ਹਿਮਾਚਲ ''ਚ ਬਰਫਬਾਰੀ ਦਾ ਦੌਰ ਜਾਰੀ, ਆਵਾਜਾਈ ਪ੍ਰਭਾਵਿਤ
Saturday, Mar 07, 2020 - 01:20 PM (IST)
ਸ਼ਿਮਲਾ—ਹਿਮਾਚਲ ਪ੍ਰਦੇਸ਼ 'ਚ ਮੌਸਮ ਨੇ ਫਿਰ ਕਰਵਟ ਲਈ ਹੈ। ਬਰਫਬਾਰੀ ਹੋਣ ਕਾਰਨ ਤਾਪਮਾਨ 'ਚ ਕਾਫੀ ਗਿਰਾਵਟ ਆਈ ਹੈ। ਕੁੱਲੂ, ਚੰਬਾ, ਕਿੰਨੌਰ, ਮੰਡੀ ਅਤੇ ਲਾਹੌਲ ਦੇ ਕਈ ਖੇਤਰ ਬਰਫ ਨਾਲ ਲੱਦੇ ਗਏ। ਅੱਜ ਹੋਈ ਤਾਜ਼ਾ ਬਰਫਬਾਰੀ ਨਾਲ ਖਿੜਕੀ, ਖੜਾਪੱਥਰ, ਕੁਫਰੀ ਅਤੇ ਨਾਰਕੰਢਾ 'ਚ ਸੜਕਾਂ ਬੰਦ ਹੋ ਗਈਆਂ ਹਨ। ਤਾਜ਼ਾ ਬਰਫਬਾਰੀ ਹੋਣ ਕਾਰਨ ਆਵਾਜਾਈ ਕਾਫੀ ਪ੍ਰਭਾਵਿਤ ਹੋਈ ਹੈ। ਇਹ ਵੀ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਅੱਜ ਭਾਵ ਸ਼ਨੀਵਾਰ ਨੂੰ ਵੀ ਮੌਸਮ ਖਰਾਬ ਰਹੇਗਾ। 8-10 ਮਾਰਚ ਤੱਕ ਮੌਸਮ ਸਾਫ ਰਹਿਣ ਦਾ ਅੰਦਾਜ਼ਾ ਹੈ।
ਦੱਸਣਯੋਗ ਹੈ ਕਿ ਮਾਰਚ ਮਹੀਨੇ ਦੇ ਦੂਜੇ ਹਫਤੇ 'ਚ ਪਹਾੜਾਂ ਦੇ ਨਾਲ ਪਿੰਡਾਂ 'ਚ ਤਾਜ਼ਾ ਬਰਫਬਾਰੀ ਹੋਈ ਹੈ, ਜਿਸ ਕਾਰਨ ਜਨਜੀਵਨ ਕਾਫੀ ਪ੍ਰਭਾਵਿਤ ਹੋਇਆ ਹੈ। ਸ਼ੁੱਕਰਵਾਰ ਰਾਤ ਨੂੰ ਰੋਹਤਾਂਗ 'ਚ 40 ਸੈਂਟੀਮੀਟਰ ਤਾਜ਼ਾ ਬਰਫਬਾਰੀ ਹੋਣ ਦੀ ਜਾਣਕਾਰੀ ਮਿਲੀ ਹੈ। ਇਸ ਦੇ ਨਾਲ ਹੀ ਜਲੋੜੀ ਦੱਰੇ, ਸੋਲੰਗਨਾਲਾ, ਮੜੀ, ਕੋਕਸਰ 'ਚ ਬਰਫਬਾਰੀ ਹੋਣ ਕਾਰਨ ਲੋਕਾਂ ਦੀ ਸਮੱਸਿਆਵਾਂ ਵੱਧ ਗਈਆਂ ਹਨ।
ਬਦਲੇ ਮੌਸਮ ਕਾਰਨ ਪੂਰੀ ਘਾਟੀ ਠੰਡ ਦੇ ਪ੍ਰਕੋਪ 'ਚ ਇਕ ਵਾਰ ਫਿਰ ਤੋਂ ਆ ਗਈ ਹੈ। ਮਨਾਲੀ 'ਚ ਸ਼ੁੱਕਰਵਾਰ ਦੀ ਦੇਰ ਰਾਤ ਨੂੰ ਉਚਾਈ ਵਾਲੇ ਖੇਤਰਾਂ 'ਚ ਬਰਫਬਾਰੀ ਨਾਲ ਘਾਟੀ ਦੀ ਉੱਚੀਆਂ ਚੋਟੀਆਂ ਇਕ ਵਾਰ ਫਿਰ ਬਰਫ ਦੀ ਚਾਦਰ ਨਾਲ ਢੱਕੀਆਂ ਗਈਆਂ ਹਨ।
ਜ਼ਿਕਰਯੋਗ ਹੈ ਕਿ ਮੌਸਮ ਵਿਭਾਗ ਨੇ 5-6 ਮਾਰਚ ਲਈ ਸੂਬੇ 'ਚ ਯੈਲੋ ਅਤੇ ਓਰੇਂਜ ਅਲਰਟ ਜਾਰੀ ਕੀਤਾ ਸੀ। 6 ਮਾਰਚ ਨੂੰ ਸ਼ਿਮਲਾ ਤੋਂ ਇਲਾਵਾ ਲਾਹੌਲ ਦੇ ਕੇਲਾਂਗ, ਕਿੰਨੌਰ, ਮਨਾਲੀ ਸਮੇਤ ਕੁੱਲੂ 'ਚ ਉਚਾਈ ਵਾਲੇ ਇਲਾਕਿਆਂ 'ਚ ਬਰਫਬਾਰੀ ਹੋਈ ਸੀ। ਸੂਬੇ ਦੇ ਹੇਠਲੇ ਇਲਾਕਿਆਂ 'ਚ ਮੰਡੀ, ਬਿਲਾਸਪੁਰ, ਹਮੀਰਪੁਰ ਅਤੇ ਹੋਰ ਜ਼ਿਲਿਆਂ 'ਚ ਬਾਰਿਸ਼ ਹੋਈ ਹੈ। ਸ਼ਿਮਲੇ 'ਚ ਵੀਰਵਾਰ ਰਾਤ ਤੋਂ ਹੀ ਰੁਕ-ਰੁਕ ਕੇ ਬਾਰਿਸ਼ ਹੋ ਰਹੀ ਹੈ।