ਦੋਸਤ ਦੀ ਮਾਂ ਨਾਲ 5 ਸਾਲ ਤੱਕ ਚੱਲਿਆ ਅਫੇਅਰ, ਜਦੋਂ ਫੜਿਆ ਗਿਆ ਤਾਂ...
Tuesday, Apr 01, 2025 - 01:30 PM (IST)

ਨੈਸ਼ਨਲ ਡੈਸਕ- ਇਕ 22 ਸਾਲਾ ਨੌਜਵਾਨ ਨੂੰ ਆਪਣੇ ਦੋਸਤ ਦੀ ਮਾਂ ਨਾਲ ਪਿਆਰ ਕਰਨ ਦੀ ਕੀਮਤ ਜਾਨ ਦੇ ਕੇ ਚੁਕਾਉਣੀ ਪਈ। ਦਰਅਸਲ ਨੌਜਵਾਨ ਆਪਣੀ ਵਿਆਹੁਤਾ ਪ੍ਰੇਮਿਕਾ ਰੀਨਾ ਦੇਵੀ ਨੂੰ ਮਿਲਣ ਉਸ ਦੇ ਘਰ ਗਿਆ ਤਾਂ ਪਰਿਵਾਰ ਵਾਲਿਆਂ ਨੇ ਉਸ ਨੂੰ ਰੰਗੇ ਹੱਥੀਂ ਫੜ ਲਿਆ ਅਤੇ ਕੁੱਟ-ਕੁੱਟ ਕੇ ਉਸ ਦਾ ਕਤਲ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲ ਗਈ। ਇਹ ਸਨਸਨੀਖੇਜ਼ ਮਾਮਲਾ ਬਿਹਾਰ ਦੇ ਸੀਤਾਮੜ੍ਹੀ ਜ਼ਿਲ੍ਹੇ ਦਾ ਹੈ। ਜਾਣਕਾਰੀ ਅਨੁਸਾਰ 4-5 ਸਾਲ ਪਹਿਲਾਂ ਤੋਂ ਹੀ ਚੋਰੈਤ ਥਾਣਾ ਖੇਤਰ ਦੇ ਚਿਕਨਾ ਪਿੰਡ ਵਾਸੀ ਰਾਮਾਸ਼੍ਰੇਯ ਰਾਏ ਦੇ 22 ਸਾਲਾ ਬੇਟੇ ਰਾਜਾ ਕੁਮਾਰ ਦਾ ਸੁੰਦਰਪੁਰ ਬੰਟੋਲਵਾ ਪਿੰਡ ਵਾਸੀ ਜਗਦੀਸ਼ ਰਾਏ ਦੀ ਪਤਨੀ ਰੀਨਾ ਦੇਵੀ ਨਾਲ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ। ਦਰਅਸਲ ਰਾਜਾ ਕੁਮਾਰ ਦਿੱਲੀ ਦੇ ਇਕ ਹੋਟਲ 'ਚ ਕੰਮ ਕਰਦਾ ਸੀ। ਉੱਥੇ ਹੀ ਉਸ ਨਾਲ ਇਕ ਹੋਰ ਨੌਜਵਾਨ ਵੀ ਕੰਮ ਕਰਦਾ ਸੀ, ਜੋ ਕਿ ਮ੍ਰਿਤਕ ਦਾ ਦੋਸਤ ਦੱਸਿਆ ਜਾ ਰਿਹਾ ਹੈ। ਰਾਜਾ ਆਪਣੇ ਦੋਸਤ ਵਲੋਂ ਭੇਜਿਆ ਗਿਆ ਸਾਮਾਨ ਪਹੁੰਚਾਉਣ ਲਈ ਹਮੇਸ਼ਾ ਉਸ ਦੇ ਘਰ ਜਾਂਦਾ ਸੀ। ਇਸ ਦੌਰਾਨ ਦੋਸਤ ਦੀ ਮਾਂ ਰੀਨਾ ਦੇਵੀ ਨਾਲ ਉਸ ਦਾ ਪ੍ਰੇਮ ਪ੍ਰਸੰਗ ਸ਼ੁਰੂ ਹੋ ਗਿਆ। ਇਕ ਹਫ਼ਤੇ ਪਹਿਲਾਂ ਹੀ ਉਹ ਆਪਣੇ ਘਰ ਆਇਆ, ਜਿਸ ਤੋਂ ਬਾਅਦ ਉਹ ਆਪਣੀ ਵਿਆਹੁਤਾ ਪ੍ਰੇਮਿਕਾ (ਦੋਸਤ ਦੀ ਮਾਂ) ਦੇ ਘਰ ਉਸ ਨੂੰ ਮਿਲਣ ਗਿਆ। ਉਦੋਂ ਪਰਿਵਾਰ ਵਾਲਿਆਂ ਨੇ ਉਸ ਨੂੰ ਫੜ ਲਿਆ ਅਤੇ ਕੁੱਟ-ਕੁੱਟ ਕੇ ਉਸ ਨੂੰ ਅੱਧ ਮਰਿਆ ਕਰ ਦਿੱਤਾ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ। ਪੁਲਸ ਨੇ ਦੇਖਿਆ ਕਿ ਨੌਜਵਾਨ ਅੱਧਮਰੀ ਹਾਲਤ 'ਚ ਪਿਆ ਸੀ। ਜਿਵੇਂ ਹੀ ਉਸ ਨੂੰ ਹਸਪਤਾਲ ਲਿਜਾਉਣ ਲਈ ਗੱਡੀ 'ਚ ਚੜ੍ਹਾਉਣ ਲੱਗੇ ਤਾਂ ਉਸ ਨੇ ਉਲਟੀਆਂ ਸ਼ੁਰੂ ਕਰ ਦਿੱਤੀ। ਜਦੋਂ ਇਲਾਜ ਲਈ ਹਸਪਤਾਲ ਲੈ ਕੇ ਗਏ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਜਗਦੀਸ਼ ਰਾਏ ਅਤੇ ਉਸ ਦੀ ਪਤਨੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀਆਂ ਨੇ ਪੁਲਸ ਦੇ ਸਾਹਮਣੇ ਆਪਣਾ ਗੁਨਾਹ ਕਬੂਲ ਕਰ ਲਿਆ। ਇਸ ਸੰਬੰਧ 'ਚ ਮ੍ਰਿਤਕ ਰਾਜਾ ਕੁਮਾਰ ਦੇ ਪਿਤਾ ਰਾਮਾਸ਼੍ਰੇਯ ਰਾਏ ਦੇ ਬਿਆਨ 'ਤੇ ਐੱਫ.ਆਈ.ਆਰ. ਦਰਜ ਕੀਤੀ ਗਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8