ਲੋਕਾਂ ਦੀ ਸੁਰੱਖਿਆਂ ਨੂੰ ਲੈ ਕੇ ਦਿੱਲੀ ਹਵਾਈ ਅੱਡੇ 'ਤੇ ਲੱਗਣਗੇ 'ਫੁੱਲ ਬਾਡੀ ਸਕੈਨਰ', ਜਾਣੋ ਕਿਉਂ

Friday, Dec 15, 2023 - 04:12 PM (IST)

ਲੋਕਾਂ ਦੀ ਸੁਰੱਖਿਆਂ ਨੂੰ ਲੈ ਕੇ ਦਿੱਲੀ ਹਵਾਈ ਅੱਡੇ 'ਤੇ ਲੱਗਣਗੇ 'ਫੁੱਲ ਬਾਡੀ ਸਕੈਨਰ', ਜਾਣੋ ਕਿਉਂ

ਨਵੀਂ ਦਿੱਲੀ (ਭਾਸ਼ਾ) - ਦਿੱਲੀ ਦੇ ਹਵਾਈ ਅੱਡੇ 'ਤੇ ਮਈ 2024 ਤੱਕ 'ਫੁੱਲ ਬਾਡੀ ਸਕੈਨਰ' ਲਗਾਏ ਜਾਣ ਦੀ ਉਮੀਦ ਹੈ। ਅਗਲੇ ਸਾਲ ਮਈ ਤੱਕ ਕੰਪਿਊਟਰ ਟੋਮੋਗ੍ਰਾਫੀ ਐਕਸ-ਰੇ ਵੀ ਲਗਾਇਆ ਜਾ ਸਕਦਾ ਹੈ। ਇਸ ਗੱਲ ਦੀ ਜਾਣਕਾਰੀ ਇਕ ਸੀਨੀਅਰ ਅਧਿਕਾਰੀ ਵਲੋਂ ਦਿੱਤੀ ਗਈ ਹੈ। ਇਸ ਮਾਮਲੇ ਦੇ ਸਬੰਧ ਵਿੱਚ ਬਿਊਰੋ ਆਫ ਸਿਵਲ ਐਵੀਏਸ਼ਨ ਸਕਿਓਰਿਟੀ (ਬੀ.ਸੀ.ਏ.ਐੱਸ.) ਦੇ ਡਾਇਰੈਕਟਰ ਜਨਰਲ ਜ਼ੁਲਫਿਕਾਰ ਹਸਨ ਨੇ ਕਿਹਾ ਕਿ ਕੁਝ ਪ੍ਰਬੰਧ ਮੁੱਦਿਆਂ ਦੇ ਕਾਰਨ ਕੁਝ ਹਵਾਈ ਅੱਡਿਆਂ 'ਤੇ 'ਫੁੱਲ-ਬਾਡੀ ਸਕੈਨਰ' ਅਤੇ 'ਸੀਟੀਐਕਸ ਸਕੈਨਰ' ਲਗਾਉਣ ਦੀ ਸਮਾਂ ਸੀਮਾ ਵਧਾ ਦਿੱਤੀ ਜਾਵੇਗੀ। 

ਇਹ ਵੀ ਪੜ੍ਹੋ - ਸੋਨਾ ਖਰੀਦਣ ਦੇ ਚਾਹਵਾਨ ਲੋਕਾਂ ਲਈ ਸੁਨਹਿਰੀ ਮੌਕਾ! ਕੀਮਤਾਂ 'ਚ ਆਈ ਭਾਰੀ ਗਿਰਾਵਟ

