ਫੂਡ ਸੇਫਟੀ ਅਥਾਰਟੀ 'ਚ ਨਿਕਲੀ ਭਰਤੀ, ਜਲਦੀ ਕਰੋ ਅਪਲਾਈ

Saturday, Jul 06, 2024 - 12:06 PM (IST)

ਨਵੀਂ ਦਿੱਲੀ- ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (FSSAI) 'ਚ ਨੌਕਰੀ ਪ੍ਰਾਪਤ ਕਰਨ ਦਾ ਸੁਪਨਾ ਦੇਖ ਰਹੇ ਨੌਜਵਾਨਾਂ ਲਈ ਚੰਗੀ ਖ਼ਬਰ ਹੈ। FSSAI ਨੇ ਗਰੁੱਪ A ਅਤੇ B ਪੱਧਰ ਦੀਆਂ ਅਸਾਮੀਆਂ ਜਾਰੀ ਕੀਤੀਆਂ ਹਨ। ਇਸ ਨੌਕਰੀ ਲਈ ਅਰਜ਼ੀ ਦੀ ਪ੍ਰਕਿਰਿਆ ਅਧਿਕਾਰਤ ਵੈੱਬਸਾਈਟ www.fssai.gov.in 'ਤੇ ਵੀ ਸ਼ੁਰੂ ਹੋ ਗਈ ਹੈ। ਉਮੀਦਵਾਰ 29 ਜੁਲਾਈ 2024 ਤੱਕ ਅਪਲਾਈ ਕਰ ਸਕਦੇ ਹਨ। ਇਸ ਤੋਂ ਬਾਅਦ ਐਪਲੀਕੇਸ਼ਨ ਵਿੰਡੋ ਬੰਦ ਹੋ ਜਾਵੇਗੀ।

ਯੋਗਤਾ

ਅਸਿਸਟੈਂਟ ਡਾਇਰੈਕਟਰ ਦੇ ਅਹੁਦੇ 'ਤੇ ਅਪਲਾਈ ਕਰਨ ਲਈ ਉਮੀਦਵਾਰਾਂ ਕੋਲ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਬੈਚਲਰ ਦੀ ਡਿਗਰੀ ਹੋਣੀ ਚਾਹੀਦੀ ਹੈ। ਨਾਲ ਹੀ ਕਿਸੇ ਕੋਲ ਪ੍ਰਸ਼ਾਸਨਿਕ, ਵਿੱਤ, ਮਨੁੱਖੀ, ਸਰੋਤ, ਵਿਕਾਸ ਆਦਿ ਨੂੰ ਸੰਭਾਲਣ ਵਿਚ 6 ਸਾਲਾਂ ਦਾ ਤਜ਼ਰਬਾ ਹੋਣਾ ਚਾਹੀਦਾ ਹੈ। ਪ੍ਰਸ਼ਾਸਨਿਕ ਅਧਿਕਾਰੀ ਦੇ ਅਹੁਦੇ ਲਈ ਵੀ ਉਮੀਦਵਾਰਾਂ ਦਾ ਗ੍ਰੈਜੂਏਟ ਹੋਣਾ ਜ਼ਰੂਰੀ ਹੈ। ਇਸ ਵਿਚ ਤਿੰਨ ਸਾਲ ਦਾ ਤਜ਼ਰਬਾ ਜ਼ਰੂਰੀ ਹੈ।

ਕਿੰਨੀਆਂ ਅਸਾਮੀਆਂ ਖਾਲੀ ਹਨ

FSSAI ਦੀ ਇਸ ਅਸਾਮੀ ਰਾਹੀਂ ਅਸਿਸਟੈਂਟ ਡਾਇਰੈਕਟਰ ਅਤੇ ਪ੍ਰਸ਼ਾਸਨਿਕ ਅਧਿਕਾਰੀ ਦੀਆਂ ਅਸਾਮੀਆਂ ਭਰੀਆਂ ਜਾਣਗੀਆਂ। ਇਹ ਦੋਵੇਂ ਅਸਾਮੀਆਂ ਗਰੁੱਪ ਏ ਅਤੇ ਬੀ ਅਧਿਕਾਰੀ ਪੱਧਰ ਦੀਆਂ ਹਨ। ਉਮੀਦਵਾਰ ਹੇਠਾਂ ਖਾਲੀ ਅਸਾਮੀਆਂ ਦੇ ਵੇਰਵੇ ਦੇਖ ਸਕਦੇ ਹਨ।

ਅਸਿਸਟੈਂਟ ਡਾਇਰੈਕਟਰ ਦੀਆਂ 5 ਅਸਾਮੀਆਂ
ਪ੍ਰਸ਼ਾਸਨਿਕ ਅਧਿਕਾਰੀ ਦੀਆਂ 6 ਅਸਾਮੀਆਂ

ਇਸ ਪਤੇ 'ਤੇ ਭੇਜਣਾ ਹੈ ਫਾਰਮ

ਇਸ ਭਰਤੀ ਵਿਚ ਉਮੀਦਵਾਰਾਂ ਨੂੰ ਆਖਰੀ ਤਾਰੀਖ਼ ਤੋਂ ਪਹਿਲਾਂ ਬਿਨੈ-ਪੱਤਰ ਦੀ ਹਾਰਡ ਕਾਪੀ ਦਫ਼ਤਰ ਨੂੰ ਭੇਜਣੀ ਪਵੇਗੀ। ਜਿਸ ਵਿਚ ਯੋਗਤਾ ਨਾਲ ਸਬੰਧਤ ਸਾਰੇ ਜ਼ਰੂਰੀ ਦਸਤਾਵੇਜ਼ਾਂ ਦੀਆਂ ਫੋਟੋ ਕਾਪੀਆਂ ਹੋਣੀਆਂ ਚਾਹੀਦੀਆਂ ਹਨ। ਪਤਾ: ਅਸਿਸਟੈਂਟ ਡਾਇਰੈਕਟਰ, FSSI ਹੈੱਡਕੁਆਰਟਰ, ਤੀਜੀ ਮੰਜ਼ਿਲ, FDA ਭਵਨ, ਕੋਟਲਾ ਰੋਡ, ਨਵੀਂ ਦਿੱਲੀ। ਭਰਤੀ ਨਾਲ ਸਬੰਧਤ ਕਿਸੇ ਵੀ ਜਾਣਕਾਰੀ ਲਈ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਸਕਦੇ ਹਨ।

ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


 


Tanu

Content Editor

Related News