20 ਦੇਸ਼ਾਂ ਦੀ ਬੈਠਕ ’ਚ ਹਿੱਸਾ ਲੈਣ ਲਈ ਇੰਡੋਨੇਸ਼ੀਆ ’ਚ ਹੋਣਗੇ। ਪ੍ਰਧਾਨ ਮੰਤਰੀ ਮੋਦੀ ਦੀ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਤੋਂ ਇਲਾਵਾ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਦੋ-ਪੱਖੀ ਬੈਠਕ ਵੀ ਤੈਅ ਹੈ, ਕਿਉਂਕਿ ਭਾਰਤ ਯੂ.ਕੇ ਨਾਲ ਮੁਕਤ ਵਪਾਰ ਸਮਝੌਤਾ (FTA) ਵਿਚ ਤੇਜ਼ੀ ਲਿਆਉਣ ਅਤੇ ਫਰਾਂਸ ਦੇ ਨਾਲ ਰਣਨੀਤਕ ਭਾਈਵਾਲੀ ਨੂੰ ਵਧਾਉਣ ਲਈ ਨਜ਼ਰ ਰੱਖਦਾ ਹੈ।

ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ 14 ਤੋਂ 16 ਨਵੰਬਰ ਤੱਕ ਬਾਲੀ ਦੌਰੇ 'ਤੇ ਜਾਣ ਵਾਲੇ ਹਨ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨਾਲ ਉਨ੍ਹਾਂ ਦੀ ਮੁਲਾਕਾਤ ਦੋਵਾਂ ਨੇਤਾਵਾਂ ਵਿਚਕਾਰ ਪਹਿਲੀ ਵਿਅਕਤੀਗਤ ਮੁਲਾਕਾਤ ਹੋਵੇਗੀ। ਬ੍ਰਿਟੇਨ ਦੇ ਪਹਿਲੇ ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਸੁਨਕ ਨੇ ਪਿਛਲੇ ਮਹੀਨੇ ਪ੍ਰਧਾਨ ਮੰਤਰੀ ਨਿਯੁਕਤ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨਾਲ ਫੋਨ ’ਤੇ ਗੱਲਬਾਤ ਕੀਤੀ ਸੀ। 

ਉੱਥੇ ਹੀ ਪ੍ਰਧਾਨ ਮੰਤਰੀ ਦੀ ਮੈਕਰੋਨ ਨਾਲ ਚੰਗੀ ਸਾਂਝ ਹੈ ਅਤੇ ਬਾਲੀ ਵਿਚ ਪ੍ਰਸਤਾਵਿਤ ਬੈਠਕ ਰਣਨੀਤਕ ਸਬੰਧਾਂ ਨੂੰ ਵਧਾਉਣ ’ਚ ਮਦਦ ਕਰੇਗੀ। ਫਰਾਂਸ ਨੇ ਹਾਲ ਹੀ ’ਚ ਆਪਣੀ ਰਾਸ਼ਟਰੀ ਰਣਨੀਤਕ ਸਮੀਖਿਆ 2022 ਜਾਰੀ ਕੀਤੀ ਹੈ ਅਤੇ ਭਾਰਤ ਇਸ ਦੇ ਏਜੰਡੇ ਵਿਚ ਸਭ ਤੋਂ ਉੱਪਰ ਹੈ। ਮੈਕਰੋਨ ਅਗਲੇ ਸਾਲ ਦੇ ਸ਼ੁਰੂ ਵਿਚ ਭਾਰਤ ਆਉਣ ਦੀ ਯੋਜਨਾ ਬਣਾ ਰਹੇ ਹਨ ਜਦਕਿ ਫਰਾਂਸ ਦੇ ਰੱਖਿਆ ਮੰਤਰੀ ਇਸ ਸਾਲ ਦੇ ਅਖ਼ੀਰ ’ਚ ਇੱਥੇ ਆਉਣ ਦੀ ਯੋਜਨਾ ਬਣਾ ਰਹੇ ਹਨ।
 


author

Tanu

Content Editor

Related News