ਕਬਜ਼ੇ ਤੋਂ ਮੁਕਤ ਕਰੋ ਜ਼ਮੀਨ, ਗੁੰਡਿਆਂ ਨੂੰ ਸਿਖਾਓ ਕਾਨੂੰਨੀ ਸਬਕ: ਯੋਗੀ ਆਦਿੱਤਿਆਨਾਥ

Wednesday, Sep 10, 2025 - 01:01 PM (IST)

ਕਬਜ਼ੇ ਤੋਂ ਮੁਕਤ ਕਰੋ ਜ਼ਮੀਨ, ਗੁੰਡਿਆਂ ਨੂੰ ਸਿਖਾਓ ਕਾਨੂੰਨੀ ਸਬਕ: ਯੋਗੀ ਆਦਿੱਤਿਆਨਾਥ

ਗੋਰਖਪੁਰ (ਯੂਪੀ) : ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅਧਿਕਾਰੀਆਂ ਨੂੰ ਗੁੰਡਿਆਂ ਦੁਆਰਾ ਗਰੀਬਾਂ ਦੀ ਜ਼ਮੀਨ 'ਤੇ ਗੈਰ-ਕਾਨੂੰਨੀ ਕਬਜ਼ਾ ਕੀਤੇ ਜਾਣ ਦੀ ਸਥਿਤੀ ਵਿਚ ਉਸ ਨੂੰ ਤੁਰੰਤ ਮੁਕਤ ਕਰਵਾਉਣ ਅਤੇ ਉਨ੍ਹਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੇ ਬੁੱਧਵਾਰ ਨੂੰ ਨਿਰਦੇਸ਼ ਦਿੱਤੇ। ਇਸ ਗੱਲ ਦੀ ਜਾਣਕਾਰੀ ਉਹਨਾਂ ਨੇ ਇੱਕ ਅਧਿਕਾਰਤ ਬਿਆਨ ਵਿੱਚ ਦਿੱਤੀ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸਵੇਰੇ ਗੋਰਖਨਾਥ ਮੰਦਰ ਕੰਪਲੈਕਸ ਵਿੱਚ ਮਹੰਤ ਦਿਗਵਿਜੈਨਾਥ ਸਮ੍ਰਿਤੀ ਆਡੀਟੋਰੀਅਮ ਦੇ ਬਾਹਰ ਲਗਭਗ 200 ਸ਼ਿਕਾਇਤਕਰਤਾਵਾਂ ਨਾਲ ਮੁਲਾਕਾਤ ਕੀਤੀ ਅਤੇ ਭਰੋਸਾ ਦਿੱਤਾ ਕਿ ਸਰਕਾਰ ਹਰ ਪੀੜਤ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਵਚਨਬੱਧ ਹੈ।

ਇਹ ਵੀ ਪੜ੍ਹੋ : ਅਗਲੇ 7 ਦਿਨ ਭਾਰੀ! ਗਰਜ, ਤੇਜ਼ ਹਵਾਵਾਂ ਦੇ ਨਾਲ ਪਵੇਗਾ ਮੀਂਹ, IMD ਵਲੋਂ ਅਲਰਟ ਜਾਰੀ

ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤਾਂ ਦਿੰਦੇ ਹੋਏ ਕਿਹਾ, "ਜੋ ਲੋਕ ਕਿਸੇ ਵੀ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕਰਦੇ ਹਨ ਅਤੇ ਕਮਜ਼ੋਰਾਂ ਨੂੰ ਉਜਾੜਦੇ ਹਨ, ਉਨ੍ਹਾਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਣਾ ਚਾਹੀਦਾ। ਉਨ੍ਹਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਸਰਕਾਰ ਇਸ ਗੱਲ 'ਤੇ ਦ੍ਰਿੜ ਹੈ ਕਿ ਕਿਸੇ ਨਾਲ ਵੀ ਬੇਇਨਸਾਫ਼ੀ ਨਾ ਹੋਵੇ ਅਤੇ ਹਰ ਵਿਅਕਤੀ ਦੇ ਜੀਵਨ ਵਿਚ ਖੁਸ਼ਹਾਲ ਆਵੇ।" ਮੁੱਖ ਮੰਤਰੀ ਨੇ ਜਨਤਾ ਦਰਸ਼ਨ ਵਿੱਚ ਪ੍ਰਾਪਤ ਸਾਰੀਆਂ ਅਰਜ਼ੀਆਂ ਸਬੰਧਤ ਅਧਿਕਾਰੀਆਂ ਨੂੰ ਸੌਂਪੀਆਂ ਅਤੇ ਜਲਦੀ ਅਤੇ ਤਸੱਲੀਬਖਸ਼ ਨਿਪਟਾਰੇ ਦੇ ਨਿਰਦੇਸ਼ ਦਿੱਤੇ।

ਇਹ ਵੀ ਪੜ੍ਹੋ : ਸਿਰਫ਼ 24 ਘੰਟੇ ਚੱਲੀ 'Love Marriage', ਪ੍ਰੇਮੀ ਲਈ ਛੱਡੇ ਸੀ 5 ਬੱਚੇ ਤੇ ਪਤੀ, ਫਿਰ ਜੋ ਹੋਇਆ...

