ਦਿੱਲੀ-NCR ਅਤੇ ਮੁੰਬਈ ’ਚ ਹੋਵੇਗੀ ਈਂਧਣ ਦੀ ਹੋਮ ਡਿਲਿਵਰੀ
Wednesday, Mar 24, 2021 - 01:52 AM (IST)

ਮੁੰਬਈ–ਐਪ ਆਧਾਰਿਤ ਡੋਰ-ਟੂ-ਡੋਰ ਈਂਧਨ ਡਿਲਿਵਰੀ ਸੇਵਾ ਦੇਣ ਲਈ ‘ਦਿ ਫਿਊਲ ਡਿਲਿਵਰੀ’ ਭਾਰਤ ’ਚ ਦਿੱਲੀ-ਐੱਨ. ਸੀ. ਆਰ. ਅਤੇ ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਤੋਂ ਸ਼ੁਰੂਆਤ ਕਰਨ ਲਈ ਤਿਆਰ ਹੈ। ਨਵੀਂ ਸ਼ੁਰੂਆਤ ਕਰਦੇ ਹੋਏ ਮੁੰਬਈ ਸਥਿਤ ਆਰ. ਐੱਸ. ਟੀ. ਫਿਊਲ ਡਿਲਿਵਰੀ ਪ੍ਰਾਈਵੇਟ ਲਿਮਟਿਡ ਦਾ ਟੀਚਾ ਦੇਸ਼ ’ਚ ਈਂਧਨ ਡਿਲਿਵਰੀ ਅਤੇ ਖਪਤ ਦ੍ਰਿਸ਼ ਨੂੰ ਬਦਲਣਾ ਹੈ ਅਤੇ ਖਪਤਕਾਰਾਂ ਦੇ ਨਾਲ-ਨਾਲ ਨਿਰਮਾਣ ਅਤੇ ਲਾਜਿਸਟਿਕ ਕੰਪਨੀਆਂ ਵਰਗੇ ਵੱਡੇ ਪੈਮਾਨੇ ’ਤੇ ਗਾਹਕਾਂ ਨੂੰ ਸੰਪੰਨ ਬਣਾਉਣਾ ਹੈ।
ਇਹ ਵੀ ਪੜ੍ਹੋ -ਪਾਜ਼ੇਟਿਵ ਖਬਰ- ਕੋਰੋਨਾ ਮਹਾਮਾਰੀ ਦੌਰਾਨ ਫਾਸੂਲੋ ਨੇ ਇਸ ਪਲੇਟਫਾਰਮ ਰਾਹੀਂ ਕਮਾਏ 3,78,000 ਡਾਲਰ
‘ਦਿ ਫਿਊਲ ਡਿਲਿਵਰੀ’ ਦੇ ਸੰਸਥਾਪਕ ਅਤੇ ਸੀ. ਈ. ਓ. ਰਕਸ਼ਿਤ ਮਾਥੁਰ ਦਾ ਕਹਿਣਾ ਹੈ ਕਿ ਅਸੀਂ ਮੁੱਖ ਰੂਪ ਨਾਲ ਰਿਅਲ ਅਸਟੇਟ, ਹਸਪਤਾਲਾਂ, ਕਾਰਪੋਰੇਟ ਦਫਤਰ, ਸਕੂਲਾਂ ਅਤੇ ਸੰਸਥਾਨਾਂ, ਬੈਂਕਾਂ, ਸ਼ਾਪਿੰਗ ਮਾਲ, ਗੋਦਾਮਾਂ, ਟ੍ਰਾਂਸਪੋਰਟੇਸ਼ਨ ਅਤੇ ਲਾਜਿਸਟਿਕ ਅਤੇ ਖੇਤੀ ਵਰਗੇ ਖੇਤਰਾਂ ’ਚ ਈਂਧਨ ਦੀ ਹੋਮ ਡਿਲਿਵਰੀ ਲਈ ਇਕ ਵੱਡੀ ਸਮਰੱਥਾ ਦੇਖਦੇ ਹਾਂ। ਤੇਲ ਮਾਰਕੀਟਿੰਗ ਕੰਪਨੀਆਂ ਦਾ ਅਨੁਮਾਨ ਹੈ ਕਿ ਆਉਣ ਵਾਲੇ 12 ਤੋਂ 18 ਮਹੀਨਿਆਂ ’ਚ ਬਾਜ਼ਾਰ ਦਾ ਭਾਅ 2,000 ਕਰੋੜ ਰੁਪਏ ਤੱਕ ਹੋ ਸਕਦਾ ਹੈ। ਗਾਹਕ ਆਪਣੇ ਸਮਾਰਟਫੋਨ ’ਚ ਕੰਪਨੀ ਦੇ ਮੋਬਾਈਲ ਐਪ ਨੂੰ ਡਾਊਨਲੋਡ ਕਰ ਕੇ ਫਿਊਲ ਆਰਡਰ ਕਰ ਸਕਦੇ ਹਨ।
ਇਹ ਵੀ ਪੜ੍ਹੋ -EU ਨੇ ਟੀਕੇ ਦੇ ਉਤਪਾਦਨ 'ਚ ਕਮੀ 'ਤੇ ਐਸਟ੍ਰਾਜੇਨੇਕਾ ਦੀ ਕੀਤੀ ਆਲੋਚਨਾ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।