ਹੁਣ ਵਿਦੇਸ਼ੀ ਖਿਡੌਣਿਆਂ ਦੇ ਆਯਾਤ 'ਤੇ ਸਰਕਾਰ ਦੀ ਤਿੱਖੀ ਨਜ਼ਰ, ਪ੍ਰਮੁੱਖ ਬੰਦਰਗਾਹਾਂ 'ਤੇ BIS ਸਟਾਫ਼ ਤਾਇਨਾਤ
Saturday, Aug 22, 2020 - 07:04 PM (IST)
ਨਵੀਂ ਦਿੱਲੀ — ਖਪਤਕਾਰ ਮਾਮਲਿਆਂ ਦੇ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ 1 ਸਤੰਬਰ ਤੋਂ ਆਯਾਤ ਕੀਤੇ ਖਿਡੌਣਿਆਂ ਦੀ ਗੁਣਵੱਤਾ ਦੀ ਲਾਜ਼ਮੀ ਤੌਰ 'ਤੇ ਜਾਂਚ ਹੋਣ ਤੋਂ ਬਾਅਦ ਹੀ ਇਨ੍ਹਾਂ ਖਿਡੌਣਿਆਂ ਨੂੰ ਭਾਰਤ ਵਿਚ ਦਾਖਲੇ ਦੀ ਆਗਿਆ ਦਿੱਤੀ ਜਾਏਗੀ। ਸਰਕਾਰ ਚੀਨ ਅਤੇ ਹੋਰ ਦੂਜੇ ਦੇਸ਼ਾਂ ਤੋਂ ਗੈਰ-ਜ਼ਰੂਰੀ ਚੀਜ਼ਾਂ ਦੀ ਦਰਾਮਦ ਦੀ ਖੇਪ ਦੀ ਪੜਤਾਲ ਕਰਨ ਲਈ ਸਟੀਲ, ਰਸਾਇਣ, ਫਾਰਮਾਸਿਊਟੀਕਲ ਅਤੇ ਇਲੈਕਟ੍ਰੀਕਲ ਮਸ਼ੀਨਰੀ ਤੋਂ ਲੈ ਕੇ ਫਰਨੀਚਰ ਤਕ 371 ਟੈਰਿਫ ਲਾਈਨਾਂ ਲਈ ਕੁਆਲਟੀ ਦੇ ਮਿਆਰ ਲਗਾਉਣ ਦੀ ਪ੍ਰਕਿਰਿਆ ਵਿਚ ਹੈ।
ਖਿਡੌਣਿਆਂ ਲਈ QCS, 1 ਸਤੰਬਰ ਤੋਂ
ਬਿਓਰੋ ਆਫ਼ ਇੰਡੀਅਨ ਸਟੈਂਡਰਡ (ਬੀਆਈਐਸ) ਸਰਕਾਰ ਦੀ ਪ੍ਰਮੁੱਖ ਏਜੰਸੀ ਹੈ ਜੋ ਸਬੰਧਤ ਮੰਤਰਾਲਿਆਂ ਦੇ ਤਾਲਮੇਲ ਨਾਲ ਗੁਣਵੱਤਾ ਦੇ ਮਿਆਰ ਨੂੰ ਤਿਆਰ ਕਰਦੀ ਹੈ। ਪਾਸਵਾਨ ਨੇ ਪੱਤਰਕਾਰਾਂ ਨੂੰ ਕਿਹਾ, 'ਖਿਡੌਣਿਆਂ ਲਈ ਲਾਜ਼ਮੀ ਕੁਆਲਟੀ ਕੰਟਰੋਲ ਸਟੈਂਡਰਡ (QCS) 1 ਸਤੰਬਰ ਤੋਂ ਲਾਗੂ ਕੀਤਾ ਜਾਵੇਗਾ। ਆਯਾਤ ਦੀਆਂ ਖੇਪਾਂ ਤੋਂ ਨਮੂਨੇ ਲੈਣ ਅਤੇ ਗੁਣਵੱਤਾ ਦੀ ਜਾਂਚ ਕਰਨ ਲਈ ਪ੍ਰਮੁੱਖ ਬੰਦਰਗਾਹਾਂ 'ਤੇ ਬੀ.ਆਈ.