1 ਜੂਨ ਤੋਂ ਬਦਲ ਜਾਵੇਗਾ ਤੁਹਾਡੇ ਇਨਕਮ ਟੈਕਸ ਨਾਲ ਜੁੜਿਆ 26AS ਫਾਰਮ
Friday, May 29, 2020 - 05:36 PM (IST)

ਨਵੀਂ ਦਿੱਲੀ — TDS-TCS ਦਾ ਵੇਰਵਾ ਦੇਣ ਵਾਲਾ ਫਾਰਮ 26AS ਹੁਣ ਨਵੇਂ ਰੂਪ ਵਿਚ ਆ ਗਿਆ ਹੈ। ਇਸ ਫਾਰਮ ਵਿਚ ਕੁਝ ਬਦਲਾਅ ਕਰਕੇ TDS-TCS ਦੇ ਇਲਾਵਾ ਹੁਣ ਸ਼ੇਅਰਾਂ ਦੀ ਕੀਤੀ ਗਈ ਖਰੀਦਦਾਰੀ ਬਾਰੇ ਵੀ ਜਾਣਕਾਰੀ ਮਿਲੇਗੀ। ਆਈਟੀਆਰ(ITR) ਯਾਨੀ ਇਨਕਮ ਟੈਕਸ ਰਿਟਰਨ ਫਾਈਲ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਦਸਤਾਵੇਜ਼ ਜਿਸ ਨੂੰ ਤਸਦੀਕ ਕਰਨ ਦੀ ਜ਼ਰੂਰਤ ਹੈ ਉਹ ਹੁੰਦਾ ਹੈ ਫਾਰਮ 26ਏਐਸ।
ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀਬੀਡੀਟੀ) ਨੇ ਵੀਰਵਾਰ ਨੂੰ ਫਾਰਮ 26 ਏ.ਐਸ. ਨੂੰ ਨੋਟੀਫਾਈ ਕਰ ਦਿੱਤਾ। ਇਨ੍ਹਾਂ 'ਚ ਸਰੋਤ ਤੇ ਟੈਕਸ ਵਸੂਲੀ (ਟੀਸੀਐਸ) ਜਾਂ ਕਟੌਤੀ (ਟੀਡੀਐਸ) ਦੇ ਵੇਰਵੇ ਹੁੰਦੇ ਹਨ। ਹੁਣ ਇਸ ਫਾਰਮ ਵਿਚ ਜਾਇਦਾਦ ਅਤੇ ਸ਼ੇਅਰਾਂ ਦੇ ਲੈਣ-ਦੇਣ ਦੀ ਜਾਣਕਾਰੀ ਵੀ ਸ਼ਾਮਲ ਕੀਤੀ ਗਈ ਹੈ। ਇਸਦੇ ਨਾਲ ਹੀ ਫਾਰਮ 26ਏਐਸ ਨੂੰ ਨਵਾਂ ਰੂਪ ਦਿੱਤਾ ਗਿਆ ਹੈ। ਇਸ ਵਿਚ ਹੁਣ ਟੀਡੀਐਸ-ਟੀਸੀਐਸ ਦੇ ਵੇਰਵੇ ਤੋਂ ਇਲਾਵਾ ਕੁਝ ਵਿੱਤੀ ਲੈਣ-ਦੇਣ, ਟੈਕਸਾਂ ਦੀ ਅਦਾਇਗੀ, ਵਿੱਤੀ ਵਰ੍ਹੇ ਵਿਚ ਟੈਕਸਦਾਤੇ ਵਲੋਂ ਡਿਮਾਂਡ-ਰਿਫੰਡ ਨਾਲ ਸਬੰਧਿਤ ਲਟਕੀ ਜਾਂ ਪੂਰੀ ਹੋ ਚੁੱਕੀ ਪ੍ਰਕਿਰਿਆ ਦੇ ਵੇਰਵੇ ਨੂੰ ਸ਼ਾਮਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਤਾਲਾਬੰਦੀ ਦਰਮਿਆਨ RBI ਨੇ ਦੋ ਸਰਕਾਰੀ ਬੈਂਕਾਂ 'ਤੇ ਲਗਾਇਆ ਜੁਰਮਾਨਾ
ITR ਭਰਨ ਵੇਲੇ ਫਾਰਮ 26 ਏ ਐੱਸ
ਸਾਰੇ ਲੈਣ-ਦੇਣ ਦਾ ਵੇਰਵਾ ਇਨਕਮ ਟੈਕਸ ਰਿਟਰਨ ਵਿਚ ਦੇਣਾ ਹੋਵੇਗਾ। ਇਸ ਨੂੰ ਲਾਗੂ ਕਰਨ ਲਈ ਬਜਟ 2020-21 ਵਿਚ ਆਮਦਨ ਟੈਕਸ ਐਕਟ ਵਿਚ ਇਕ ਨਵੀਂ ਧਾਰਾ 285 ਬੀ ਬੀ ਸ਼ਾਮਲ ਕੀਤੀ ਗਈ ਸੀ। ਸੀਬੀਡੀਟੀ ਨੇ ਕਿਹਾ ਕਿ ਸੋਧਿਆ 26 ਏਐਸ ਫਾਰਮ 1 ਜੂਨ ਤੋਂ ਲਾਗੂ ਹੋ ਜਾਵੇਗਾ। ਇਹ ਫਾਰਮ ਆਈ ਟੀ ਆਰ ਭਰਨ ਸਮੇਂ ਲੋੜੀਂਦਾ ਹੁੰਦਾ ਹੈ।
ਫਾਰਮ 26 ਏ ਐਸ ਕੀ ਹੈ?
