ਪਾਰਟੀ 'ਚ ਬੁਲਾ ਕੇ ਦੋਸਤਾਂ ਨੇ ਹੀ ਗਲਾ ਘੁੱਟ ਕੇ ਕਰ'ਤਾ ਦੋਸਤ ਦਾ ਕਤਲ, ਫਿਰ 6 ਫੁੱਟ ਡੂੰਘੇ ਟੋਏ 'ਚ ਦੱਬੀ ਲਾਸ਼
Thursday, Feb 29, 2024 - 06:15 AM (IST)
 
            
            ਨੋਇਡਾ (ਭਾਸ਼ਾ)- ਪੁਲਸ ਨੇ ਦਾਦਰੀ ਥਾਣਾ ਖੇਤਰ ਵਿਚ ਸਥਿਤ ਇਕ ਨਿਜੀ ਯੂਨੀਵਰਸਿਟੀ ਦੇ ਵਿਦਿਆਰਥੀ ਦੇ ਲਾਪਤਾ ਹੋਣ ਦੇ ਮਾਮਲੇ ਵਿਚ ਉਸ ਦੇ ਦੋਸਤ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਸ ਦੀ ਸੂਚਨਾ 'ਤੇ 6 ਫੁੱਟ ਡੂੰਘੇ ਟੋਏ ਵਿੱਚੋਂ ਵਿਦਿਆਰਥੀ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਪੁਲਸ ਇਸ ਮਾਮਲੇ ਵਿੱਚ ਤਿੰਨ ਹੋਰ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ। ਮੁਲਜ਼ਮ ਪੁਲਸ ਨੂੰ ਗੁੰਮਰਾਹ ਕਰਨ ਲਈ ਮ੍ਰਿਤਕ ਵਿਦਿਆਰਥੀ ਦੇ ਫ਼ੋਨ ਤੋਂ ਲਗਾਤਾਰ ਫਿਰੌਤੀ ਦੀ ਮੰਗ ਕਰ ਰਹੇ ਸਨ।
ਦਾਦਰੀ ਇਲਾਕੇ ਵਿੱਚ ਸਥਿਤ ਇਕ ਨਿਜੀ ਯੂਨੀਵਰਸਿਟੀ ਵਿੱਚ ਬੀ.ਬੀ.ਏ. ਪਹਿਲੇ ਸਾਲ ਦੇ ਵਿਦਿਆਰਥੀ ਯਸ਼ ਮਿੱਤਲ ਦੇ ਪਰਿਵਾਰਕ ਮੈਂਬਰਾਂ ਨੇ 27 ਫਰਵਰੀ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਨ੍ਹਾਂ ਦਾ ਲੜਕਾ 26 ਫਰਵਰੀ ਤੋਂ ਉਨ੍ਹਾਂ ਦਾ ਫੋਨ ਨਹੀਂ ਚੁੱਕ ਰਿਹਾ ਸੀ ਅਤੇ ਨਾ ਹੀ ਉਹ ਯੂਨੀਵਰਸਿਟੀ ਦੇ ਹੋਸਟਲ ਵਿੱਚ ਸੀ। ਪੁਲਸ ਨੇ ਸ਼ੱਕ ਦੇ ਆਧਾਰ 'ਤੇ ਯਸ਼ ਦੇ ਦੋਸਤ ਰਚਿਤ ਨੂੰ ਅਮਰੋਹਾ ਦੇ ਗਜਰੌਲਾ ਤੋਂ ਹਿਰਾਸਤ 'ਚ ਲਿਆ।
ਇਹ ਵੀ ਪੜ੍ਹੋ- ਗਲਤ ਤਰੀਕੇ ਨਾਲ ਉਤਰ ਰਹੇ ਲੋਕਾਂ ਨੂੰ ਟਰੇਨ ਨੇ ਦਰੜਿਆ, 2 ਲੋਕਾਂ ਦੀ ਹੋਈ ਦਰਦਨਾਕ ਮੌਤ, ਕਈ ਗੰਭੀਰ ਜ਼ਖਮੀ
ਇਸ ਦੌਰਾਨ ਜਦੋਂ ਉਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਸ ਨੇ ਅਤੇ ਉਸ ਦੇ ਹੋਰ ਦੋਸਤਾਂ ਸ਼ੁਭਮ ਉਪਾਧਿਆਏ, ਸੁਸ਼ਾਂਤ ਅਤੇ ਸੁਮਿਤ ਪ੍ਰਧਾਨ ਨੇ ਯਸ਼ ਨੂੰ ਪਾਰਟੀ ਲਈ ਅਮਰੋਹਾ ਬੁਲਾਇਆ ਸੀ, ਉੱਥੇ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਕਾਰ ਝਗੜਾ ਹੋ ਗਿਆ ਅਤੇ ਚਾਰਾਂ ਨੇ ਯਸ਼ ਦਾ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਦਫਨਾ ਦਿੱਤਾ। 5-6 ਫੁੱਟ ਡੂੰਘਾ ਟੋਆ ਪੁੱਟ ਕੇ ਉਸ ਦੀ ਲਾਸ਼ ਦਾਦਰੀ ਪੁਲਸ ਨੇ ਅਮਰੋਹਾ ਪੁਲਸ ਦੀ ਮਦਦ ਨਾਲ ਲਾਸ਼ ਨੂੰ ਟੋਏ 'ਚੋਂ ਕੱਢ ਕੇ ਪੋਸਟਮਾਰਟਮ ਲਈ ਭੇਜ ਦਿੱਤਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                            