ਐਸ. ਸਟਾਫ ਤਾਇਨਾਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਖਿਡੌਣਿਆਂ ਤੋਂ ਇਲਾਵਾ ਸਟੀਲ, ਕੈਮੀਕਲ, ਇਲੈਕਟ੍ਰਾਨਿਕ ਸਮਾਨ ਅਤੇ ਭਾਰੀ ਮਸ਼ੀਨਰੀ ਦੇ ਨਾਲ-ਨਾਲ ਖਾਣ ਪੀਣ ਵਾਲੀਆਂ ਵਸਤਾਂ ਜਿਵੇਂ ਪੈਕ ਕੀਤੇ ਪਾਣੀ ਅਤੇ ਦੁੱਧ ਦੀਆਂ ਵਸਤਾਂ ਵੀ QCS ਬਣਨ ਦੀ ਤਿਆਰੀ ਵਿਚ ਹਨ।
ਇਹ ਵੀ ਪੜ੍ਹੋ - ਆਪਣਾ ਕਾਰੋਬਾਰ ਕਰ ਰਹੇ ਲੋਕਾਂ ਲਈ ਵੱਡੀ ਖ਼ਬਰ, ਬਦਲ ਗਿਆ ਹੈ GST ਨਾਲ ਜੁੜਿਆ ਇਹ ਨਿਯਮ
ਦੇਸ਼ ਵਿਚ ਹੁਣ ਤਕ 268 ਮਾਪਦੰਡ ਲਾਜ਼ਮੀ
ਬੀ.ਆਈ.ਐਸ. ਦੇ ਡਾਇਰੈਕਟਰ ਜਨਰਲ ਪ੍ਰਮੋਦ ਕੁਮਾਰ ਤਿਵਾੜੀ ਅਨੁਸਾਰ ਹਰੇਕ ਉਤਪਾਦ ਲਈ QCS ਦਾ ਲਾਗੂਕਰਨ ਸਬੰਧਤ ਮੰਤਰਾਲੇ ਵੱਲੋਂ ਕੀਤਾ ਜਾ ਰਿਹਾ ਹੈ। ਉਦਾਹਰਣ ਵਜੋਂ, ਸੋਨੇ ਦਾ ਲਾਜ਼ਮੀ ਮਿਆਰ ਜੂਨ 2021 ਤੋਂ ਲਾਗੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਹੁਣ ਤੱਕ ਦੇਸ਼ ਵਿਚ 268 ਮਾਪਦੰਡ ਲਾਜ਼ਮੀ ਹਨ ਅਤੇ ਕਈ ਪਾਈਪ ਲਾਈਨ ਵਿਚ ਹਨ। ਤਿਵਾੜੀ ਨੇ ਕਿਹਾ ਕਿ ਬੀਆਈਐੱਸ ਸਟਾਫ ਨੂੰ ਬੰਦਰਗਾਹ 'ਤੇ ਨਮੂਨੇ ਲੈਣ ਅਤੇ ਉਤਪਾਦÎਾਂ ਦੀ ਜਾਂਚ ਕਰਨ ਲਈ ਪ੍ਰਮੁੱਖ ਬੰਦਰਗਾਹਾਂ 'ਤੇ ਤਾਇਨਾਤ ਕੀਤਾ ਜਾਵੇਗਾ, ਜੋ ਬੰਦਰਗਾਹਾਂ 'ਤੇ ਹੀ ਮਾਲ ਦਾ ਨਮੂਨਾ ਲੈ ਕੇ ਟੈਸਟ ਕਰਨਗੇ।
ਇਹ ਵੀ ਪੜ੍ਹੋ - ਡਾਕਘਰ ਦੀ ਇਸ ਯੋਜਨਾ 'ਚ ਪਤੀ-ਪਤਨੀ ਨੂੰ ਖਾਤਾ ਖੋਲ੍ਹਣ 'ਤੇ ਮਿਲਦਾ ਹੈ ਦੋਹਰਾ ਲਾਭ
ਇਹ ਵੀ ਪੜ੍ਹੋ - ਕੋਰੋਨਾ ਆਫ਼ਤ 'ਚ ਵੀ ਮਿਹਰਬਾਨ ਹੋਈ ਇਹ ਕੰਪਨੀ, ਹਰ ਕਾਮੇ 'ਤੇ ਖ਼ਰਚ ਕਰੇਗੀ 40 ਹਜ਼ਾਰ ਰੁਪਏ