ਫਾਰਮ 26 ਇੱਕ ਸਲਾਨਾ ਏਕੀਕ੍ਰਿਤ ਟੈਕਸ ਸਟੇਟਮੈਂਟ ਹੈ, ਜਿਸ ਨੂੰ ਤੁਸੀਂ ਇਨਕਮ ਟੈਕਸ ਵੈਬਸਾਈਟ ਤੋਂ ਆਪਣੇ ਸਥਾਈ ਖਾਤਾ ਨੰਬਰ (ਪੈਨ) ਦੇ ਜ਼ਰੀਏ ਪ੍ਰਾਪਤ ਕਰ ਸਕਦੇ ਹੋ। ਭਾਵੇਂ ਤੁਸੀਂ ਆਪਣੀ ਆਮਦਨੀ 'ਤੇ ਟੈਕਸ ਦਾ ਭੁਗਤਾਨ ਕੀਤਾ ਹੈ ਜਾਂ ਤੁਹਾਡੀ ਆਮਦਨੀ ਵਿਚੋਂ ਟੀਡੀਐਸ ਕੱਟਿਆ ਜਾ ਚੁੱਕਾ ਹੈ। ਇਨ੍ਹਾਂ ਸਾਰੇ ਵੇਰਵਿਆਂ ਨੂੰ ਜਾਣਕਾਰੀ ਆਮਦਨ ਟੈਕਸ ਵਿਭਾਗ ਦੇ ਡਾਟਾਬੇਸ ਵਿਚ ਹੁੰਦੀ ਹੈ। ਹੁਣ ਇਹ ਸਾਰੇ ਵੇਰਵੇ ਦੇਖਣ ਲਈ ਫਾਰਮ 26 ਏ ਐੱਸ ਨੂੰ ਚੈੱਕ ਕਰ ਸਕਦੇ ਹੋ। ਇਨ੍ਹÎਾਂ ਤੋਂ ਇਲਾਵਾ ਇਸ ਫਾਰਮ ਵਿਚ ਡਿਡਕਸ਼ਨ ਨਾਲ ਸਬੰਧਤ ਵੇਰਵੇ ਵੀ ਇਸ ਫਾਰਮ ਵਿਚ ਮਿਲਦੇ ਹਨ। ਇਸ ਦੇ ਜ਼ਰੀਏ ਤੁਸੀਂ ਕਟੌਤੀ ਕਰਨ ਵਾਲੇ ਦਾ ਨਾਮ ਅਤੇ ਟੈਕਸ ਕਟੌਤੀ ਖਾਤਾ ਨੰਬਰ ਭਾਵ TAN ਦੀ ਜਾਣਕਾਰੀ ਵੀ ਮਿਲ ਜਾਵੇਗੀ। ਸਿਰਫ ਇਹ ਹੀ ਨਹੀਂ ਫਾਰਮ 26 ਏਐਸ ਵਿਚ ਨਾ ਸਿਰਫ ਟੈਕਸ ਅਦਾਇਗੀ ਨਾਲ ਜੁੜੀ ਜਾਣਕਾਰੀ ਸ਼ਾਮਲ ਹੈ, ਸਗੋਂ ਸਬੰਧਤ ਵਿੱਤੀ ਵਰ੍ਹੇ ਵਿਚ ਤੁਹਾਡੇ ਵਲੋਂ ਪ੍ਰਾਪਤ ਕੀਤੇ ਗਏ ਟੈਕਸ ਰਿਫੰਡ ਦੇ ਵੇਰਵੇ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ : ਕੋਟਕ ਮਹਿੰਦਰਾ ਬੈਂਕ ਦੇ 5 ਕਾਮੇ ਬਣੇ ਅਰਬਪਤੀ, ਹੋਰ ਵੀ ਮਾਲਾਮਾਲ ਹੋਣ ਲਈ ਤਿਆਰ