ਯੂਕ੍ਰੇਨ ਤੋਂ ਵਤਨ ਪਰਤੇ ਮੈਡੀਕਲ ਦੇ ਵਿਦਿਆਰਥੀਆਂ ਦਾ ਭਵਿੱਖ ਹੁਣ ਘੁੱਪ ਹਨ੍ਹੇਰੇ ’ਚ

Sunday, Mar 13, 2022 - 11:13 AM (IST)

ਨਵੀਂ ਦਿੱਲੀ (ਨੈਸ਼ਨਲ ਡੈਸਕ)- ਯੂਕ੍ਰੇਨ ਤੋਂ ਮਿਜ਼ਾਈਲਾਂ ਦੇ ਧਮਾਕਿਆਂ ਅਤੇ ਬਾਰੂਦ ਦੇ ਧੂੰਏਂ ’ਚੋਂ ਨਿਕਲ ਕੇ ਮੈਡੀਕਲ ਦੇ ਵਿਦਿਆਰਥੀ ਆਪਣੀ ਜ਼ਿੰਦਗੀ ਬਚਾ ਕੇ ਆਪਣੇ ਵਤਨ ਤਾਂ ਪਰਤ ਆਏ ਹਨ ਪਰ ਹੁਣ ਉਨ੍ਹਾਂ ਨੂੰ ਇਸ ਤੋਂ ਵੀ ਭਿਆਨਕ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਹੁਣ ਉਨ੍ਹਾਂ ਨੂੰ ਆਪਣਾ ਭਵਿੱਖ ਘੁੱਪ ਹਨੇਰੇ ਵਿਚ ਨਜ਼ਰ ਆ ਰਿਹਾ ਹੈ। ਇਕ ਮੀਡੀਆ ਰਿਪੋਰਟ ਵਿਚ ਸੂਤਰਾਂ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਰਾਸ਼ਟਰੀ ਮੈਡੀਕਲ ਕਮਿਸ਼ਨ (ਐੱਨ. ਐੱਮ. ਸੀ.) ਭਾਰਤ ਦੇ ਮੈਡੀਕਲ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਉਨ੍ਹਾਂ ਨੂੰ ਸ਼ਾਮਲ ਕਰਨ ਲਈ ਨਿਯਮਾਂ ਵਿਚ ਬਦਲਾਅ ਦਾ ਸਮਰਥਨ ਨਹੀਂ ਕਰ ਰਿਹਾ ਹੈ। ਜਦਕਿ ਮੈਡੀਕਲ ਸਿੱਖਿਆ ਰੈਗੂਲੇਟਰ ਚਾਹੁੰਦਾ ਹੈ ਕਿ ਕੇਂਦਰ ਸਰਕਾਰ ਇਹ ਤੈਅ ਕਰੇ ਕਿ ਇਨ੍ਹਾਂ ਵਿਦਿਆਰਥੀਆਂ ਲਈ ਕੀ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ: ਯੂਕ੍ਰੇਨ ਤੋਂ ਪਰਤੇ ਆਪਣੇ ਪੁੱਤ ਨੂੰ ਵੇਖ ਭਾਵੁਕ ਹੋਏ ਪਿਤਾ, ਕਿਹਾ- ਇਹ ਮੇਰਾ ਨਹੀਂ, ਮੋਦੀ ਜੀ ਦਾ ਬੇਟਾ ਹੈ

