ਬੰਦੇ ਦੀ ਅੱਖ ''ਚੋਂ ਨਿਕਲ ਆਇਆ ਦੰਦ ! ਦੇਖ ਡਾਕਟਰ ਵੀ ਰਹਿ ਗਏ ਹੱਕੇ-ਬੱਕੇ

Saturday, Sep 06, 2025 - 11:01 AM (IST)

ਬੰਦੇ ਦੀ ਅੱਖ ''ਚੋਂ ਨਿਕਲ ਆਇਆ ਦੰਦ ! ਦੇਖ ਡਾਕਟਰ ਵੀ ਰਹਿ ਗਏ ਹੱਕੇ-ਬੱਕੇ

ਨੈਸ਼ਨਲ ਡੈਸਕ- ਬਿਹਾਰ ਦੀ ਰਾਜਧਾਨੀ ਪਟਨਾ 'ਚ ਇਕ ਅਜਿਹਾ ਅਨੋਖਾ ਤੇ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ 'ਤੇ ਯਕੀਨ ਕਰਨਾ ਮੁਸ਼ਕਲ ਸੀ। ਇੰਦਰਾ ਗਾਂਧੀ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (IGIMS) 'ਚ ਇਕ ਮਰੀਜ਼ ਦੀ ਅੱਖ 'ਚੋਂ ਦੰਦ ਨਿਕਲ ਆਇਆ। ਇਹ ਕੇਸ ਨਾ ਸਿਰਫ਼ ਮਰੀਜ਼ ਲਈ, ਸਗੋਂ ਡਾਕਟਰਾਂ ਲਈ ਵੀ ਕਿਸੇ ਰਹੱਸ ਤੋਂ ਘੱਟ ਨਹੀਂ ਸੀ।

ਕਿਵੇਂ ਪਤਾ ਲੱਗਿਆ?

ਮਰੀਜ਼ ਕਾਫ਼ੀ ਸਮੇਂ ਤੋਂ ਅੱਖ 'ਚ ਦਰਦ ਅਤੇ ਸੋਜ ਤੋਂ ਪਰੇਸ਼ਾਨ ਸੀ। IGIMS ਦੇ ਡਾਕਟਰਾਂ ਨੇ ਉਸ ਦਾ CBCT ਸਕੈਨ ਕੀਤਾ। ਰਿਪੋਰਟ ਆਉਣ ‘ਤੇ ਸਭ ਹੈਰਾਨ ਰਹਿ ਗਏ– ਅੱਖ ਦੇ ਕੋਲ ਚਮੜੀ ਹੇਠਾਂ ਇਕ ਛੋਟਾ ਦੰਦ ਉੱਗ ਗਿਆ ਸੀ।

ਇਹ ਵੀ ਪੜ੍ਹੋ : 21 ਦਿਨ ਖਾਣੀ ਛੱਡ ਦਿਓ ਕਣਕ ਦੀ ਰੋਟੀ, ਸਰੀਰ 'ਚ ਦਿੱਸਣਗੇ ਜ਼ਬਰਦਸਤ ਫ਼ਾਇਦੇ

ਡਾਕਟਰਾਂ ਨੇ ਦੱਸਿਆ ਕਾਰਨ

ਡਾਕਟਰਾਂ ਨੇ ਦੱਸਿਆ ਕਿ ਇਹ ਕੋਈ ਬੀਮਾਰੀ ਨਹੀਂ, ਸਗੋਂ ਡਿਵੈਲਪਮੈਂਟਲ ਐਨਾਮਲੀ ਹੈ। ਗਰਭ ਅਵਸਥਾ ਦੌਰਾਨ ਸਰੀਰ ਦੇ ਵਿਕਾਸ 'ਚ ਗੜਬੜ ਕਾਰਨ ਕਈ ਵਾਰ ਦੰਦ ਬਣਾਉਣ ਵਾਲੀਆਂ ਕੋਸ਼ਿਕਾਵਾਂ ਗਲਤ ਥਾਂ ਚਲੀ ਜਾਂਦੀਆਂ ਹਨ। ਆਮ ਤੌਰ ‘ਤੇ ਦੰਦ ਮੂੰਹ 'ਚ ਨਿਕਲਦੇ ਹਨ ਪਰ ਕੁਝ ਵਿਰਲੇ ਮਾਮਲਿਆਂ 'ਚ ਇਹ ਨੱਕ, ਅੱਖ ਜਾਂ ਜਬੜੇ ਦੇ ਨੇੜੇ ਵੀ ਉੱਗ ਸਕਦੇ ਹਨ।

