FSSAI ਨੇ Gemini Edibles , Bigbasket ਤੇ FlipKart ਨੂੰ ਜਾਰੀ ਕੀਤੇ ਨੋਟਿਸ

Friday, Oct 16, 2026 - 06:34 PM (IST)

FSSAI ਨੇ Gemini Edibles , Bigbasket ਤੇ FlipKart ਨੂੰ ਜਾਰੀ ਕੀਤੇ ਨੋਟਿਸ

ਬਿਜ਼ਨੈੱਸ ਡੈਸਕ - ਫੂਡ ਰੈਗੂਲੇਟਰ FSSAI ਨੇ ਹੈਦਰਾਬਾਦ ਸਥਿਤ ਜੈਮਿਨੀ ਐਡੀਬਲਜ਼ ਐਂਡ ਫੈਟਸ ਇੰਡੀਆ ਲਿਮਟਿਡ, ਬਿਗਬਾਸਕੇਟ ਅਤੇ ਫਲਿੱਪਕਾਰਟ ਨੂੰ ਸਿਹਤ ਲਾਭਾਂ ਬਾਰੇ ਗੁੰਮਰਾਹਕੁੰਨ ਦਾਅਵਿਆਂ ਦੇ ਖਾਣ ਵਾਲੇ ਤੇਲ ਵੇਚਣ ਲਈ ਨੋਟਿਸ ਜਾਰੀ ਕੀਤੇ ਹਨ। ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ਼ ਇੰਡੀਆ (FSSAI) ਨੇ ਸ਼ੁੱਕਰਵਾਰ ਨੂੰ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਉਸਨੇ ਜੈਮਿਨੀ ਐਡੀਬਲਜ਼ ਐਂਡ ਫੈਟਸ ਇੰਡੀਆ, ਇਨੋਵੇਟਿਵ ਰਿਟੇਲ ਕੰਸੈਪਟਸ (BigBasket) ਅਤੇ ਫਲਿੱਪਕਾਰਟ ਇੰਡੀਆ ਨੂੰ "ਫ੍ਰੀਡਮ ਕੁਕਿੰਗ ਰਾਈਸ ਬ੍ਰੈਨ ਆਇਲ" ਬਾਰੇ ਗੁੰਮਰਾਹਕੁੰਨ ਦਾਅਵੇ ਕਰਨ ਕਾਰਨ ਨੋਟਿਸ ਜਾਰੀ ਕੀਤੇ ਹਨ। ਰੈਗੂਲੇਟਰ ਅਨੁਸਾਰ ਚੌਲਾਂ ਦੇ (ਛਾਣ ਭਾਵ ਛਿਲਕੇ) ਵਾਲੇ ਤੇਲ ਨੂੰ ਈ-ਕਾਮਰਸ ਪਲੇਟਫਾਰਮਾਂ ਅਤੇ ਸੋਸ਼ਲ ਮੀਡੀਆ 'ਤੇ ਕੋਲੈਸਟ੍ਰੋਲ ਨੂੰ ਸੁਧਾਰਨ ਅਤੇ 10,000 ਤੋਂ ਵਧ ਪੀਪੀਐਮ ਕੁਦਰਤੀ ਓਰੀਜ਼ਾਨੋਲ" ਵਰਗੇ ਦਾਅਵਿਆਂ ਨਾਲ ਪ੍ਰਚਾਰਿਆ ਗਿਆ ਸੀ।

ਇਹ ਵੀ ਪੜ੍ਹੋ : ਤਿਉਹਾਰੀ ਸੀਜ਼ਨ 'ਚ Google Pay ਦਾ ਵੱਡਾ ਤੋਹਫ਼ਾ, ਇਨ੍ਹਾਂ ਯੂਜ਼ਰਜ਼ ਨੂੰ ਮਿਲੇਗੀ ਖ਼ਾਸ ਆਫ਼ਰਸ