20,000 ਵਿਦਿਆਰਥੀਆਂ ਨੂੰ ਐਡਜਸਟ ਕਰਨਾ ਔਖਾ
ਵਿਦੇਸ਼ ਤੋਂ ਮੈਡੀਕਲ ਵਿਦਿਆਰਥੀਆਂ ਨੂੰ ਭਾਰਤ ਵਿਚ ਆਪਣੀ ਪੜ੍ਹਾਈ ਪੂਰੀ ਕਰਨ ਦੀ ਇਜਾਜ਼ਤ ਦੇਣ ਲਈ ਮੌਜੂਦਾ ਨਿਯਮਾਂ ਵਿਚ ਕੋਈ ਵਿਵਸਥਾ ਨਹੀਂ ਹੈ। ਹਾਲਾਂਕਿ ਜਿਨ੍ਹਾਂ ਨੇ ਵਿਦੇਸ਼ ਵਿਚ ਮੈਡੀਕਲ ਪ੍ਰੀਖਿਆਵਾਂ ਪੂਰੀਆਂ ਕੀਤੀਆਂ ਹਨ, ਉਹ ਭਾਰਤ ਵਿਚ ਆਪਣੀ ਇੰਟਰਨਸ਼ਿਪ ਕਰ ਸਕਦੇ ਹਨ, ਸ਼ਰਤ ਹੈ ਕਿ ਉਹ ਪਹਿਲਾਂ ਭਾਰਤ ਦੀ ਫਾਰੇਨ ਮੈਡੀਕਲ ਗ੍ਰੈਜੂਏਸ਼ਨ ਐਗਜ਼ਾਮ (ਐੱਫ. ਐੱਮ. ਜੀ. ਈ.) ਪ੍ਰੀਖਿਆ ਪਾਸ ਕਰਨ। ਯੂਕ੍ਰੇਨ-ਵਾਪਸੀ ਐੱਮ. ਬੀ. ਬੀ. ਐੱਸ. ਵਿਦਿਆਰਥੀਆਂ ਨੂੰ ਅਜੇ ਤੱਕ ਐਡਜਸਟ ਕਰਨ ਲਈ ਕੋਈ ਵੱਡੀ ਸੋਧ ਨਹੀਂ ਹੋਵੇਗੀ, ਕਿਉਂਕਿ ਰਾਸ਼ਟਰੀ ਮੈਡੀਕਲ ਕਮਿਸ਼ਨ ਅਜਿਹੀ ਕੋਈ ਕਾਰਵਾਈ ਨਹੀਂ ਕਰੇਗਾ। ਦੱਸਿਆ ਜਾ ਰਿਹਾ ਹੈ ਕਿ ਵਿਦਿਆਰਥੀਆਂ ਦੀ ਗਿਣਤੀ ਲਗਭਗ 20,000 ਅਤੇ ਉਨ੍ਹਾਂ ਨੂੰ ਐਡਜਸਟ ਕਰਨਾ ਅਸੰਭਵ ਹੈ। ਨਾਂ ਨਾ ਛਾਪਣ ਦੀ ਸ਼ਰਤ ’ਤੇ ਇਕ ਅਧਿਕਾਰੀ ਨੇ ਕਿਹਾ ਕਿ ਭਾਰਤ ਵਿਚ ਮੈਡੀਕਲ ਦੀਆਂ ਸੀਮਤ ਸੀਟਾਂ ਹਨ। ਜੇਕਰ ਰਾਸ਼ਟਰੀ ਮੈਡੀਕਲ ਕਮਿਸ਼ਨ ਹੁਣ ਸੋਧ ਕਰਨ ਦੀ ਯੋਜਨਾ ਬਣਾ ਰਹੀ ਹੈ ਤਾਂ ਕੋਈ ਵੀ ਵਿਦੇਸ਼ ਵਿਚ ਪੜ੍ਹ ਰਿਹਾ ਮੈਡੀਕਲ ਦਾ ਵਿਦਿਆਰਥੀ ਭਾਰਤ ਪਰਤ ਆਏਗਾ ਅਤੇ ਭਾਰਤੀ ਮੈਡੀਕਲ ਕਾਲਜਾਂ ਵਿਚ ਸੀਟ ਦੀ ਮੰਗ ਕਰੇਗਾ।

ਇਹ ਵੀ ਪੜ੍ਹੋ: ਸਮਰਥਕ ਨੇ ਬਾਂਹ ’ਤੇ ਬਣਵਾਇਆ ‘ਬੁਲਡੋਜ਼ਰ ਬਾਬਾ’, ਲੋਕ ਬੋਲੇ- ਨਹੀਂ ਵੇਖੀ ਅਜਿਹੀ ਦੀਵਾਨਗੀ