ਕਿੰਨਾ ਅਜੀਬ ਹੈ ਇਹ ਮਾਮਲਾ?

ਭਾਰਤ 'ਚ ਹੁਣ ਤੱਕ ਅਜਿਹਾ ਸਿਰਫ਼ ਇਕ ਮਾਮਲਾ ਦਰਜ ਕੀਤਾ ਗਿਆ ਹੈ। ਵਿਸ਼ਵ ਪੱਧਰ ‘ਤੇ ਵੀ ਇਹ ਬਹੁਤ ਹੀ ਗਿਣਤੀ ਦੇ ਕੇਸ ਹਨ। ਆਮ ਤੌਰ ‘ਤੇ ਇਹ ਬਚਪਨ ਜਾਂ ਕਿਸ਼ੋਰਅਵਸਥਾ 'ਚ ਸਾਹਮਣੇ ਆ ਜਾਂਦਾ ਹੈ, ਪਰ ਇੱਥੇ ਬਾਲਗ ਅਵਸਥਾ 'ਚ ਪਤਾ ਲੱਗਿਆ।

ਇਹ ਵੀ ਪੜ੍ਹੋ : ਆਖ਼ਿਰ ਗੁਲਾਬੀ ਰੰਗ ਦੇ ਕਾਗਜ਼ 'ਚ ਹੀ ਕਿਉਂ ਲਪੇਟੇ ਜਾਂਦੇ ਹਨ ਸੋਨੇ-ਚਾਂਦੀ ਦੇ ਗਹਿਣੇ ?

ਖਤਰਾ ਕੀ ਸੀ?

ਜੇ ਸਮੇਂ ਸਿਰ ਇਲਾਜ ਨਾ ਹੁੰਦਾ ਤਾਂ ਅੱਖ ਦੀ ਰੌਸ਼ਨੀ ਜਾਣ ਦਾ ਖਤਰਾ ਸੀ। ਦਰਦ, ਜਲਣ ਅਤੇ ਸੋਜ ਮਰੀਜ਼ ਨੂੰ ਕਾਫ਼ੀ ਪਰੇਸ਼ਾਨ ਕਰਦੀ। ਅੱਖ ਦੇ ਨਾਜ਼ੁਕ ਹਿੱਸਿਆਂ ਨੂੰ ਸਥਾਈ ਨੁਕਸਾਨ ਹੋ ਸਕਦਾ ਸੀ। ਖੁਸ਼ਕਿਸਮਤੀ ਨਾਲ ਡਾਕਟਰਾਂ ਨੇ ਸਰਜਰੀ ਕਰਕੇ ਦੰਦ ਹਟਾ ਦਿੱਤਾ।

ਮਨੁੱਖੀ ਸਰੀਰ ਦੇ ਰਹੱਸ

ਇਹ ਕੇਸ ਇਕ ਵਾਰ ਫਿਰ ਸਾਬਿਤ ਕਰਦਾ ਹੈ ਕਿ ਮਨੁੱਖੀ ਸਰੀਰ ਬੇਹੱਦ ਜਟਿਲ ਤੇ ਰਹੱਸਮਈ ਹੈ। ਅੱਖ 'ਚ ਦੰਦ ਉੱਗਣਾ ਭਾਵੇਂ ਅਜੀਬ ਲੱਗਦਾ ਹੈ, ਪਰ ਮੈਡੀਕਲ ਵਿਗਿਆਨ ਅਨੁਸਾਰ ਇਹ ਸੰਭਵ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News