ਭਗੌੜੇ ਗੈਂਗਸਟਰ ਹਿਮਾਂਸ਼ੂ ਭਾਊ ਦਾ ਸਹਿਯੋਗੀ ਸਾਹਿਲ ਅਮਰੀਕਾ ’ਚ ਪੁਲਸ ਦੇ ਹੱਥੇ ਚੜ੍ਹਿਆ
Saturday, Jun 01, 2024 - 11:08 AM (IST)
ਨਵੀਂ ਦਿੱਲੀ/ਰੋਹਤਕ (ਭਾਸ਼ਾ, ਮੈਨਪਾਲ)- ਭਗੌੜੇ ਗੈਂਗਸਟਰ ਹਿਮਾਂਸ਼ੂ ਭਾਊ ਦੇ ਇਕ ਸਾਥੀ ਨੂੰ ਅਮਰੀਕਾ ਵਿਚ ਅਧਿਕਾਰੀਆਂ ਨੇ ਹਿਰਾਸਤ ਵਿਚ ਲੈ ਲਿਆ ਹੈ। ਏਜੰਸੀਆਂ ਹਿਰਾਸਤ ਵਿਚ ਲਏ ਵਿਅਕਤੀ ਨੂੰ ਭਾਰਤ ਵਾਪਸ ਲਿਆਉਣ ਲਈ ਕੋਈ ਕਦਮ ਚੁੱਕਣ ਤੋਂ ਪਹਿਲਾਂ ਉਸ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਅਧਿਕਾਰੀਆਂ ਨੇ ਕਿਹਾ ਕਿ ਇਹ ਸ਼ੱਕ ਹੈ ਕਿ ਸਾਹਿਲ ਕੁਮਾਰ ਨੂੰ ਅਮਰੀਕੀ ਅਧਿਕਾਰੀਆਂ ਨੇ ਹਿਰਾਸਤ ਵਿਚ ਲਿਆ ਹੈ ਜੋ ਵਿਦੇਸ਼ ਤੋਂ ਭਾਊ ਦੇ ਨਾਲ ਮਿਲ ਕੇ ਜਬਰੀ ਵਸੂਲੀ ਦਾ ਰੈਕੇਟ ਚਲਾਉਂਦਾ ਹੈ ਅਤੇ ਹਰਿਆਣਾ ਪੁਲਸ ਨੂੰ ਕਈ ਮਾਮਲਿਆਂ ਵਿਚ ਉਸ ਦੀ ਭਾਲ ਹੈ। ਸਾਹਿਲ ਨੇ ਭਾਰਤ ਤੋਂ ਭੱਜਣ ਲਈ ਫਰਜ਼ੀ ਪਛਾਣ ਅਤੇ ਪਤੇ ਵਾਲੇ ਪਾਸਪੋਰਟ ਦੀ ਵਰਤੋਂ ਕੀਤੀ ਸੀ। ਹਿਰਾਸਤ ਵਿਚ ਲਏ ਗਏ ਵਿਅਕਤੀ ਦੀ ਪਛਾਣ ਸਥਾਪਤ ਹੋਣ ਤੋਂ ਬਾਅਦ ਸੀ.ਬੀ.ਆਈ, ਇੰਟਰਪੋਲ ਇੰਡੀਆ ਦੇ ਰੂਪ ਵਿਚ, ਉਸਦੀ ਵਾਪਸੀ ਲਈ ਅਮਰੀਕੀ ਅਧਿਕਾਰੀਆਂ ਨਾਲ ਤਾਲਮੇਲ ਕਰੇਗੀ, ਜੋ ਕਿ ਉਸ ਦੇਸ਼ ਦੀ ਅਦਾਲਤ ਦੇ ਹੁਕਮ ਤੋਂ ਬਾਅਦ ਸੰਭਵ ਹੋਵੇਗਾ।
ਸਾਹਿਲ ਕੁਮਾਰ ਦੇ ਵਿਰੁੱਧ ਇਕ ਇੰਟਰਪੋਲ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਹੈ, ਜੋ ਸਾਰੇ 196 ਮੈਂਬਰ ਦੇਸ਼ਾਂ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਕਿਸੇ ਭਗੌੜੇ ਨੂੰ ਉਨ੍ਹਾਂ ਦੇ ਅਧਿਕਾਰ ਖੇਤਰ ਵਿਚ ਦੇਖੇ ਜਾਣ ’ਤੇ ਹਿਰਾਸਤ ਵਿਚ ਲੈਣ ਦੀ ਬੇਨਤੀ ਕਰਦਾ ਹੈ। ਫਿਰ ਸੂਚਨਾ ਉਸ ਮੈਂਬਰ ਦੇਸ਼ ਨੂੰ ਦਿੱਤੀ ਜਾਂਦਾ ਹੈ ਜਿਸਨੇ ਨੋਟਿਸ ਜਾਰੀ ਕਰਨ ਦੀ ਬੇਨਤੀ ਕੀਤੀ ਹੁੰਦੀ ਹੈ। ਇਸ ਪ੍ਰਕਿਰਿਆ ਤੋਂ ਬਾਅਦ ਕਾਨੂੰਨੀ ਰਸਮੀ ਕਾਰਵਾਈਆਂ ਤੋਂ ਬਾਅਦ, ਦੋਸ਼ੀ ਦੀ ਹਵਾਲਗੀ ਜਾਂ ਉਸ ਨੂੰ ਉਸ ਦੇ ਦੇਸ਼ ਵਾਪਸ ਭੇਜਣ ਦੀ ਕਾਰਵਾਈ ਕੀਤੀ ਜਾਂਦੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8