ਤਿਉਹਾਰਾਂ ਦਰਮਿਆਨ FSSAI ਦਾ ਵੱਡਾ ਖੁਲਾਸਾ: KFC, McDonald’s ਸਮੇਤ 12 ਮਸ਼ਹੂਰ ਰੈਸਟੋਰੈਂਟਾਂ ਦੇ ਸੈਂਪਲ ਫੇਲ੍ਹ!
Monday, Oct 20, 2025 - 12:08 PM (IST)

ਬਿਜ਼ਨੈੱਸ ਡੈਸਕ - ਆਮ ਤੌਰ ਪੈਸੇ ਵਾਲੇ ਲੋਕ ਖਾਣ-ਪੀਣ ਦੇ ਵੱਡੇ ਬ੍ਰਾਂਡਾਂ ਦੀ ਵਸਤੂਆਂ ਨੂੰ ਹੀ ਅਹਿਮੀਅਤ ਦਿੰਦੇ ਹਨ ਅਤੇ ਇਸ ਲਈ ਜ਼ਿਆਦਾ ਕੀਮਤ ਵੀ ਚੁਕਾਉਂਦੇ ਹਨ। ਪਰ ਅਸਲੀਅਤ ਕੁਝ ਹੋਰ ਹੀ ਹੈ। FSSAI ਦੀ ਰਿਪੋਰਟ ਵਿੱਚ ਇਨ੍ਹਾਂ ਰੈਸਟੋਰੈਂਟ ਵਿਚ ਬਾਸੀ ਮਟਨ, ਬੈਕਟੀਰੀਆ ਅਤੇ ਮਿਲਾਵਟ ਵਰਗੀਆਂ ਬੇਨਿਯਮੀਆਂ ਦੀ ਜਾਂਚ ਕੀਤੀ ਗਈ ਹੈ। ਕਾਰਵਾਈ ਤੋਂ ਬਾਅਦ ਦਸਤਰਖਵਾਨ ਰੈਸਟੋਰੈਂਟ ਸੀਲ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਨਵਾਂ Cheque Clearing System ਫ਼ੇਲ!, Bounce ਹੋ ਰਹੇ ਚੈੱਕ, ਗਾਹਕਾਂ 'ਚ ਮਚੀ ਹਾਹਾਕਾਰ
ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਲੋਕਾਂ ਦੇ ਪਸੰਦਿਦਾ ਬ੍ਰਾਂਡਿਡ ਫਾਸਟ ਫੂਡ ਰੈਸਟੋਰੈਂਟਾਂ ਅਤੇ ਮਿਠਾਈ ਦੀਆਂ ਦੁਕਾਨਾਂ ਦੀ ਅਸਲੀਅਤ ਖੁਰਾਕ ਸੁਰੱਖਿਆ ਵਿਭਾਗ (Food Safety Department) ਦੀ ਹਾਲੀਆ ਜਾਂਚ ਵਿੱਚ ਸਾਹਮਣੇ ਆਈ ਹੈ।
ਵਿਭਾਗ ਵੱਲੋਂ ਸ਼ਹਿਰ ਦੇ 12 ਪ੍ਰਮੁੱਖ ਫੂਡ ਬ੍ਰਾਂਡਾਂ ਤੋਂ ਲਏ ਗਏ ਕੁੱਲ 36 ਸੈਂਪਲਾਂ ਵਿੱਚੋਂ ਜ਼ਿਆਦਾਤਰ ਗੁਣਵੱਤਾ ਮਾਪਦੰਡਾਂ (quality standards) 'ਤੇ ਖਰੇ ਨਹੀਂ ਉੱਤਰੇ। ਜਾਂਚ ਰਿਪੋਰਟ ਵਿੱਚ ਬਾਸੀ ਸਮੱਗਰੀ, ਬੈਕਟੀਰੀਆ ਦੀ ਮੌਜੂਦਗੀ, ਮਿਲਾਵਟੀ ਉਤਪਾਦ ਅਤੇ ਸਾਫ਼-ਸਫ਼ਾਈ ਵਿੱਚ ਵੱਡੀ ਲਾਪਰਵਾਹੀ ਦੇਖੀ ਗਈ ਹੈ।
ਇਹ ਵੀ ਪੜ੍ਹੋ : ਸੋਨੇ ’ਚ ਤੂਫਾਨੀ ਤੇਜ਼ੀ, ਤਿਉਹਾਰਾਂ ਦਰਮਿਆਨ ਸਿਰਫ਼ ਇਕ ਹਫ਼ਤੇ ’ਚ 8 ਫ਼ੀਸਦੀ ਵਧ ਗਈਆਂ ਕੀਮਤਾਂ
ਨਾਮਚੀਨ ਬ੍ਰਾਂਡ ਅਤੇ ਖਾਮੀਆਂ:
• KFC (ਸਹਾਰਾਗੰਜ): ਖੁਲਾਸਾ ਹੋਇਆ ਕਿ ਇੱਥੇ ਪੁਰਾਣੇ ਤੇਲ ਨੂੰ ਵਾਰ-ਵਾਰ ਇਸਤੇਮਾਲ ਕਰਕੇ ਤਲਿਆ ਹੋਇਆ ਖਾਣਾ ਪਰੋਸਿਆ ਜਾ ਰਿਹਾ ਸੀ।
• McDonald’s (ਹਜ਼ਰਤਗੰਜ): ਤਲੇ ਹੋਏ (fried) ਪਦਾਰਥਾਂ ਵਿੱਚ ਸਿੰਥੈਟਿਕ ਰੰਗ (synthetic color) ਦੀ ਮਿਲਾਵਟ ਪਾਈ ਗਈ, ਜੋ ਸਿਹਤ ਲਈ ਬੇਹੱਦ ਨੁਕਸਾਨਦੇਹ ਹੈ।
