ਹਿਮਾਚਲ ਪ੍ਰਦੇਸ਼ ''ਚ ਤਾਜ਼ਾ ਬਰਫ਼ਬਾਰੀ, ਸੈਲਾਨੀਆਂ ਦੇ ਚਿਹਰੇ ਖਿੜੇ
Saturday, Sep 30, 2023 - 11:47 AM (IST)
ਸ਼ਿਮਲਾ- ਹਿਮਾਚਲ ਪ੍ਰਦੇਸ਼ ਦੀਆਂ ਉੱਚੀਆਂ ਚੋਟੀਆਂ 'ਤੇ ਰਾਤ ਤੋਂ ਹੋ ਰਹੀ ਬਰਫ਼ਬਾਰੀ ਕਾਰਨ ਮਨਾਲੀ-ਲੇਹ ਰਾਸ਼ਟਰੀ ਰਾਜਮਾਰਗ ਦਾਰਚਾ ਤੋਂ ਅੱਗੇ ਵਾਹਨਾਂ ਲਈ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ। ਬਾਰਡਰ ਰੋਡ ਆਰਗੇਨਾਈਜ਼ੇਸ਼ਨ (ਬੀ.ਆਰ.ਓ.) ਦੀਆਂ 2 ਜੇ.ਸੀ.ਬੀ. ਬਰਫ਼ ਹਟਾਉਣ 'ਚ ਲੱਗੀਆਂ ਹੋਈਆਂ ਹਨ। ਸੂਚਨਾ ਅਨੁਸਾਰ ਬਾਰਾਲਾਚਾ ਤੋਂ ਅੱਗੇ ਸਰਚੂ ਤੱਕ ਦੀਆਂ ਉੱਚੀਆਂ ਚੋਟੀਆਂ ਬਰਫ਼ ਦੀ ਸਫੈਦ ਚਾਦਰ ਨਾਲ ਢੱਕ ਚੁੱਕੀਆਂ ਹਨ।
#WATCH | Himachal Pradesh | Losar village in Lahaul Spiti district received fresh snowfall today.
— ANI (@ANI) September 30, 2023
(Source: APRO Kaza) pic.twitter.com/NzgWAN53Xk
ਲਾਹੌਲ ਸਪੀਤੀ ਜ਼ਿਲ੍ਹੇ ਦੇ ਲੋਸਰ ਪਿੰਡ 'ਚ ਸ਼ਨੀਵਾਰ ਸਵੇਰ ਤੋਂ ਬਰਫ਼ਬਾਰੀ ਹੋ ਰਹੀ ਹੈ। ਜ਼ਿਲ੍ਹੇ 'ਚ ਮੌਸਮ ਖ਼ਰਾਬ ਬਣਿਆ ਹੋਇਆ ਹੈ ਅਤੇ ਸੜਕ 'ਤੇ ਫਿਸਲਣ ਵੱਧ ਗਈ ਹੈ। ਤਾਜ਼ਾ ਬਰਫ਼ਬਾਰੀ ਨਾਲ ਠੰਡ 'ਚ ਵੀ ਵਾਧਾ ਹੋਇਆ ਹੈ। ਘਾਟੀ 'ਚ ਸਰਦੀ ਦੀ ਸ਼ੁਰੂਆਤ ਹੋ ਗਈ ਹੈ। ਬਾਰਾਲਾਚਾ ਅਤੇ ਨੇੜੇ-ਤੇੜੇ ਦੇ ਖੇਤਰਾਂ 'ਚ ਪਹਿਲਾਂ ਤੋਂ ਪਹੁੰਚੇ ਸੈਲਾਨੀਆਂ ਦੇ ਚਿਹਰੇ ਬਰਫ਼ਬਾਰੀ ਦੇਖ ਕੇ ਖਿੜ ਗਏ ਹਨ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8