ਦੋਵੇਂ ਡਿਵਾਈਸਾਂ ਨੂੰ 31 ਦਸੰਬਰ ਤੱਕ ਸਥਾਪਿਤ ਕੀਤਾ ਜਾਣਾ ਸੀ। ਰਾਸ਼ਟਰੀ ਰਾਜਧਾਨੀ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ, ਹਸਨ ਨੇ ਕਿਹਾ ਕਿ ਕੁਝ ਵਿਵਸਥਾਵਾਂ ਨਾਲ ਸਬੰਧਤ ਮੁੱਦੇ ਸਨ। BCAS ਸਕੈਨਰਾਂ ਦੀ ਸਥਾਪਨਾ ਨੂੰ ਲੈ ਕੇ ਏਅਰਪੋਰਟ ਆਪਰੇਟਰਾਂ ਨਾਲ ਗੱਲਬਾਤ ਕਰ ਰਿਹਾ ਹੈ। ਉਹਨਾਂ ਨੇ ਕਿਹਾ ਕਿ, "ਸਾਨੂੰ ਮਈ ਤੱਕ ਫੁੱਲ ਬਾਡੀ ਸਕੈਨਰ ਅਤੇ ਐਕਸ-ਰੇ ਮਸ਼ੀਨ ਸਥਾਪਤ ਕਰਨ ਦੀ ਉਮੀਦ ਹੈ।" ਅਗਲੇ ਸਾਲ ਮਈ ਤੱਕ ਦਿੱਲੀ ਹਵਾਈ ਅੱਡੇ 'ਤੇ ਦੋਵੇਂ ਮਸ਼ੀਨਾਂ ਨੂੰ ਸਥਾਪਤ ਕੀਤੇ ਜਾਣ ਦੀ ਉਮੀਦ ਹੈ। 

ਇਹ ਵੀ ਪੜ੍ਹੋ - ਬੈਂਕ ਮੁਲਾਜ਼ਮਾਂ ਨੂੰ ਹੁਣ 17 ਫ਼ੀਸਦੀ ਵਧ ਕੇ ਮਿਲੇਗੀ ਤਨਖ਼ਾਹ, ਪੈਨਸ਼ਨਧਾਰਕਾਂ ਨੂੰ ਵੀ ਮਿਲੀ ਖ਼ੁਸ਼ਖ਼ਬਰੀ

ਹਸਨ ਨੇ ਕਿਹਾ ਕਿ ਬੀਸੀਏਐੱਸ ਨੇ ਹਵਾਈ ਅੱਡਿਆਂ 'ਤੇ ਕੰਪਿਊਟਰ ਟੋਮੋਗ੍ਰਾਫੀ ਤਕਨੀਕ ਨਾਲ ਲੈਸ ਸਕੈਨਰ ਲਗਾਉਣ ਦੀ ਪਿਛਲੇ ਸਾਲ ਸਿਫ਼ਾਰਸ਼ ਕੀਤੀ ਸੀ। ਸੀਟੀਐਕਸ (ਕੰਪਿਊਟਰ ਟੋਮੋਗ੍ਰਾਫੀ ਐਕਸ-ਰੇ) ਸਕੈਨਰ ਲਗਾਏ ਜਾਣ ਤੋਂ ਬਾਅਦ ਯਾਤਰੀਆਂ ਨੂੰ ਹਵਾਈ ਅੱਡਿਆਂ 'ਤੇ ਸੁਰੱਖਿਆ ਜਾਂਚ ਦੌਰਾਨ ਆਪਣੇ ਸਮਾਨ ਤੋਂ ਇਲੈਕਟ੍ਰਾਨਿਕ ਉਪਕਰਣ ਨਹੀਂ ਹਟਾਉਣੇ ਪੈਣਗੇ। ਫਿਲਹਾਲ ਹਵਾਈ ਅੱਡਿਆਂ 'ਤੇ ਸੁਰੱਖਿਆ ਜਾਂਚ ਦੌਰਾਨ ਯਾਤਰੀਆਂ ਨੂੰ ਇਲੈਕਟ੍ਰਾਨਿਕ ਵਸਤੂਆਂ ਨੂੰ ਉਤਾਰ ਕੇ ਇਕ ਵੱਖਰੀ 'ਟ੍ਰੇ' 'ਚ ਰੱਖਣਾ ਪੈਂਦਾ ਹੈ।

ਇਹ ਵੀ ਪੜ੍ਹੋ - ਪਹਿਲੀ ਵਾਰ ਐਨਾ ਮਹਿੰਗਾ ਹੋਇਆ ਸੋਨਾ, ਤੋੜੇ ਸਾਰੇ ਰਿਕਾਰਡ, ਜਾਣੋ ਤਾਜ਼ਾ ਭਾਅ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News