ਕੀ ਕਹਿੰਦੈ ਕੇਂਦਰੀ ਸਿਹਤ ਮੰਤਰਾਲਾ?
ਹਾਲ ਹੀ ਵਿਚ ਕੇਂਦਰੀ ਸਿਹਤ ਮੰਤਰਾਲਾ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਸਾਡੇ ਬੱਚੇ ਰੂਸ, ਯੂਰਪ ਅਤੇ ਹੋਰਨਾਂ ਦੇਸ਼ਾਂ ਵਿਚ ਪੜ੍ਹ ਰਹੇ ਹਨ, ਤਾਂ ਕੀ ਸਾਨੂੰ ਹਰ ਵਾਰ ਨਿਯਮਾਂ ਵਿਚ ਸੋਧ ਕਰਨੀ ਚਾਹੀਦੀ ਹੈ? ਉਨ੍ਹਾਂ ਨੇ ਕਿਹਾ ਕਿ ਯੂਕ੍ਰੇਨ ਸੰਕਟ ਇਕ ਗਲੋਬਲ ਮੁੱਦਾ ਹੈ, ਇਸ ਲਈ ਚੀਜ਼ਾਂ ਨੂੰ ਯੋਜਨਾਬੱਧ ਹੋਣ ਦੇਈਏ। ਉਨ੍ਹਾਂ ਨੇ ਕਿਹਾ ਕਿ ਫ਼ਿਲਹਾਲ ਮਾਮਲੇ ’ਤੇ ਚਰਚਾ ਕੀਤੀ ਜਾ ਰਹੀ ਹੈ। ਹੁਣ ਇਹ ਸਰਕਾਰ ’ਤੇ ਨਿਰਭਰ ਹੈ ਕਿ ਉਹ ਕੋਈ ਵੱਡਾ ਫੈਸਲਾ ਕਰਦੀ ਹੈ ਜਾਂ ਨੇੜਲੇ ਭਵਿੱਖ ਵਿਚ ਕੋਈ ਵਿਸ਼ੇਸ਼ ਵਿਵਸਥਾ ਕਰਦੀ ਹੈ। ਇਕ ਅਧਿਕਾਰੀ ਕਹਿੰਦੇ ਹਨ ਕਿ ਵਿਦਿਆਰਥੀਆਂ ਨੂੰ ਐਡਜਸਟ ਕਰਨ ਲਈ ਮੈਡੀਕਲ ਸਿੱਖਿਆ ਦੇ ਬੁਨੀਆਦੀ ਢਾਂਚੇ, ਜਨਸ਼ਕਤੀ ਅਤੇ ਹੋਰ ਸਬੰਧਤ ਚੀਜ਼ਾਂ ਦੀ ਲੋੜ ਹੈ। ਉਦਾਹਰਣ ਲਈ 300 ਸੀਟਾਂ ਦੀ ਸਮਰੱਥਾ ਵਾਲਾ ਇਕ ਮੈਡੀਕਲ ਕਾਲਜ ਹੋਰ 200 ਵਿਦਿਆਰਥੀਆਂ ਨੂੰ ਕਿਵੇਂ ਐਡਸਜਟ ਕਰ ਸਕਦਾ ਹੈ?

ਇਹ ਵੀ ਪੜ੍ਹੋ : ਜਨਤਾ ਦਾ ਫ਼ੈਸਲਾ ਸਭ ਤੋਂ ਮਹੱਤਵਪੂਰਨ, ਉਮੀਦ ਹੈ ਕਿ ਸਰਕਾਰ ਕਿਸਾਨਾਂ ਲਈ ਕੰਮ ਕਰੇਗੀ : ਰਾਕੇਸ਼ ਟਿਕੈਤ 

ਆਈ. ਐੱਮ. ਏ. ਕਰ ਰਿਹੈ ਵਿਸ਼ੇਸ਼ ਵਿਵਸਥਾ ਦੀ ਮੰਗ
ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ. ਐੱਮ. ਏ.) ਨੇ ਸਰਕਾਰ ਨੂੰ ਇਨ੍ਹਾਂ ਵਿਦਿਆਰਥੀਆਂ ਨੂੰ ਇਕਮੁਸ਼ਤ ਉਪਾਅ ਦੇ ਰੂਪ ਵਿਚ ਐਡਜਸਟ ਕਰਨ ਦੀ ਅਪੀਲ ਕੀਤੀ ਹੈ। ਐਸੋਸ਼ੀਏਸ਼ਨ ਨੇ ਅਜਿਹੇ ਵਿਦਿਆਰਥੀਆਂ ਦੇ ਹੋਰਨਾਂ ਦੇਸ਼ਾਂ ਦੇ ਮੈਡੀਕਲ ਕਾਲਜਾਂ ਵਿਚ ਟਰਾਂਸਫਰ ਨੂੰ ਜਾਇਜ਼ ਮੰਨਣ ਲਈ ਇਕ ਵਿਸ਼ੇਸ਼ ਵਿਵਸਥਾ ਲਈ ਵੀ ਕਿਹਾ ਹੈ। ਇਹ ਬਦਲੇ ਵਿਚ ਨੀਟ-ਐੱਫ. ਐੱਮ. ਜੀ. ਈ. ਲਈ ਅਪਲੀਕੇਸ਼ਨ ਕਰਨ ਲਈ ਉਸਦੀ ਯੋਗਤਾ ਯਕੀਨੀ ਕਰੇਗਾ। ਨੀਟ ਜਿਸਨੂੰ ਪਹਿਲਾਂ ਅਖਿਲ ਭਾਰਤੀ ਪ੍ਰੀ-ਮੈਡੀਕਲ ਟੈਸਟ (ਏ. ਆਈ. ਪੀ. ਐੱਮ. ਟੀ.) ਦੇ ਰੂਪ ਵਿਚ ਜਾਣਿਆ ਜਾਂਦਾ ਸੀ, ਭਾਰਤ ਵਿਚ ਐੱਮ. ਬੀ. ਬੀ. ਐੱਸ. ਅਤੇ ਬੀ. ਡੀ. ਐੱਸ. ਪ੍ਰੋਗਰਾਮਾਂ ਲਈ ਯੋਗਤਾ ਪ੍ਰੀਖਿਆ ਹੈ ਅਤੇ ਰਾਸ਼ਟਰ ਵਲੋਂ ਆਯੋਜਿਤ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ : ‘ਦਿ ਕਸ਼ਮੀਰ ਫਾਈਲਜ਼’ ਫਿਲਮ ਨੂੰ ਲੈ ਕੇ ਹਰਿਆਣਾ ਸਰਕਾਰ ਨੇ ਲਿਆ ਵੱਡਾ ਫ਼ੈਸਲਾ

