ਰਾਸ਼ਟਰਪਤੀ ਮੈਕਰੋਨ ਨੇ ਭਾਰਤੀਆਂ ਨੂੰ ਗਣਤੰਤਰ ਦਿਵਸ 'ਤੇ ਦਿੱਤੀ ਵਧਾਈ, PM ਮੋਦੀ ਨੂੰ ਦੱਸਿਆ 'ਪਿਆਰਾ ਦੋਸਤ'

Friday, Jan 26, 2024 - 10:13 AM (IST)

ਨਵੀਂ ਦਿੱਲੀ (ਏਜੰਸੀ): ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਸ਼ੁੱਕਰਵਾਰ ਨੂੰ 75ਵੇਂ ਗਣਤੰਤਰ ਦਿਵਸ 'ਤੇ ਦੇਸ਼ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਇਸ ਮੌਕੇ 'ਤੇ ਭਾਰਤ ਦੇ ਲੋਕਾਂ ਵਿਚਕਾਰ ਆ ਕੇ ਉਹ ਖੁਸ਼ ਅਤੇ ਮਾਣ ਮਹਿਸੂਸ ਕਰ ਰਹੇ ਹਨ। ਮੈਕਰੋਨ ਇਸ ਸਾਲ ਦੇ ਗਣਤੰਤਰ ਦਿਵਸ ਸਮਾਰੋਹ ਦੇ ਮੁੱਖ ਮਹਿਮਾਨ ਹਨ। ਵੀਰਵਾਰ ਨੂੰ ਜੈਪੁਰ ਪਹੁੰਚਣ 'ਤੇ ਉਨ੍ਹਾਂ ਦਾ ਰੈੱਡ ਕਾਰਪੇਟ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਦੁਵੱਲੀ ਗੱਲਬਾਤ ਕੀਤੀ ਅਤੇ ਦੁਵੱਲੇ ਅਤੇ ਗਲੋਬਲ ਮੁੱਦਿਆਂ ਦੀ ਵਿਆਪਕ ਲੜੀ 'ਤੇ ਦ੍ਰਿਸ਼ਟੀਕੋਣਾਂ ਦਾ ਆਦਾਨ-ਪ੍ਰਦਾਨ ਕੀਤਾ।

ਇਹ ਵੀ ਪੜ੍ਹੋ: ਜ਼ਹਿਰੀਲੇ ਟੀਕੇ ਨਾਲ ਨਹੀਂ ਮਰਿਆ ਇਹ ਸ਼ਖ਼ਸ, ਹੁਣ ਸਜ਼ਾ-ਏ-ਮੌਤ ਦੇਣ ਲਈ ਅਮਰੀਕਾ ਕਰੇਗਾ ਇਸ ਤਰੀਕੇ ਦੀ ਵਰਤੋਂ

PunjabKesari

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਿਆਰਾ ਦੋਸਤ ਦੱਸਦੇ ਹੋਏ ਮੈਕਰੋਨ ਨੇ X 'ਤੇ ਵਿਚ ਲਿਖਿਆ, "ਮੇਰੇ ਪਿਆਰੇ ਦੋਸਤ ਨਰਿੰਦਰ ਮੋਦੀ, ਭਾਰਤੀ ਲੋਕਾਂ ਨੂੰ ਗਣਤੰਤਰ ਦਿਵਸ 'ਤੇ ਮੇਰੀਆਂ ਨਿੱਘੀਆਂ ਸ਼ੁਭਕਾਮਨਾਵਾਂ। ਤੁਹਾਡੇ ਨਾਲ ਹੋਣ 'ਤੇ ਖੁਸ਼ੀ ਅਤੇ ਮਾਣ ਮਹਿਸੂਸ ਹੋ ਰਿਹਾ ਹੈ। ਆਓ ਜਸ਼ਨ ਮਨਾਈਏ!" ਇਸ ਪੋਸਟ ਦੇ ਨਾਲ ਉਨ੍ਹਾਂ ਨੇ ਵੀਰਵਾਰ ਨੂੰ ਜੈਪੁਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਲਈ ਇੱਕ ਸੈਲਫੀ ਵੀ ਸ਼ੇਅਰ ਕੀਤੀ। ਇਹ ਜੁਲਾਈ 2023 ਵਿੱਚ ਰਾਸ਼ਟਰੀ ਦਿਵਸ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫਰਾਂਸ ਦੇ ਦੌਰੇ ਤੋਂ ਬਾਅਦ ਇੱਕ ਵਿਲੱਖਣ ਪਰਸਪਰ ਵਟਾਂਦਰੇ ਦਾ ਪ੍ਰਤੀਕ ਹੈ।

ਇਹ ਵੀ ਪੜ੍ਹੋ: ਫਰਾਂਸ 'ਚ ਘੱਟ ਉਜਰਤ ਨੂੰ ਲੈ ਕੇ ਕਿਸਾਨਾਂ ਦਾ ਭੜਕਿਆ ਗੁੱਸਾ, ਦੇਸ਼ ਭਰ 'ਚ ਸੜਕਾਂ ਕੀਤੀਆਂ ਜਾਮ

ਮੈਕਰੋਨ ਦੀ ਇਹ ਮਹੱਤਵਪੂਰਨ ਯਾਤਰਾ ਭਾਰਤ ਅਤੇ ਫਰਾਂਸ ਦਰਮਿਆਨ ਰਣਨੀਤਕ ਭਾਈਵਾਲੀ ਦੀ 25ਵੀਂ ਵਰ੍ਹੇਗੰਢ ਦੇ ਜਸ਼ਨਾਂ ਨਾਲ ਸਮਾਪਤ ਹੋਵੇਗੀ। ਇਹ ਛੇਵੀਂ ਵਾਰ ਹੈ (ਕਿਸੇ ਵੀ ਦੇਸ਼ ਲਈ ਸਭ ਤੋਂ ਵੱਧ) ਕਿ ਕੋਈ ਫਰਾਂਸੀਸੀ ਨੇਤਾ ਭਾਰਤ ਦੇ ਸਭ ਤੋਂ ਵੱਡੇ ਰਸਮੀ ਸਮਾਗਮ ਵਿੱਚ ਹਿੱਸਾ ਲੈ ਰਿਹਾ ਹੈ। ਇਹ ਪਰੰਪਰਾ 1976 ਵਿੱਚ ਰਾਸ਼ਟਰਪਤੀ ਜੈਕ ਸ਼ਿਰਾਕ, ਇਸ ਤੋਂ ਬਾਅਦ 1980 ਵਿੱਚ ਵੈਲੇਰੀ ਗਿਸਕਾਰਡ ਡੀ'ਐਸਟਾਇੰਗ, 2008 ਵਿੱਚ ਨਿਕੋਲਸ ਸਰਕੋਜ਼ੀ ਅਤੇ 2016 ਵਿੱਚ ਫ੍ਰੈਂਕੋਇਸ ਹੋਲਾਂਦੇ ਨਾਲ ਸ਼ੁਰੂ ਹੋਈ।

ਇਹ ਵੀ ਪੜ੍ਹੋ: ਹੁਣ 57 ਮੁਸਲਿਮ ਦੇਸ਼ਾਂ ਨੂੰ ਚੁੱਭਿਆ ਰਾਮ ਮੰਦਰ ਦਾ ਉਦਘਾਟਨ, ਕਿਹਾ- ਬਾਬਰੀ ਮਸਜਿਦ ਨੂੰ ਢਾਹ ਕੇ ਮੰਦਰ ਬਣਾਉਣਾ ਗਲਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


cherry

Content Editor

Related News