• ਦਸਤਰਖਵਾਨ (ਹਜ਼ਰਤਗੰਜ): ਇਸ ਰੈਸਟੋਰੈਂਟ ਵਿੱਚ ਬਾਸੀ ਮਟਨ ਅਤੇ ਬਦਬੂਦਾਰ ਗ੍ਰੇਵੀ ਮਿਲਣ ਕਾਰਨ ਦੁਕਾਨ ਨੂੰ ਤੁਰੰਤ ਸੀਲ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਅਜੇ ਨਹੀਂ ਲੱਗੇਗੀ ਸੋਨੇ-ਚਾਂਦੀ ਦੀਆਂ ਕੀਮਤਾਂ 'ਤੇ ਬ੍ਰੇਕ! ਇਸ ਪੱਧਰ 'ਤੇ ਜਾਣਗੀਆਂ ਕੀਮਤਾਂ
• Burger King: ਮੇਓਨੀਜ਼ (Mayonnaise) ਦੇ ਸੈਂਪਲ ਵਿੱਚ ਬੈਕਟੀਰੀਆ ਦੀ ਮੌਜੂਦਗੀ ਦੀ ਪੁਸ਼ਟੀ ਹੋਈ.
• Domino’s: ਇਸ ਬ੍ਰਾਂਡ ਨੇ ਐਕਸਪਾਇਰੀ ਡੇਟ (expiry date) ਉੱਤੇ ਨਵਾਂ ਸਟਿੱਕਰ ਚਿਪਕਾ ਕੇ ਗਾਹਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ।
• Pizza Hut: ਸੌਸ ਵਿੱਚ ਗੈਰ-ਖੁਰਾਕੀ-ਗ੍ਰੇਡ (non-food grade) ਸਮੱਗਰੀ ਦੀ ਵਰਤੋਂ ਪਾਈ ਗਈ।
• Barista: ਕੌਫੀ ਵਿੱਚ ਵਰਤੀ ਜਾਣ ਵਾਲੀ ਬਰਫ਼ ਵਿੱਚ ਵੀ ਬੈਕਟੀਰੀਆ ਪਾਏ ਗਏ।
• Haldiram’s: ਨਮਕੀਨ ਬਣਾਉਣ ਲਈ ਘਟੀਆ ਗੁਣਵੱਤਾ ਵਾਲੇ ਤੇਲ ਦੀ ਵਰਤੋਂ ਕੀਤੀ ਗਈ।
ਇਹ ਵੀ ਪੜ੍ਹੋ : ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਤੋੜੇ ਪਿਛਲੇ ਸਾਰੇ ਰਿਕਾਰਡ, 10g Gold ਦੇ ਭਾਅ ਜਾਣ ਰਹਿ ਜਾਓਗੇ ਹੈਰਾਨ
• ਛੱਪਨ ਭੋਗ: ਇਸ ਮਿਠਾਈ ਦੀ ਦੁਕਾਨ ਦੇ ਮਾਵੇ (milk solids) ਵਿੱਚ ਮਿਲਾਵਟ ਦੀ ਪੁਸ਼ਟੀ ਹੋਈ ਹੈ ਅਤੇ ਜਾਂਚ ਅਜੇ ਜਾਰੀ ਹੈ।
• Wow Momo: ਮੋਮੋ ਦੇ ਪਾਣੀ ਤੋਂ ਬਦਬੂ ਆਉਣ ਅਤੇ ਸਫ਼ਾਈ ਦੀ ਕਮੀ ਦੇ ਕਾਰਨ ਨੋਟਿਸ ਜਾਰੀ ਕੀਤਾ ਗਿਆ।
ਖੁਰਾਕ ਸੁਰੱਖਿਆ ਵਿਭਾਗ ਨੇ ਇਨ੍ਹਾਂ ਸਾਰੇ ਅਦਾਰਿਆਂ ਨੂੰ ਨੋਟਿਸ ਭੇਜ ਦਿੱਤੇ ਹਨ ਅਤੇ ਕਈਆਂ ਵਿਰੁੱਧ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਵਿਭਾਗ ਨੇ ਖਪਤਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਸ਼ੱਕੀ ਖਾਣ-ਪੀਣ ਵਾਲੀ ਸਮੱਗਰੀ ਬਾਰੇ ਤੁਰੰਤ ਜਾਣਕਾਰੀ ਦੇਣ ਅਤੇ ਆਪਣੀ ਖੁਰਾਕ ਵਿੱਚ ਸਾਵਧਾਨੀ ਵਰਤਣ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8