ਭਾਰਤ ’ਚ ਲਗਭਗ 8000 ਮੈਡੀਕਲ ਕਾਲਜ
ਘੱਟ ਲਾਗਤ ’ਤੇ ਗੁਣਵੱਤਾਪੂਰਨ ਮੈਡੀਕਲ ਸਿੱਖਿਆ ਪ੍ਰਦਾਨ ਕਰਨ ਵਾਲੇ ਯੂਕ੍ਰੇਨ ਦੀਆਂ ਸਰਕਾਰੀ ਯੂਨੀਵਰਸਿਟੀਆਂ ਨੇ ਸਾਲਾਂ ਤੋਂ ਭਾਰਤੀ ਵਿਦਿਆਰਥੀਆਂ ਨੂੰ ਆਕਰਸ਼ਿਤ ਕੀਤਾ ਹੈ। 24 ਫਰਵਰੀ ਨੂੰ ਰੂਸੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ‘ਆਪ੍ਰੇਸ਼ਨ ਗੰਗਾ’ ਦੇ ਤਹਿਤ ਦੇਸ਼ ਤੋਂ ਜ਼ਿਆਦਾਤਰ ਭਾਰਤੀ ਵਿਦਿਆਰਥੀਆਂ ਨੂੰ ਵਾਪਸ ਲਿਆਂਦਾ ਹੈ। ਯੂਕ੍ਰੇਨ ਦੇ ਸ਼ਹਿਰ ਸੂਮੀ ਤੋਂ 600 ਤੋਂ ਜ਼ਿਆਦਾ ਵਿਦਿਆਰਥੀਆਂ ਦਾ ਆਖਰੀ ਜਥਾ ਵੀ ਹਾਲ ਹੀ ਵਿਚ ਵਾਪਸ ਆ ਗਿਆ ਹੈ। ਹਰ ਸਾਲ ਹਜ਼ਾਰਾਂ ਭਾਰਤੀ ਵਿਦਿਆਰਥੀ ਯੂਕ੍ਰੇਨ ਦੀਆਂ ਸਰਕਾਰੀ ਯੂਨੀਵਰਸਿਟੀਆਂ ਵਿਚ ਦਾਖਲਾ ਲੈਂਦੇ ਹਨ, ਜੋ ਸਸਤੀ ਫੀਸ ’ਤੇ ਗੁਣਵੱਤਾਪੂਰਨ ਮੈਡੀਕਲ ਸਿੱਖਿਆ ਪ੍ਰਦਾਨ ਕਰਦੇ ਹਨ। ਭਾਰਤ ਵਿਚ ਵਿਦਿਆਰਥੀਆਂ ਨੂੰ ਕਿਸੇ ਵੀ ਮੈਡੀਕਲ ਸੰਸਥਾ ਵਿਚ ਦਾਖਲਾ ਲੈਣ ਲਈ ਨੀਟ ਦੀ ਪ੍ਰੀਖਿਆ ਪਾਸ ਕਰਨੀ ਪੈਂਦੀ ਹੈ। ਨਾਲ ਹੀ ਨਿੱਜੀ ਮੈਡੀਕਲ ਕਾਲਜ ਬਹੁਤ ਮਹਿੰਗੇ ਹਨ, ਜਿਸਨੂੰ ਕਈ ਵਿਦਿਆਰਥੀ ਬਰਦਾਸ਼ਤ ਨਹੀਂ ਕਰ ਸਕਦੇ। ਭਾਰਤ ਵਿਚ ਲਗਭਗ 8000 ਮੈਡੀਕਲ ਕਾਲਜ ਹਨ।


Tanu

Content Editor

Related News