ਅਨੋਖੀ ਘਟਨਾ: ਜਿਸ ਦਾ ਕੀਤਾ ਅੰਤਿਮ ਸੰਸਕਾਰ, ਉਹ 2 ਦਿਨ ਬਾਅਦ ਪਰਤ ਆਇਆ ਘਰ
Sunday, Sep 07, 2025 - 10:21 AM (IST)

ਗੁਰੂਗ੍ਰਾਮ- ਹਰਿਆਣਾ ਦੇ ਗੁਰੂਗ੍ਰਾਮ ਵਿਚ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਪਰਿਵਾਰ ਨੇ ਜਿਸ ਵਿਅਕਤੀ ਦਾ ਅੰਤਿਮ ਸੰਸਕਾਰ ਕਰ ਦਿੱਤਾ ਸੀ, ਉਹ 2 ਦਿਨ ਬਾਅਦ ਸਹੀ ਸਲਾਮਤ ਘਰ ਪਰਤ ਆਇਆ। ਇਸ ਘਟਨਾ ਨੇ ਪਰਿਵਾਰਕ ਮੈਂਬਰਾਂ ਅਤੇ ਗੁਆਂਢੀਆਂ ਨੂੰ ਹੈਰਾਨ ਕਰ ਦਿੱਤਾ। 47 ਸਾਲਾ ਪੂਜਨ ਪ੍ਰਸਾਦ, ਜੋ ਲੇਬਰ ਠੇਕੇਦਾਰ ਹੈ, ਅਗਸਤ ਦੇ ਅੰਤ ’ਚ ਲਾਪਤਾ ਹੋ ਗਿਆ ਸੀ। 1 ਸਤੰਬਰ ਨੂੰ ਪਰਿਵਾਰਕ ਮੈਂਬਰਾਂ ਨੇ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ। ਇਸ ਦੌਰਾਨ ਪੁਲਸ ਨੇ ਨੇੜਲੇ ਇਲਾਕੇ ਵਿਚੋਂ ਇਕ ਲਾਸ਼ ਬਰਾਮਦ ਕੀਤੀ ਅਤੇ ਮ੍ਰਿਤਕ ਦੇ ਪੁੱਤਰ ਨੇ ਕੱਪੜਿਆਂ ਅਤੇ ਪੈਰ ’ਤੇ ਸੱਟ ਦਾ ਨਿਸ਼ਾਨ ਦੇਖ ਕੇ ਉਸ ਨੂੰ ਆਪਣੇ ਪਿਤਾ ਦੀ ਲਾਸ਼ ਮੰਨ ਲਿਆ।
ਇਹ ਵੀ ਪੜ੍ਹੋ : ਸੱਚ ਹੋਈਆਂ ਬਾਬਾ ਵੇਂਗਾ ਦੀਆਂ ਇਹ ਭਵਿੱਖਬਾਣੀਆਂ, ਲੋਕਾਂ ਦੀ ਵਧੀ ਟੈਨਸ਼ਨ
ਲਾਸ਼ ਦਾ ਅੰਤਿਮ ਸੰਸਕਾਰ ਰਾਮ ਬਾਗ ਸ਼ਮਸ਼ਾਨਘਾਟ ’ਚ ਕਰ ਦਿੱਤਾ ਗਿਆ ਅਤੇ ਅਸਥੀਆਂ ਵਿਸਰਜਨ ਦੀ ਤਿਆਰੀ ਵੀ ਗਈ ਪਰ ਬੁੱਧਵਾਰ ਨੂੰ ਪੂਜਨ ਦੇ ਸਾਲੇ ਨੇ ਉਸਨੂੰ ਖੰਡਸਾ ਦੇ ਲੇਬਰ ਚੌਕ ’ਤੇ ਜ਼ਿੰਦਾ ਦੇਖ ਲਿਆ ਅਤੇ ਘਰ ਲੈ ਆਇਆ। ਪਿਤਾ ਨੂੰ ਆਪਣੇ ਸਾਹਮਣੇ ਦੇਖ ਕੇ ਪੁੱਤ ਅਤੇ ਪਤਨੀ ਰੋਣ ਲੱਗ ਪਏ। ਗੁਆਂਢੀ ਵੀ ਹੈਰਾਨ ਰਹਿ ਗਏ ਕਿਉਂਕਿ ਉਨ੍ਹਾਂ ਨੇ ਖੁਦ ਅੰਤਿਮ ਸੰਸਕਾਰ ਵਿਚ ਹਿੱਸਾ ਲਿਆ ਸੀ।
ਇਹ ਵੀ ਪੜ੍ਹੋ :ਮੱਛਰ ਵੀ ਚੁਣ-ਚੁਣ ਕੇ ਪੀਂਦੇ ਨੇ ਖ਼ੂਨ ! ਇਸ ਬਲੱਡ ਗਰੁੱਪ ਦੇ ਲੋਕਾਂ ਨੂੰ ਸਭ ਤੋਂ ਵੱਧ ਖ਼ਤਰਾ
ਪੂਜਨ ਨੇ ਦੱਸਿਆ ਕਿ ਉਹ ਸ਼ਰਾਬ ਦੇ ਨਸ਼ੇ ਵਿਚ ਕਈ ਦਿਨਾਂ ਤੱਕ ਵੱਖ-ਵੱਖ ਥਾਵਾਂ ’ਤੇ ਘੁੰਮ ਰਿਹਾ ਸੀ ਅਤੇ ਘਰ ਪਰਤਣ ਦੀ ਕੋਈ ਹੋਸ਼ ਨਹੀਂ ਸੀ। ਇਸ ਖੁਲਾਸੇ ਤੋਂ ਬਾਅਦ ਪੁਲਸ ਦੇ ਸਾਹਮਣੇ ਅਸਲ ਚੁਣੌਤੀ ਉਸ ਅਣਪਛਾਤੀ ਲਾਸ਼ ਦੀ ਪਛਾਣ ਕਰਨਾ ਹੈ, ਜਿਸ ਦਾ ਪੋਸਟਮਾਰਟਮ ਅਤੇ ਡੀ. ਐੱਨ. ਏ. ਸੈਂਪਲ ਪਹਿਲਾਂ ਹੀ ਲਿਆ ਜਾ ਚੁੱਕਾ ਹੈ। ਪੁਲਸ ਨੇ ਕਤਲ ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8