ਜਨਤਾ ਦਰਸ਼ਨ ਦੌਰਾਨ ਇੱਕ ਔਰਤ ਨੇ ਆਪਣੀ ਜ਼ਮੀਨ 'ਤੇ ਤਾਕਤਵਰਾਂ ਵੱਲੋਂ ਨਾਜਾਇਜ਼ ਕਬਜ਼ੇ ਕੀਤੇ ਜਾਣ ਦੀ ਸ਼ਿਕਾਇਤ ਕੀਤੀ, ਜਿਸ 'ਤੇ ਮੁੱਖ ਮੰਤਰੀ ਨੇ ਪ੍ਰਸ਼ਾਸਨ ਅਤੇ ਪੁਲਸ ਅਧਿਕਾਰੀਆਂ ਨੂੰ ਸ਼ਿਕਾਇਤ 'ਤੇ ਤੁਰੰਤ ਕਾਰਵਾਈ ਕਰਨ ਅਤੇ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਕਿ ਕੋਈ ਵੀ ਤਾਕਤਵਰ ਕਿਸੇ ਦੀ ਜ਼ਮੀਨ 'ਤੇ ਕਬਜ਼ਾ ਨਾ ਕਰ ਸਕੇ। ਮੁੱਖ ਮੰਤਰੀ ਕੋਲ ਕਈ ਲੋਕ ਇਲਾਜ ਲਈ ਵਿੱਤੀ ਸਹਾਇਤਾ ਦੀ ਬੇਨਤੀ ਲੈ ਕੇ ਵੀ ਆਏ। ਇਸ 'ਤੇ ਯੋਗੀ ਨੇ ਭਰੋਸਾ ਦਿੱਤਾ ਕਿ ਸਰਕਾਰ ਹਰ ਸੰਭਵ ਮਦਦ ਕਰੇਗੀ।

ਇਹ ਵੀ ਪੜ੍ਹੋ : ਸਰਕਾਰ ਦਾ ਵੱਡਾ ਤੋਹਫ਼ਾ: ਦਿਵਿਆਂਗ ਨਾਲ ਵਿਆਹ ਕਰਵਾਉਣ 'ਤੇ ਮਿਲਣਗੇ 50,000 ਰੁਪਏ

ਉਨ੍ਹਾਂ ਨੇ ਮਾਲੀਆ ਅਤੇ ਪੁਲਸ ਨਾਲ ਸਬੰਧਤ ਮਾਮਲਿਆਂ ਨੂੰ ਪੂਰੀ ਪਾਰਦਰਸ਼ਤਾ ਅਤੇ ਨਿਰਪੱਖਤਾ ਨਾਲ ਨਿਪਟਾਉਣ ਦੇ ਨਿਰਦੇਸ਼ ਦਿੱਤੇ ਅਤੇ ਕਿਹਾ ਕਿ ਹਰੇਕ ਪੀੜਤ ਨਾਲ ਸੰਵੇਦਨਸ਼ੀਲਤਾ ਨਾਲ ਪੇਸ਼ ਆਉਣਾ ਚਾਹੀਦਾ ਹੈ। ਕੁਝ ਲੋਕ ਆਪਣੇ ਬੱਚਿਆਂ ਨਾਲ ਜਨਤਾ ਦਰਸ਼ਨ ਲਈ ਆਏ ਸਨ। ਮੁੱਖ ਮੰਤਰੀ ਨੇ ਬੱਚਿਆਂ ਨੂੰ ਪਿਆਰ ਨਾਲ ਸਹਾਰਾ ਦਿੱਤਾ, ਉਨ੍ਹਾਂ ਦੇ ਨਾਮ ਅਤੇ ਸਕੂਲਾਂ ਬਾਰੇ ਪੁੱਛਿਆ ਅਤੇ ਉਨ੍ਹਾਂ ਨੂੰ ਚਾਕਲੇਟ ਦਿੱਤੀਆਂ। ਉਨ੍ਹਾਂ ਨੇ ਬੱਚਿਆਂ ਨੂੰ ਲਗਨ ਨਾਲ ਪੜ੍ਹਾਈ ਕਰਨ ਲਈ ਉਤਸ਼ਾਹਿਤ ਕੀਤਾ।

ਇਹ ਵੀ ਪੜ੍ਹੋ : ਛੁੱਟੀਆਂ ਨੂੰ ਲੈ ਕੇ ਵੱਡੀ ਖ਼ਬਰ: ਜਾਣੋ ਹੋਰ ਕਿੰਨੇ ਦਿਨ ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ!

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

rajwinder kaur

Content Editor

Related News