''ਮੈਂ ਭਗੌੜਾ ਨਹੀਂ, ਮੈਨੂੰ ਚੋਰ ਕਹਿਣਾ ਗਲਤ'', ਮਾਲਿਆ ਨੇ ਕਿਹਾ- ਜੇਤਲੀ ਨੂੰ ਦੱਸ ਕੇ ਗਿਆ ਸੀ

Friday, Jun 06, 2025 - 11:18 PM (IST)

''ਮੈਂ ਭਗੌੜਾ ਨਹੀਂ, ਮੈਨੂੰ ਚੋਰ ਕਹਿਣਾ ਗਲਤ'', ਮਾਲਿਆ ਨੇ ਕਿਹਾ- ਜੇਤਲੀ ਨੂੰ ਦੱਸ ਕੇ ਗਿਆ ਸੀ

ਨਵੀਂ ਦਿੱਲੀ- ਮੈਂ 2 ਮਾਰਚ 2016 ਨੂੰ ਜਨੇਵਾ ਵਿਚ ਐੱਫ. ਆਈ. ਏ. ਮੀਟਿੰਗ ਲਈ ਲੰਡਨ ਜਾ ਰਿਹਾ ਸੀ। ਮੈਂ ਤਤਕਾਲੀ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਦੱਸਿਆ ਕਿ ਮੈਂ ਜਾ ਰਿਹਾ ਹਾਂ ਪਰ ਪਾਸਪੋਰਟ ਰੱਦ ਹੋਣ ਕਾਰਨ ਮੈਂ ਲੰਡਨ ਵਿਚ ਹੀ ਫਸ ਗਿਆ। ਮੈਂ ਭਗੌੜਾ ਨਹੀਂ, ਇਹ ਕੋਈ ਭੱਜਣ ਦੀ ਯੋਜਨਾ ਨਹੀਂ ਸੀ। ਮੈਨੂੰ ਚੋਰ ਕਹਿਣਾ ਗਲਤ ਹੈ।ਇਹ ਕਹਿਣਾ ਹੈ ਕਿ ਕਾਰੋਬਾਰੀ ਵਿਜੇ ਮਾਲਿਆ ਦਾ ਜੋ 6200 ਕਰੋੜ ਰੁਪਏ ਦੇ ਬੈਂਕ ਲੋਨ ਫਰਾਡ ਮਾਮਲੇ ਵਿਚ ਘਿਰਿਆ ਹੋਇਆ ਹੈ। ਹਾਲਾਂਕਿ, ਵਿਆਜ ਅਤੇ ਹੋਰ ਖਰਚਿਆਂ ਸਮੇਤ ਇਹ ਰਕਮ ਲੱਗਭਗ 9000 ਕਰੋੜ ਬਣਦੀ ਹੈ। ਇਸ ਤੋਂ ਇਲਾਵਾ ਆਈ. ਡੀ. ਬੀ. ਆਈ. ਬੈਂਕ ਤੋਂ 900 ਕਰੋੜ ਦੇ ਲੋਨ ਡਿਫਾਲਟ ਦਾ ਮਾਮਲਾ ਵੀ ਦਰਜ ਹੈ। 9 ਸਾਲ ਤੱਕ ਮੀਡੀਆ ਤੋਂ ਦੂਰੀ ਬਣਾਈ ਰੱਖਣ ਤੋਂ ਬਾਅਦ, ਮਾਲਿਆ ਨੇ ਹਾਲ ਹੀ ਵਿਚ ਯੂਟਿਊਬਰ ਰਾਜ ਸ਼ਮਾਨੀ ਦੇ ਪਾਡਕਾਸਟਰ ਵਿਚ ਆਪਣੀ ਚੁੱਪ ਤੋੜੀ। ਇਸ 4 ਘੰਟੇ ਦੀ ਗੱਲਬਾਤ ਵਿਚ ਉਸਨੇ ਆਪਣੀ ਜ਼ਿੰਦਗੀ, ਬਿਜਨੈੱਸ, ਕਿੰਗਫਿਸ਼ਰ ਏਅਰਲਾਈਨਜ਼ ਦੇ ਪਤਨ, ਮੁਲਾਜ਼ਮਾਂ ਦੀ ਬਕਾਇਆ ਤਨਖਾਹ ਅਤੇ ਕਾਨੂੰਨੀ ਲੜਾਈ ’ਤੇ ਖੁੱਲ੍ਹਕੇ ਗੱਲ ਕੀਤੀ।

ਮਾਲਿਆ ਦੇ ਬਿਆਨ ’ਤੇ ਕਾਂਗਰਸ ਨੇ ਮੋਦੀ ਸਰਕਾਰ ’ਤੇ ਕੱਸਿਆ ਵਿਅੰਗ
ਕਾਂਗਰਸ ਨੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਵਿਜੇ ਮਾਲਿਆ ਦੇ ਉਸ ਬਿਆਨ ਨੂੰ ਲੈ ਕੇ ਵਿਅੰਗ ਕੱਸਿਆ ਕਿ ਉਹ 2016 ਵਿਚ ਤਤਕਾਲੀ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਸੂਚਿਤ ਕਰਨ ਤੋਂ ਬਾਅਦ ਦੇਸ਼ ਛੱਡ ਕੇ ਭੱਜ ਗਿਆ ਸੀ। ਕਾਂਗਰਸ ਨੇ ਕਿਹਾ ਕਿ ਨਰਿੰਦਰ ਦਾ ਪੂਰਾ ਸਿਸਟਮ ਹੀ ਸਰੰਡਰ ਨਿਕਲਿਆ। ਕਾਂਗਰਸ ਨੇ ਇਹ ਵੀ ਕਿਹਾ ਕਿ ਮੋਦੀ ਸਰਕਾਰ ਦਾ ‘ਪਕੌੜਾ ਅਰਥਸ਼ਾਸਤਰ’ ‘ਭਗੌੜਾ ਅਰਥਸ਼ਾਸਤਰ’ ਵਿਚ ਤਬਦੀਲ ਹੋ ਗਿਆ ਹੈ। ਪ੍ਰਧਾਨ ਮੰਤਰੀ ਨੇ 2018 ਵਿਚ ਕਥਿਤ ਤੌਰ ’ਤੇ ਕਿਹਾ ਸੀ ਕਿ ‘ਪਕੌੜੇ’ ਵੇਚਣਾ ਵੀ ਰੋਜ਼ਗਾਰ ਹੁੰਦਾ ਹੈ। ਇਸ ਬਿਆਨ ਨੂੰ ਲੈ ਕੇ ਕਾਂਗਰਸ ਜ਼ਿਆਦਾਤਰ ‘ਪਕੌੜਾ ਅਰਥਸ਼ਾਸਤਰ’ ਸ਼ਬਦ ਦੀ ਵਰਤੋਂ ਕਰ ਕੇ ਸਰਕਾਰ ’ਤੇ ਵਿਅੰਗ ਕਰਦੀ ਰਹਿੰਦੀ ਹੈ।
 


author

Hardeep Kumar

Content Editor

Related News