ਉਡਾਣ ਦੌਰਾਨ ਭਾਰਤੀ ਹਵਾਈ ਫੌਜ ਦੇ ਜਹਾਜ਼ ਤੇਜਸ ਦਾ ਡਿੱਗਿਆ ਫਿਊਲ ਟੈਂਕ
Tuesday, Jul 02, 2019 - 11:43 AM (IST)

ਚੇਨਈ—ਤਾਮਿਲਨਾਡੂ 'ਚ ਅੱਜ ਭਾਵ ਮੰਗਲਵਾਰ ਨੂੰ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਭਾਰਤੀ ਹਵਾਈ ਫੌਜ ਦੇ ਹਲਕੇ ਲੜਾਕੂ ਜਹਾਜ਼ ਤੇਜਸ ਦਾ ਫਿਊਲ ਟੈਂਕ ਸੁਲੂਰ ਏਅਰਬੇਸ ਦੇ ਨੇੜੇ ਖੇਤਾਂ 'ਚ ਡਿੱਗ ਪਿਆ। ਇਹ ਹਾਦਸਾ ਉਡਾਣ ਦੇ ਦੌਰਾਨ ਵਾਪਰਿਆਂ ਅਤੇ ਤਰੁੰਤ ਬਾਅਦ ਜਹਾਜ਼ ਸੁਰੱਖਿਅਤ ਲੈਂਡਿੰਗ ਕਰ ਗਿਆ ਫਿਲਹਾਲ ਹਾਦਸੇ ਦੌਰਾਨ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।