FSSAI ਨੇ ਕਿਹਾ, "ਕੋਲੇਸਟ੍ਰੋਲ ਅਤੇ ਦਿਲ ਦੀ ਸਿਹਤ ਨਾਲ ਸਬੰਧਤ ਦਾਅਵੇ ਇਸ਼ਤਿਹਾਰਾਂ ਅਤੇ ਦਾਅਵਿਆਂ ਦੇ ਨਿਯਮਾਂ, 2018 ਦੇ ਤਹਿਤ ਖਾਣ ਵਾਲੇ ਬਨਸਪਤੀ ਤੇਲ (ਰਾਈਸ ਬ੍ਰੈਨ ਆਇਲ) ਲਈ ਆਗਿਆ ਪ੍ਰਾਪਤ ਦਾਅਵਿਆਂ ਵਿਚ ਸ਼ਾਮਲ ਨਹੀਂ ਪਾਏ ਗਏ।" ਇਸ ਤੋਂ ਇਲਾਵਾ, ਜੈਮਿਨੀ ਐਡੀਬਲਜ਼ ਐਂਡ ਫੈਟਸ ਇੰਡੀਆ ਨੂੰ ਆਪਣੀ ਈ-ਕਾਮਰਸ ਵੈੱਬਸਾਈਟ ਰਾਹੀਂ ਭੋਜਨ ਉਤਪਾਦ ਵੇਚਦੇ ਹੋਏ ਪਾਇਆ ਗਿਆ, ਹਾਲਾਂਕਿ ਉਹ ਈ-ਕਾਮਰਸ ਗਤੀਵਿਧੀਆਂ ਨੂੰ ਕਵਰ ਕਰਨ ਵਾਲਾ ਇੱਕ ਵੈਧ ਕੇਂਦਰੀ ਲਾਇਸੈਂਸ ਪੇਸ਼ ਕਰਨ ਵਿੱਚ ਅਸਫਲ ਰਿਹਾ। 

ਇਹ ਵੀ ਪੜ੍ਹੋ : 15 ਤੋਂ 30 ਅਕਤੂਬਰ ਤੱਕ ਕਈ ਦਿਨਾਂ ਲਈ ਬੰਦ ਰਹਿਣਗੇ Bank; ਵੇਖੋ ਛੁੱਟੀਆਂ ਦੀ ਸੂਚੀ

FSSAI ਨੇ ਇਨ੍ਹਾਂ ਫੂਡ ਬਿਜ਼ਨਸ ਆਪਰੇਟਰਾਂ (FBOs) ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ ਜਿਸ ਵਿੱਚ ਪੁੱਛਿਆ ਗਿਆ ਹੈ ਕਿ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਦੇ ਤਹਿਤ ਉਨ੍ਹਾਂ ਵਿਰੁੱਧ ਕਾਰਵਾਈ ਕਿਉਂ ਨਾ ਕੀਤੀ ਜਾਵੇ। ਰੈਗੂਲੇਟਰ ਨੇ ਗੰਭੀਰ ਬੇਨਿਯਮੀਆਂ ਕਾਰਨ DNV ਫੂਡ ਪ੍ਰੋਡਕਟਸ ਲਿਮਟਿਡ ਦਾ ਲਾਇਸੈਂਸ ਵੀ ਮੁਅੱਤਲ ਕਰ ਦਿੱਤਾ ਹੈ। ਨਿਰੀਖਣ ਦੌਰਾਨ ਸਫਾਈ, ਸੈਨੀਟੇਸ਼ਨ, ਸਟੋਰੇਜ ਅਤੇ ਲਾਇਸੈਂਸਿੰਗ ਨਿਯਮਾਂ ਦੀ ਉਲੰਘਣਾ ਪਾਈ ਗਈ।

ਇਹ ਵੀ ਪੜ੍ਹੋ : 35 ਲੱਖ ਦੀ Toyota Fortuner 'ਚੋਂ ਨਿਕਲ ਕੇ ਜਦੋਂ ਵਿਅਕਤੀ ਨੇ ਸੜਕ 'ਤੇ ਮਾਰਿਆ ਝਾੜੂ ਤਾਂ ... ਜਾਣੋ
ਇਹ ਵੀ ਪੜ੍ਹੋ :
  SBI ਨੇ ਗਾਹਕਾਂ ਨੂੰ ਦਿੱਤਾ ਝਟਕਾ, ਮਹਿੰਗਾ ਹੋ ਗਿਆ ਕਰਜ਼ਾ, ਵਧ ਸਕਦੈ EMI ਦਾ ਬੋਝ
ਇਹ ਵੀ ਪੜ੍ਹੋ :  ਸ਼ਾਹਰੁਖ਼ ਖਾਨ ਦੇ ਨਾਂ 'ਤੇ Dubai 'ਚ ਬਣੇਗਾ ਲਗਜ਼ਰੀ ਰਿਹਾਇਸ਼ੀ ਪ੍ਰੋਜੈਕਟ, ਜਾਣੋ ਕਿੰਨੀ ਹੋਵੇਗੀ ਕੀਮਤ
ਇਹ ਵੀ ਪੜ੍ਹੋ : Kamal Haasan ਨੇ ਸੈਟੇਲਾਈਟ ਇੰਟਰਨੈੱਟ ਨੀਤੀ 'ਤੇ Elon Musk ਨੂੰ ਦਿੱਤਾ ਠੋਕਵਾਂ ਜਵਾਬ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News