ਹਿਮਾਚਲ ਤੇ ਜੰਮੂ-ਕਸ਼ਮੀਰ ’ਚ ਤਾਜ਼ਾ ਬਰਫ਼ਬਾਰੀ, ਯੈਲੋ ਅਲਰਟ ਜਾਰੀ
Tuesday, Jan 21, 2025 - 08:28 AM (IST)
ਸ਼ਿਮਲਾ (ਭਾਸ਼ਾ) : ਹਿਮਾਚਲ ਪ੍ਰਦੇਸ਼ ਦੇ ਹੰਸਾ ’ਚ 15 ਤੇ ਮੁਰੰਗ ’ਚ 0.3 ਸੈਂਟੀਮੀਟਰ ਤਾਜ਼ਾ ਬਰਫ਼ਬਾਰੀ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਅਨੁਸਾਰ ਮੰਗਲਵਾਰ ਰਾਤ ਤੋਂ ਬੁੱਧਵਾਰ ਰਾਤ ਤੱਕ ਦਰਮਿਆਨੀ ਉੱਚਾਈ ਵਾਲੇ ਖੇਤਰਾਂ ’ਚ ਹੋਰ ਬਰਫ਼ਬਾਰੀ ਹੋਵੇਗੀ। ਇਸ ਲਈ ‘ਯੈਲੋ ਅਲਰਟ’ ਜਾਰੀ ਕੀਤਾ ਗਿਆ ਹੈ।
ਸੈਰ-ਸਪਾਟਾ ਕੇਂਦਰਾਂ ਨਾਲਢੇਰਾ, ਮਨਾਲੀ ਤੇ ਸ਼ਿਮਲਾ ’ਚ ਹੋਰ ਬਰਫ਼ਬਾਰੀ ਹੋਵੇਗੀ। ਕੁਫ਼ਰੀ, ਨਾਰਕੰਡਾ, ਸੋਲਾਂਗ ਵਾਦੀ ਤੇ ਸਿਸੂ ’ਚ ਵੀ ਬਰਫ਼ ਪੈ ਸਕਦੀ ਹੈ। ਊਨਾ, ਹਮੀਰਪੁਰ, ਬਿਲਾਸਪੁਰ, ਮੰਡੀ ਤੇ ਕਾਂਗੜਾ ’ਚ ‘ਕੋਲਡ ਵੇਵ’ ਦਾ ਅਲਰਟ ਜਾਰੀ ਕੀਤਾ ਗਿਆ ਹੈ। 22 ਤੇ 23 ਜਨਵਰੀ ਨੂੰ ਬਰਫ਼ਬਾਰੀ ਦੇ ਨਾਲ ਹੀ ਮੈਦਾਨੀ ਇਲਾਕਿਆਂ ’ਚ ਮੀਂਹ ਪਵੇਗਾ, ਜਦੋਂਕਿ 24 ਜਨਵਰੀ ਤੋਂ ਮੌਸਮ ਫਿਰ ਤੋਂ ਖੁਸ਼ਕ ਰਹੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8