ਵੈਲੇਨਟਾਈਨ ਡੇ ਦੇ ਦਿਨ ਤੋਂ ਮਨਾ ਰਹੀ ਪਤਨੀ, ਪਤੀ ਨੇ ਘਰ ਦੇ ਦਰਵਾਜ਼ੇ ਕੀਤੇ ਉਸ ਲਈ ਬੰਦ

02/17/2018 11:47:12 AM

ਯਮੁਨਾਨਗਰ — ਤਿੰਨ ਦਿਨਾਂ ਤੋਂ ਆਪਣੇ ਪਤੀ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੀ ਮਹਿਲਾ ਦਿਨਭਰ ਆਪਣੇ ਪਤੀ ਦੇ ਘਰ ਦੇ ਬਾਹਰ ਬੈਠੀ ਰਹੀ। ਸੂਚਨਾ ਮਿਲਦੇ ਹੀ ਥਾਣੇ ਦੀ ਪੁਲਸ ਮੌਕੇ 'ਤੇ ਪਹੁੰਚ ਗਈ। ਦੇਰ ਰਾਤ ਤੱਕ ਪੁਲਸ ਮਾਮਲਾ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕਰਦੀ ਰਹੀ। ਮਹਿਲਾ(ਦਿਵਿਆ) ਵੀ ਆਪਣੀ ਜ਼ਿੱਦ 'ਤੇ ਅੜੀ ਹੋਈ ਸੀ ਕਿ ਜਦੋਂ ਤੱਕ ਉਸਨੂੰ ਆਪਣੇ ਪਤੀ ਦੇ ਘਰ ਅੰਦਰ ਐਂਟ੍ਰੀ ਨਹੀਂ ਮਿਲਦੀ, ਉਸ ਸਮੇਂ ਤੱਕ ਉਹ ਆਪਣੇ ਪਤੀ ਦੇ ਘਰ ਦੇ ਬਾਹਰ ਹੀ ਬੈਠੀ ਰਹੇਗੀ। ਇਸ ਦੌਰਾਨ ਪੁਲਸ ਦੇ ਨਾਲ ਮਹਿਲਾ ਅਤੇ ਉਸਦੇ ਪਰਿਵਾਰ ਦੇ ਲੋਕਾਂ ਵਿਚਕਾਰ ਬਹਿਸ ਵੀ ਹੋਈ।
ਮਹਿਲਾ ਦਾ ਕਹਿਣਾ ਹੈ ਕਿ ਪੁਲਸ ਉਸਨੂੰ ਕੇਸ ਪਾਉਣ ਦੀ ਧਮਕੀ ਦੇ ਕੇ ਉਠਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਦੂਸਰੇ ਪਾਸੇ ਜਗਾਧਰੀ ਪੁਲਸ ਦਾ ਕਹਿਣਾ ਹੈ ਕਿ ਇਹ ਦੋ ਪਰਿਵਾਰਾਂ ਦੇ ਵਿਵਾਦ ਦਾ ਮਾਮਲਾ ਹੈ ਅਤੇ ਉਨ੍ਹਾਂ ਕੋਲ ਕੋਈ ਲਿਖਤ ਸ਼ਿਕਾਇਤ ਵੀ ਨਹੀਂ ਆਈ ਹੈ। ਫਿਰ ਵੀ ਵਿਵਾਦ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਪੀੜਤ ਮਹਿਲਾ ਦਿਵਿਆ ਦਾ ਕਹਿਣਾ ਹੈ ਕਿ ਚਾਰ ਸਾਲ ਪਹਿਲਾਂ ਉਸਦਾ ਵਿਆਹ ਅਕਸ਼ੇ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਸਦੀ ਇਕ ਬੇਟੀ ਵੀ ਹੋਈ। ਦਿਵਾਲੀ ਤੋਂ ਇਕ ਦਿਨ ਪਹਿਲਾਂ ਉਸਦੇ ਸਹੁਰਿਆਂ ਨੇ ਉਸਨੂੰ ਘਰੋਂ ਕੱਢ ਦਿੱਤਾ, ਜਿਸ ਤੋਂ ਬਾਅਦ ਉਹ ਪੇਕੇ ਚਲੀ ਗਈ। ਇੰਨਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਉਸਦਾ ਪਤੀ ਉਸਨੂੰ ਲੈਣ ਨਹੀਂ ਆਇਆ। ਕਈ ਵਾਰ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਪਤੀ ਰੱਖਣ ਲਈ ਤਿਆਰ ਨਹੀਂ ਹੋਇਆ। 
ਵੈਲੇਨਟਾਈਨ ਡੇ ਤੋਂ ਇਕ ਦਿਨ ਪਹਿਲਾਂ ਉਹ ਆਪਣੇ ਰੁੱਸੇ ਹੋਏ ਪਤੀ ਨੂੰ ਮਨਾਉਣ ਲਈ ਖੁਦ ਹੀ ਆ ਗਈ ਤਾਂ ਸਹੁਰਿਆਂ ਨੇ ਉਸਨੂੰ ਘਰ ਦੇ ਅੰਦਰ ਨਾ ਆਉਣ ਦਿੱਤਾ ਅਤੇ ਦਰਵਾਜ਼ਾ ਬੰਦ ਕਰ ਲਿਆ। ਇਥੋਂ ਤੱਕ ਕਿ ਬੇਟੀ ਨਾਲ ਵੀ ਨਹੀਂ ਮਿਲਣ ਦਿੱਤਾ।
ਮਹਿਲਾ ਦਾ ਕਹਿਣਾ ਹੈ ਕਿ ਉਸਦੇ ਪਤੀ ਦੇ ਘਰ 'ਚ ਉਸਦਾ ਹੱਕ ਹੈ ਅਤੇ ਪੁਲਸ ਉਸਨੂੰ ਇਹ ਹੱਕ ਲੈ ਕੇ ਦੇਵੇ। ਉਸਨੂੰ ਆਪਣੇ ਘਰ ਰਹਿਣ ਦਾ ਹੱਕ ਦਿੱਤਾ ਜਾਵੇ। ਉਹ ਆਪਣੇ ਪਤੀ ਦੇ ਨਾਲ ਰਹਿਣਾ ਚਾਹੁੰਦੀ ਹੈ।


Related News